ਵੱਖ-ਵੱਖ ਹਾਦਸਿਆਂ ’ਚ 8 ਜ਼ਖਮੀ

08/21/2018 3:08:05 AM

ਬਠਿੰਡਾ, (ਸੁਖਵਿੰਦਰ)- ਵੱਖ-ਵੱਖਸੜਕ ਹਾਦਸਿਆਂ ਤੇ ਲੜਾਈ  ’ਚ 8 ਲੋਕ ਜ਼ਖਮੀ ਹੋ ਗਏ। ਜਾਣਕਾਰੀ ਅਨੁਸਾਰ ਆਈ. ਟੀ. ਆਈ. ਓਵਰਬ੍ਰਿਜ ’ਤੇ 1 ਮੋਟਰਸਾਈਕਲ ਸਵਾਰ ਅਣਪਛਾਤੇ ਵਾਹਨ ਦੀ ਫੇਟ ਨਾਲ ਜ਼ਖਮੀ ਹੋ ਗਿਆ। ਸੂਚਨਾ ਮਿਲਣ ’ਤੇ ਸੰਸਥਾ ਵਰਕਰ ਮੌਕੇ ’ਤੇ ਪਹੁੰਚੇ ਅਤੇ ਜ਼ਖਮੀ ਨੂੰ ਸਰਕਾਰੀ ਹਸਪਤਾਲ ਪਹੁੰਚਾਇਆ। 
ਜ਼ਖਮੀ ਦੀ ਪਛਾਣ ਜਸ਼ਨਦੀਪ (17) ਵਾਸੀ ਨਛੱਤਰ ਨਗਰ ਵਜੋਂ ਹੋਈ। ਉਧਰ, ਹਨੂਮਾਨ ਚੌਕ ਵਿਚ 2 ਮੋਟਰਸਾਈਕਲ ਸਵਾਰ ਕਾਰ ਦੀ ਟੱਕਰ ਨਾਲ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਸੰਸਥਾ ਵੱਲੋਂ ਹਸਪਤਾਲ ਪਹੁੰਚਾਇਆ। ਜ਼ਖਮੀਆਂ ਦੀ ਪਛਾਣ ਰਜਿੰਦਰ ਕੁਮਾਰ ਅਤੇ ਅਸ਼ੋਕ ਕੁਮਾਰ (20) ਵਾਸੀ ਅਜੀਤ ਰੋਡ ਵਜੋਂ ਹੋਈ।
 ਇਧਰ, ਗਿੱਦਡ਼ਬਾਹਾ ਰੋਡ ’ਤੇ ਕਾਰ ਦੀ ਟੱਕਰ ਨਾਲ ਮੋਟਰਸਾਈਕਲ ਸਵਾਰ ਮੇਜਰ ਸਿੰਘ (60) ਅਤੇ ਬੂਟਾ ਸਿੰਘ (55) ਵਾਸੀ ਸੁਧਵਾਲਾ ਕੋਠਾ ਜ਼ਖਮੀ ਹੋ ਗਏ। ਇਸੇ ਤਰ੍ਹਾਂ ਗੋਨਿਆਣਾ ਰੋਡ ’ਤੇ ਮੋਟਰਸਾਈਕਲ ਚਾਲਕ ਬਲਜੀਤ ਸਿੰਘ (27) ਵਾਸੀ ਮੱਲਣ ਦੌਰਾ ਪੈਣ ਕਾਰਨ ਜ਼ਖ਼ਮੀ ਹੋ ਗਿਆ।
 ਉਧਰ, ਮਿੱਤਲ ਮਾਲ ਨੇੜੇ ਤੇਜ਼ ਰਫਤਾਰ ਕਾਰ ਨੇ 1 ਰਾਗਹੀਰ ਨੂੰ ਟੱਕਰ ਮਾਰ ਕੇ ਜ਼ਖਮੀ ਕਰ ਦਿੱਤਾ। ਜ਼ਖਮੀ ਦੀ ਪਛਾਣ ਸੁਖਵਿੰਦਰ ਸਿੰਘ (24) ਵਾਸੀ ਅਬਲੂ ਕੌਰ ਸਿੰਘ ਵਾਲਾ ਵਜੋਂ ਹੋਈ। ਇਸ ਤੋਂ ਇਲਾਵਾ ਬੀਤੀ ਰਾਤ ਹੰਸ ਨਗਰ ਵਿਚ ਦੋ ਧਿਰਾਂ ਵਿਚਕਾਰ ਲਡ਼ਾਈ-ਝਗਡ਼ਾ ਹੋ ਗਿਆ। ਇਸ ਦੌਰਾਨ 1 ਨੌਜਵਾਨ ਰਾਜੂ ਜ਼ਖਮੀ ਹੋ ਗਿਆ। ਸੰਸਥਾ ਵਰਕਰਾਂ ਨੇ ਸਾਰੇ ਜ਼ਖਮੀਆਂ ਨੂੰ ਸਰਕਾਰੀ ਹਸਪਤਾਲ ਦਾਖਲ ਕਰਵਾਇਆ।