ਵੱਡੀ ਖਬਰ : ਜਲੰਧਰ ''ਚ ਕੋਰੋਨਾ ਕਾਰਨ ਹੋਈ 7ਵੀਂ ਮੌਤ, ਇਕ ਹੋਰ ਕੇਸ ਆਇਆ ਪਾਜ਼ੇਟਿਵ

05/20/2020 9:48:45 AM

ਜਲੰਧਰ (ਰੱਤਾ) : ਜਲੰਧਰ 'ਚ ਕੋਰੋਨਾ ਵਾਇਰਸ ਦਾ ਕਹਿਰ ਰੁਕਣ ਦਾ ਨਾਂ ਨਹੀਂ ਲੈ ਰਿਹਾ ਅਤੇ ਲਗਾਤਾਰ ਇਸ ਦੇ ਮਾਮਲਿਆਂ 'ਚ ਵਾਧਾ ਦੇਖਣ ਨੂੰ ਮਿਲ ਰਿਹਾ ਹੈ। ਬੁੱਧਵਾਰ ਨੂੰ ਸ਼ਹਿਰ 'ਚ ਕੋਰੋਨਾ ਵਾਇਰਸ ਕਾਰਨ 7ਵੀਂ ਮੌਤ ਹੋ ਗਈ ਹੈ। ਜਾਣਕਾਰੀ ਮੁਤਾਬਕ ਮ੍ਰਿਤਕ ਔਰਤ ਸੰਤੋਸ਼ ਰਾਣੀ ਈਸ਼ਵਰ ਕਾਲੋਨੀ, ਕਾਲਾ ਸੰਘਾ ਰੋਡ ਦੀ ਰਹਿਣ ਵਾਲੀ ਸੀ ਅਤੇ ਉਸ ਦੀ ਉਮਰ ਕਰੀਬ 66 ਸਾਲਾਂ ਦੀ ਸੀ। ਮ੍ਰਿਤਕਾ ਪਿਛਲੇ ਕਈ ਦਿਨਾਂ ਤੋਂ ਸਿਵਲ ਹਸਪਤਾਲ 'ਚ ਇਲਾਜ ਅਧੀਨ ਸੀ। ਇਸ ਦੇ ਨਾਲ ਹੀ ਸ਼ਹਿਰ 'ਚ ਕੋਰੋਨਾ ਦੇ ਇਕ ਹੋਰ ਮਰੀਜ਼ ਦੀ ਪੁਸ਼ਟੀ ਕੀਤੀ ਗਈ ਹੈ। ਉਕਤ ਨੌਜਵਾਨ ਦੀ ਉਮਰ 26 ਸਾਲਾਂ ਦੀ ਹੈ ਅਤੇ ਉਹ ਆਦਮਪੁਰ ਦਾ ਰਹਿਣ ਵਾਲਾ ਹੈ। ਉਕਤ ਨੌਜਵਾਨ ਹਾਲ ਹੀ 'ਚ ਦੁਬਈ ਤੋਂ ਵਾਪਸ ਪਰਤਿਆ ਸੀ, ਜਿਸ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਪਾਈ ਗਈ ਹੈ। ਇਸ ਦੇ ਨਾਲ ਹੀ ਸ਼ਹਿਰ 'ਚ ਕੁੱਲ ਕੋਰੋਨਾ ਪੀੜਤ ਮਰੀਜ਼ਾਂ ਦੀ ਗਿਣਤੀ 215 ਤੱਕ ਪਹੁੰਚ ਗਈ ਹੈ, ਜਿਸ ਕਾਰਨ ਸ਼ਹਿਰ ਵਾਸੀਆਂ 'ਚ ਦਹਿਸ਼ਤ ਦਾ ਮਾਹੌਲ ਪਾਇਆ ਜਾ ਰਿਹਾ ਹੈ।


ਸ਼ਹਿਰ 'ਚ ਹੁਣ ਤੱਕ 156 ਮਰੀਜ਼ ਹੋਏ ਠੀਕ
ਸਿਵਲ ਸਰਜਨ ਦਫਤਰ ਦੇ ਸਹਾਇਕ ਸਿਹਤ ਅਧਿਕਾਰੀ ਡਾ. ਟੀ. ਪੀ. ਸਿੰਘ ਨੇ ਦੱਸਿਆ ਕਿ ਜ਼ਿਲ੍ਹੇ 'ਚ ਹੁਣ ਤੱਕ ਮਿਲੇ ਕੋਰੋਨਾ ਵਾਇਰਸ ਦੇ 214 ਕੇਸਾਂ 'ਚੋਂ 156 ਰੋਗੀ ਠੀਕ ਹੋ ਚੁੱਕੇ ਹਨ ਅਤੇ ਹਸਪਤਾਲ ਤੋਂ ਡਿਸਚਾਰਜ ਹੋ ਕੇ ਆਪਣੇ ਘਰਾਂ ਨੂੰ ਜਾ ਚੁੱਕੇ ਹਨ।  ਉਨ੍ਹਾਂ ਦੱਸਿਆ ਕਿ ਸਿਹਤ ਵਿਭਾਗ ਨੇ ਚੌਕਸੀ ਦੇ ਤੌਰ 'ਤੇ ਬੀਤੇ ਦਿਨ ਵੱਖ-ਵੱਖ ਖੇਤਰਾਂ ਤੋਂ 168 ਲੋਕਾਂ ਦੇ ਸੈਂਪਲ ਕੋਰੋਨਾ ਵਾਇਰਸ ਦੀ ਜਾਂਚ ਲਈ ਲਏ ਸਨ।

Babita

This news is Content Editor Babita