7 ਲੱਖ ਦੀ ਆਬਾਦੀ ਲਈ ਲੱਗਣਗੇ ਸਿਰਫ 8 ਪਟਾਕਿਆਂ ਦੇ ਸਟਾਲ

10/17/2017 4:59:23 AM

ਨਵਾਂਸ਼ਹਿਰ, (ਤ੍ਰਿਪਾਠੀ, ਮਨੋਰੰਜਨ, ਮਹਿਤਾ)- ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਆਦੇਸ਼ਾਂ 'ਤੇ ਜ਼ਿਲੇ 'ਚ ਪਟਾਕੇ ਵੇਚਣ ਦੇ ਆਰਜ਼ੀ ਲਾਇਸੈਂਸ ਡ੍ਰਾਅ ਸਿਸਟਮ ਰਾਹੀਂ ਅਲਾਟ ਕਰਨ ਦਾ ਕੰਮ ਡਿਪਟੀ ਕਮਿਸ਼ਨਰ ਸੋਨਾਲੀ ਗਿਰੀ ਨੇ ਅੱਜ ਸ਼ਾਮ ਨੇਪਰੇ ਚਾੜ੍ਹਿਆ। ਇਸ ਦੌਰਾਨ ਕੁੱਲ 8 ਆਰਜ਼ੀ ਲਾਇਸੈਂਸ ਜਾਰੀ ਕੀਤੇ ਗਏ। ਸਾਰੇ ਬਿਨੈਕਾਰਾਂ ਦੀ ਹਾਜ਼ਰੀ ਤੇ ਵੀਡੀਓਗ੍ਰਾਫ਼ੀ ਕਰ ਕੇ ਨੇਪਰੇ ਚਾੜ੍ਹੇ ਗਏ ਇਸ ਕਾਰਜ ਬਾਰੇ ਡਿਪਟੀ ਕਮਿਸ਼ਨਰ ਸੋਨਾਲੀ ਗਿਰੀ ਨੇ ਦੱਸਿਆ ਕਿ ਨਵਾਂਸ਼ਹਿਰ ਸਿਟੀ ਲਈ ਦੋ ਆਰਜ਼ੀ ਲਾਇਸੈਂਸ ਪਵਨ ਕੁਮਾਰ ਪੁੱਤਰ ਗੁਰਦੇਵ ਰਾਮ ਤੇ ਵਿਵੇਕ ਪੁੱਤਰ ਵਿਸ਼ਨੂੰ ਬਹਾਦਰ ਨੂੰ ਜਾਰੀ ਕੀਤੇ ਗਏ।
ਨਵਾਂਸ਼ਹਿਰ ਦਿਹਾਤੀ ਲਈ ਕਮਲਜੀਤ ਪੁੱਤਰ ਰਾਮ ਕਿਸ਼ਨ ਲੰਗੜੋਆ ਤੇ ਰਾਹੋਂ ਸਿਟੀ ਲਈ ਲੇਖ ਰਾਜ, ਅਸ਼ੋਕ ਕੁਮਾਰ ਦੋਵੇਂ ਪੁੱਤਰ ਕਰਮਚੰਦ ਨੂੰ ਇਹ ਆਰਜ਼ੀ ਲਾਇਸੈਂਸ ਜਾਰੀ ਕੀਤਾ ਗਿਆ। ਬੰਗਾ ਸ਼ਹਿਰੀ ਲਈ ਕਮਲਜੀਤ ਪੁੱਤਰ ਗੁਰਬਚਨ ਸਿੰਘ ਵਾਸੀ ਗੜ੍ਹਸ਼ੰਕਰ ਰੋਡ ਬੰਗਾ ਤੇ ਬੰਗਾ ਦਿਹਾਤੀ ਲਈ ਮਨਜੀਤ ਕੁਮਾਰ ਪੁੱਤਰ ਹੁਸਨ ਲਾਲ ਵਾਸੀ ਸਾਧਪੁਰ ਨੂੰ ਜਾਰੀ ਕੀਤੇ ਗਏ। ਬਲਾਚੌਰ ਸ਼ਹਿਰੀ ਲਈ ਸੰਜੀਵ ਕੁਮਾਰ ਪੁੱਤਰ ਹਰੀ ਕ੍ਰਿਸ਼ਨ ਤੇ ਦਿਹਾਤੀ ਲਈ ਹਰਜੀਤ ਸਿੰਘ ਪੁੱਤਰ ਮਹਿੰਦਰ ਸਿੰਘ ਵਾਸੀ ਮਜਾਰੀ ਨੂੰ ਦਿੱਤੇ ਗਏ।
ਡਿਪਟੀ ਕਮਿਸ਼ਨਰ ਅਨੁਸਾਰ ਇਨ੍ਹਾਂ ਸਾਰਿਆਂ ਤੋਂ ਇਲਾਵਾ ਹੋਰ ਕਿਸੇ ਵੀ ਪਟਾਕੇ ਵੇਚਣ ਦੀ ਦੁਕਾਨ ਨੂੰ ਗੈਰ-ਕਾਨੂੰਨੀ ਮੰਨਿਆ ਜਾਵੇਗਾ ਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵਗੀ।
ਰੂਪਨਗਰ 'ਚ 29 ਵਿਅਕਤੀਆਂ ਨੂੰ ਲਾਇਸੈਂਸ ਜਾਰੀ
ਰੂਪਨਗਰ, (ਵਿਜੇ)- ਇਥੋਂ ਦੇ 29 ਦੁਕਾਨਦਾਰਾਂ ਨੂੰ ਕੱਚੇ ਲਾਇਸੈਂਸ/ਪਰਮਿਟ ਡ੍ਰਾਅ ਰਾਹੀਂ ਦਿੱਤੇ ਗਏ। ਇਹ ਜਾਣਕਾਰੀ ਗੁਰਨੀਤ ਤੇਜ ਡਿਪਟੀ ਕਮਿਸ਼ਨਰ ਰੂਪਨਗਰ ਨੇ ਡ੍ਰਾਅ ਕੱਢਣ ਉਪਰੰਤ ਦਿੱਤੀ।
ਉਨ੍ਹਾਂ ਦੱਸਿਆ ਕਿ ਮੋਰਿੰਡਾ 'ਚ 2, ਸ੍ਰੀ ਚਮਕੌਰ ਸਾਹਿਬ 'ਚ 3, ਰੂਪਨਗਰ 'ਚ 6, ਸ੍ਰੀ ਆਨੰਦਪੁਰ ਸਾਹਿਬ 'ਚ 12 ਤੇ ਨੰਗਲ 'ਚ 12 ਫਰਮਾਂ/ਵਿਅਕਤੀਆਂ ਨੂੰ ਆਰਜ਼ੀ ਲਾਇਸੈਂਸ/ਪਰਮਿਟ ਦਿੱਤੇ ਗਏ ਹਨ। ਇਸ ਤਹਿਤ ਮੋਰਿੰਡਾ ਤੋਂ ਸੁਪਿੰਦਰ ਸੂਦ ਪੁੱਤਰ ਰਮੇਸ਼ ਕੁਮਾਰ ਤੇ ਰਣਧੀਰ ਸਿੰਘ ਪੁੱਤਰ ਸ਼ੇਰ ਸਿੰਘ, ਸ੍ਰੀ ਚਮਕੌਰ ਸਾਹਿਬ ਤੋਂ ਦਵਿੰਦਰ ਸਿੰਘ ਪੁੱਤਰ ਸੁਰਮੁੱਖ ਸਿੰਘ, ਰੌਬਿਨ ਸ਼ਰਮਾ ਪੱਤਰ ਵਿਨੋਦ ਕੁਮਾਰ ਤੇ ਗੁਰਚਰਨ ਸਿੰਘ ਪੁੱਤਰ ਦੇਵ ਸਿੰਘ, ਰੂਪਨਗਰ ਤੋਂ ਅਮਰਿੰਦਰ ਸਿੰਘ ਪੁੱਤਰ ਜਗਤਾਰ ਸਿੰਘ, ਗੁਲਫਾਨ ਅਲੀ ਹੈਦਰ, ਗੌਰਵ ਅਰੋੜਾ ਪੁੱਤਰ ਸੋਮਨਾਥ ਅਰੋੜਾ, ਹਰੀਸ਼ ਕੁਮਾਰ ਪੁੱਤਰ ਮੁਕੰਦ ਲਾਲ, ਜਸਮੀਤ ਸਿੰਘ ਪੁੱਤਰ ਹਰਜੀਤ ਸਿੰਘ ਤੇ ਬਸ਼ੀਰ ਅਹਿਮਦ ਪੁੱਤਰ ਨਸੀਰ ਅਹਿਮਦ, ਸ੍ਰੀ ਆਨੰਦਪੁਰ ਸਾਹਿਬ ਤੋਂ ਰੌਕੀ ਟਾਂਕ ਪੁੱਤਰ ਸੁਖਦੇਵ ਸਿੰਘ, ਹਰਵਿੰਦਰਪਾਲ ਸਿੰਘ ਪੁੱਤਰ ਮੱਖਣ ਸਿੰਘ, ਹਰਜਿੰਦਰ ਸਿੰਘ ਪੁੱਤਰ ਜਸਪਾਲ ਸਿੰਘ, ਦਵਿੰਦਰ ਕੁਮਾਰ ਪੁੱਤਰ ਨਰਿੰਦਰ ਕੁਮਾਰ ਤੇ ਵਿਕਰਮ ਕੁਮਾਰ ਪੁੱਤਰ ਮਨੋਹਰ ਲਾਲ ਤੇ ਮਹਿੰਦਰਪਾਲ ਪੁੱਤਰ ਸੁਰਿੰਦਰ ਸਿੰਘ, ਜਦਕਿ ਨੰਗਲ ਤੋਂ ਰਣਧੀਰ ਸਿੰਘ, ਅਨਮੋਲ ਉੱਪਲ, ਰਜਿੰਦਰ ਕੁਮਾਰ, ਵਿਸ਼ਾਲ ਕੁਮਾਰ, ਅਰਜਨ ਸਿੰਘ, ਗੋਪਾਲ ਕ੍ਰਿਸ਼ਨ, ਅਜੀਤ ਕੁਮਾਰ, ਅਰੁਣ ਕੁਮਾਰ, ਬਲਵੀਰ ਕੁਮਾਰ, ਮਨਜੀਤ ਸਿੰਘ, ਨੀਰਜ ਸ਼ਰਮਾ ਅਤੇ ਜਸਪਾਲ ਸਫਲ ਬਿਨੈਕਾਰ ਰਹੇ, ਜਿਨ੍ਹਾਂ ਨੂੰ ਪ੍ਰਸ਼ਾਸਨ ਵੱਲੋਂ ਨਿਰਧਾਰਿਤ ਥਾਵਾਂ 'ਤੇ ਪਟਾਕੇ ਵੇਚਣ ਲਈ ਆਰਜ਼ੀ ਲਾਇਸੈਂਸ/ਪਰਮਿਟ ਦਿੱਤੇ ਗਏ।
ਪਿਛਲੇ ਸਾਲ ਜ਼ਿਲੇ ਵਿਚ 143 ਪਟਾਕੇ ਵੇਚਣ ਲਈ ਕੱਚੇ ਲਾਇਸੈਂਸ/ਪਰਮਿਟ ਦਿੱਤੇ ਗਏ ਸਨ। ਇਸ ਮੌਕੇ ਲਖਮੀਰ ਸਿੰਘ ਵਧੀਕ ਡਿਪਟੀ ਕਮਿਸ਼ਨਰ (ਜਨਰਲ), ਹਰਬੰਸ ਸਿੰਘ ਸਹਾਇਕ ਕਮਿਸ਼ਨਰ (ਜਨਰਲ) ਆਦਿ ਹਾਜ਼ਰ ਸਨ।