ਦੇਹ-ਵਪਾਰ ਦਾ ਅੱਡਾ ਚਲਾਉਣ ਵਾਲੇ ਗਿਰੋਹ ਦਾ ਪਰਦਾਫਾਸ, 8 ਗ੍ਰਿਫਤਾਰ

11/23/2019 10:50:40 PM

ਮਾਨਸਾ,(ਮਿੱਤਲ)- ਡਾ. ਨਰਿੰਦਰ ਭਾਰਗਵ, ਸੀਨੀਅਰ ਕਪਤਾਨ ਪੁਲਸ ਮਾਨਸਾ ਵੱਲੋਂ ਪ੍ਰੈਸ ਨੋਟ ਜਾਰੀ ਕਰਦੇ ਹੋਏ ਦੱਸਿਆ ਗਿਆ ਕਿ ਮਾਨਸਾ ਪੁਲਸ ਵੱਲੋਂ ਦੇਹ-ਵਪਾਰ ਦੀ ਸੰਚਾਲਕਾ ਅਤੇ ਇਸ ਵਿੱਚ ਸ਼ਾਮਲ ਮਰਦ/ਔੌਰਤਾਂ ਦੇ ਗਿਰੋਹ ਦਾ ਪਰਦਾਫਾਸ ਕੀਤਾ ਗਿਆ ਹੈ। ਪੁਲਸ ਪਾਰਟੀ ਵੱਲੋਂ ਮੁਕੱਦਮਾ ਦਰਜ਼ ਕਰਕੇ ਇਸ ਗਿਰੋਹ ਦੇ 8 ਦਸ਼ੀਆਂ ਨੀਸ਼ੂ (ਉਮਰ ਕਰੀਬ 28 ਸਾਲ) ਪਤਨੀ ਗੋਲਡੀ ਵਾਸੀ ਵਾਰਡ ਨੰਬਰ 5 ਬੈਕਸਾਈਡ ਦਸਮੇਸ਼ ਸਕੂਲ ਮਾਨਸਾ, ਬੇਅੰਤ ਕੌਰ(ਉਮਰ ਕਰੀਬ 24 ਸਾਲ) ਪੁੱਤਰੀ ਮੇਜਰ ਸਿੰਘ ਵਾਸੀ ਭੰਮੇ ਕਲਾਂ, ਸੋਨੂੰ (ਉਮਰ ਕਰੀਬ 24 ਸਾਲ) ਪਤਨੀ ਜਗਵੀਰ ਸਿੰਘ ਵਾਸੀ ਬੰਗੀ ਨਗਰ ਗਲੀ ਨੰ:4 ਬਠਿੰਡਾ, ਹੈਪੀ ਕੌਰ(ਉਮਰ ਕਰੀਬ 19 ਸਾਲ) ਪੁੱਤਰੀ ਅਮਰ ਸਿੰਘ ਵਾਸੀ ਬੰਗੀ ਨਗਰ ਗਲੀ ਨੰ:4 ਬਠਿੰਡਾ, ਵੀਰਪਾਲ ਕੌਰ ਉਰਫ ਜੋਤੀ (ਉਮਰ ਕਰੀਬ 40 ਸਾਲ) ਪਤਨੀ ਗੁਰਮੀਤ ਸਿੰਘ ਵਾਸੀ ਮਾਨਸਾ, ਸੁਖਪਰੀਤ ਕੌਰ (ਉਮਰ ਕਰੀਬ 24 ਸਾਲ) ਪੁੱਤਰੀ ਗੁਰਮੇਲ ਸਿੰਘ ਵਾਸੀ ਮਾਨਸਾ, ਅਸ਼ੋਕ ਕੁਮਾਰ (ਉਮਰ ਕਰੀਬ 40 ਸਾਲ) ਪੁੱਤਰ ਮਦਨ ਲਾਲ ਵਾਸੀ ਮਾਨਸਾ ਅਤੇ ਕੁਲਦੀਪ ਸਿੰਘ (ਉਮਰ ਕਰੀਬ 29 ਸਾਲ) ਪੁੱਤਰ ਹਰਨੇਕ ਸਿੰਘ ਵਾਸੀ ਉਭਾ ਹਾਲ ਆਬਾਦ ਮਾਨਸਾ ਨੂੰ ਕਾਬੂ ਕਰਨ ਵਿੱਚ ਵੱਡੀ ਸਫਲਤਾਂ ਹਾਸਲ ਕੀਤੀ ਗਈ ਹੈ। ਇਸ ਗਿਰੋਹ ਦੀ ਸਰਗਨਾ ਪਾਸੋਂ 2 ਗ੍ਰਾਮ ਹੈਰੋਇੰਨ(ਚਿੱਟਾ), 2,000/ਰੁਪਏ ਦੇ ਕਰੰਸੀ ਨੋਟ ਅਤੇ 1 ਮੋਬਾਇਲ ਫੋਨ ਦੀ ਬਰਾਮਦਗੀ ਕੀਤੀ ਗਈ ਹੈ|
ਸੀਨੀਅਰ ਕਪਤਾਨ ਪੁਲਸ ਮਾਨਸਾ ਵੱਲੋਂ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਕਿ ਮਿਤੀ 22-11-2019 ਨੂੰ ਥਾਣਾ ਸਿਟੀ 2 ਮਾਨਸਾ ਦੀ ਪੁਲਸ ਪਾਰਟੀ ਗਸ਼ਤ ਅਤੇ ਸ਼ੱਕੀ ਪੁਰਸ਼ਾਂ ਦੀ ਚੈਕਿੰਗ ਦੇ ਸਬੰਧ ਵਿੱਚ ਲਿੰਕ ਰੋਡ ਨੇੜੇ ਪਟਰੋਲ ਪੰਪ ਮਾਨਸਾ ਮੌਜੂਦ ਸੀ ਤਾਂ ਮੁਖਬਰੀ ਮਿਲੀ ਕਿ ਨੀਸ਼ੂ ਪਤਨੀ ਗੋਲਡੀ ਜਿਸਨੇ ਵਾਰਡ ਨੰਬਰ 5 ਦਸਮੇਸ਼ ਸਕੂਲ ਦੀ ਬੈਕਸਾਈਡ ਮਕਾਨ ਕਿਰਾਏ 'ਤੇ ਲਿਆ ਹੋਇਆ ਹੈ, ਜਿੱਥੇ ਇਹ ਬਾਹਰੋ ਮਰਦ/ਔੌਰਤਾਂ ਨੂੰ ਬੁਲਾ ਕੇ ਦੇਹ-ਵਪਾਹ ਦਾ ਧੰਦਾ ਕਰਵਾਉਦੀ ਹੈ, ਇਸੇ ਕੰਮ ਵਿੱਚ ਗਾਹਕਾਂ ਪਾਸੋਂ ਮੋਟੀ ਰਕਮ ਵਸੂਲ ਕਰਦੀ ਹੈ ਅਤੇ ਉਨ੍ਹਾ ਨੂੰ ਵਾਧੂ ਤਾਕਤ ਦੇਣ ਲਈ ਨਸ਼ੇ (ਚਿੱਟੇ) ਦੀ ਵਰਤੋਂ ਕੀਤੀ ਜਾਂਦੀ ਹੈ। ਜਿਸਤੇ ਉਕਤ ਦੋਸ਼ੀਆਂ ਵਿਰੁੱਧ ਮੁਕੱਦਮਾ ਨੰਬਰ 166 ਮਿਤੀ 22-11-2019 ਅ/ਧ 3,4,5 ਇਮੋਰਲ ਟਰੈਫਿਕ (ਪ੍ਰੀਵੈਨਸ਼ਨ) ਐਕਟ-1956 ਅਤੇ 21/61/85 ਐਨ.ਡੀ.ਪੀ.ਐਸ. ਐਕਟ ਥਾਣਾ ਸਿਟੀ-2 ਮਾਨਸਾ ਦਰਜ਼ ਰਜਿਸਟਰ ਕੀਤਾ ਗਿਆ।
ਇੰਸਪੈਕਟਰ ਮੋਹਨ ਲਾਲ ਮੁੱਖ ਅਫਸਰ ਥਾਣਾ ਸਿਟੀ-2 ਮਾਨਸਾ ਵੱਲੋਂ ਤੁਰੰਤ ਕਾਰਵਾਈ ਕਰਦੇ ਹੋਏ ਪੁਲਸ ਕਰਮਚਾਰੀ ਨੂੰ ਸਿਵਲ ਕੱਪੜਿਆਂ ਵਿੱਚ 2,000/ਰੁਪਏ ਦੇ ਕੇ ਗਾਹਕ ਦੇ ਤੌਰ ਤੇ ਇਸ ਅੱਡੇ ਵਿੱਚ ਭੇਜਿਆ ਗਿਆ ਅਤੇ ਜਾਣਕਾਰੀ ਹਾਸਲ ਕਰਕੇ ਪੁਲਸ ਪਾਰਟੀਆਂ ਬਣਾ ਕੇ ਇਕੋ ਵੇਲੇ ਮੌਕਾ ਤੇ ਰੇਡ ਕੀਤਾ ਗਿਆ ਤਾਂ 2 ਜੋੜਿਆਂ ਨੂੰ ਇਤਰਾਜਯੋਗ ਹਾਲਤ ਵਿੱਚ ਫੜਿਆ ਗਿਆ, 3 ਔੌਰਤਾਂ ਗਾਹਕਾਂ ਦੀ ਉਡੀਕ ਵਿੱਚ ਬੈਠੀਆ ਸੀ ਅਤੇ ਅੱਡੇ ਦੀ ਮਾਲਕਣ ਨੀਸ਼ੂ ਉਕਤ ਨੂੰ ਵੀ ਮੌਕੇ ਤੇ ਕਾਬੂ ਕਰਕੇ ਉਸ ਪਾਸੋਂ 2 ਗ੍ਰਾਮ ਚਿੱਟਾ, ਕਰੰਸੀ ਨੋਟ 2,000/ਰੁਪਏ, 1 ਮੋਬਾਇਲ ਫੋਨ ਦੀ ਬਰਾਮਦਗੀ ਕੀਤੀ ਗਈ| ਇੱਕ ਦੋਸ਼ੀ ਹੈਪੀ ਕੁਮਾਰ ਮੌਕਾ ਤੋ ਭੱਜ ਗਿਆ, ਜਿਸ ਨੂੰ ਵੀ ਜਲਦੀ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ।| ਇਥੇ ਇਹ ਗੱਲ ਸਾਹਮਣੇ ਆਈ ਹੈ ਕਿ ਇਹ ਸਾਰੇ ਦੋਸ਼ੀਆਂ ਨਸ਼ਿਆ ਦੇ ਆਦੀ ਹਨ, ਜਿਨ੍ਹਾਂ ਨੂੰ ਅੱਜ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਪੁਲਸ ਰਿਮਾਂਡ ਹਾਸਲ ਕੀਤਾ ਜਾਵੇਗਾ। ਜਿਨ੍ਹਾਂ ਪਾਸੋਂ ਹੋਰ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ ਕਿ ਇਨ੍ਹਾਂ ਨੇ ਇਹ ਧੰਦਾ ਕਦੋਂ ਤੋਂ ਚਲਾਇਆ ਹੋਇਆ ਸੀ, ਇਸ ਵਿੱਚ ਹੋਰ ਕਿੰਨਾ ਕਿੰਨਾ ਦੀ ਸਮੂਲੀਅਤ ਹੈ ਅਤੇ ਇਨ੍ਹਾਂ ਵੱਲੋਂ ਨਸ਼ੇ ਦੀ ਪੂਰਤੀ ਕਿੱਥੋ ਕੀਤੀ ਜਾਂਦੀ ਸੀ।
ਅਖੀਰ ਵਿੱਚ ਸੀਨੀਅਰ ਕਪਤਾਨ ਪੁਲਸ ਮਾਨਸਾ ਵੱਲੋਂ ਮਾੜੇ ਅਨਸਰਾਂ ਨੂੰ ਚਿੰਤਾਵਨੀ ਦਿੰਦੇ ਹੋਏ ਦੱਸਿਆ ਗਿਆ ਕਿ ਦੇਹ-ਵਪਾਰ ਅਤੇ ਨਸ਼ਿਆ ਦਾ ਧੰਦਾ ਕਰਨ ਵਾਲੇ ਕਿਸੇ ਵੀ ਅਨਸਰ ਨੂੰ ਬਖਸ਼ਿਆ ਨਹੀ ਜਾਵੇਗਾ ਅਤੇ ਜਿਲਾ ਅੰਦਰ ਸਾਫ-ਸੁਥਰਾ ਤੇ ਪਾਰਦਰਸ਼ੀ ਪੁਲਸ ਪ੍ਰਸਾਸ਼ਨ ਮੁਹੱਈਆ ਕਰਵਾਏ ਜਾਣ ਨੂੰ ਯਕੀਨੀ ਬਣਾਇਆ ਜਾ ਰਿਹਾ ਹੈ।

Bharat Thapa

This news is Content Editor Bharat Thapa