8 ਪੇਟੀਆਂ ਸ਼ਰਾਬ ਸਣੇ ਸਮੱਗਲਰ ਗ੍ਰਿਫਤਾਰ

07/21/2017 6:10:31 AM

ਲੁਧਿਆਣਾ, (ਪੰਕਜ)- ਸ਼ਿਮਲਾਪੁਰੀ ਪੁਲਸ ਸਟੇਸ਼ਨ ਦੀ ਟੀਮ ਵੱਲੋਂ ਲੰਬੇ ਸਮੇਂ ਤੋਂ ਇਲਾਕੇ ਵਿਚ ਨਾਜਾਇਜ਼ ਸ਼ਰਾਬ ਦੀ ਵਿਕਰੀ ਕਰਨ ਵਾਲੇ ਦੋਸ਼ੀ ਨੂੰ 8 ਪੇਟੀਆਂ ਸ਼ਰਾਬ ਸਮੇਤ ਗ੍ਰਿਫਤਾਰ ਕੀਤਾ ਹੈ। ਦੋਸ਼ੀ ਦੀ ਪਛਾਣ ਸ਼ਿਮਲਾਪੁਰੀ ਨਿਵਾਸੀ ਗੁਪਾਲ ਸਿੰਘ ਪੁੱਤਰ ਪ੍ਰੀਤਮ ਸਿੰਘ ਦੇ ਰੂਪ ਵਿਚ ਹੋਈ ਹੈ। ਪੁਲਸ ਸਾਹਮਣੇ ਪੁੱਛਗਿੱਛ ਵਿਚ ਦੋਸ਼ੀ ਨੇ ਕਬੂਲਿਆ ਹੈ ਕਿ ਉਹ ਲੰਬੇ ਸਮੇਂ ਤੋਂ ਸ਼ਰਾਬ ਦੀ ਸਮੱਗਲਿੰਗ ਕਰ ਰਿਹਾ ਹੈ। ਇਹ ਸ਼ਰਾਬ ਉਹ ਦੂਜੇ ਇਲਾਕਿਆਂ ਦੇ ਠੇਕਿਆਂ ਤੋਂ ਖਰੀਦ ਕੇ ਇਲਾਕੇ ਵਿਚ ਵੇਚਦਾ ਹੈ।