ਨੈਸ਼ਨਲ ਲੋਕ ਅਦਾਲਤ ''ਚ 780 ਕੇਸਾਂ ਦਾ ਨਿਪਟਾਰਾ

02/11/2018 7:31:42 AM

ਕਪੂਰਥਲਾ, (ਗੁਰਵਿੰਦਰ ਕੌਰ, ਮਲਹੋਤਰਾ, ਭੂਸ਼ਣ)- ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਕਪੂਰਥਲਾ ਵੱਲੋਂ ਜ਼ਿਲਾ ਕਚਹਿਰੀ ਕਪੂਰਥਲਾ ਤੇ ਸਬ-ਡਵੀਜ਼ਨ ਫਗਵਾੜਾ ਵਿਖੇ ਨੈਸ਼ਨਲ ਲੋਕ ਅਦਾਲਤ ਦਾ ਆਯੋਜਨ ਮਾਣਯੋਗ ਆਰ. ਐੱਸ. ਰਾਏ ਜ਼ਿਲਾ ਤੇ ਸੈਸ਼ਨ ਜੱਜ ਦੀ ਅਗਵਾਈ ਹੇਠ ਕੀਤਾ ਗਿਆ, ਜਿਸ ਦੌਰਾਨ ਕਪੂਰਥਲਾ ਵਿਖੇ 10 ਤੇ ਸਬ-ਡਵੀਜ਼ਨ ਫਗਵਾੜਾ ਵਿਖੇ 2 ਬੈਂਚ ਗਠਿਤ ਕੀਤੇ ਗਏ। ਨੈਸ਼ਨਲ ਲੋਕ ਅਦਾਲਤ ਤੇ ਇਸ ਨਾਲ ਸਬੰਧਿਤ ਪ੍ਰੀ-ਲੋਕ ਅਦਾਲਤਾਂ 'ਚ 2452 ਕੇਸ ਸ਼ਾਮਲ ਕੀਤੇ ਗਏ, ਜਿਨ੍ਹਾਂ 'ਚੋਂ 780 ਕੇਸਾਂ ਦਾ ਨਿਪਟਾਰਾ ਕੀਤਾ ਗਿਆ ਤੇ ਲਗਭਗ 4,44,97,940 ਰੁਪਏ ਦੀ ਰਕਮ ਮੁਆਵਜ਼ੇ ਵਜੋਂ ਸੈਟਲ ਕੀਤੀ ਗਈ। 
ਇਸ ਮੌਕੇ ਮਾਣਯੋਗ ਜੱਜ ਆਰ. ਐੱਸ. ਰਾਏ ਨੇ ਕੇਸਾਂ ਨੂੰ ਡੀਲ ਕਰਦੇ ਹੋਏ ਕਿਹਾ ਕਿ ਲੋਕ ਅਦਾਲਤ 'ਚ ਕੇਸ ਲਾਉਣ ਨਾਲ ਸਮਾਂ ਤੇ ਧਨ ਦੋਵਾਂ ਦੀ ਬਚਤ ਹੁੰਦੀ ਹੈ, ਇਸ ਦੇ ਫੈਸਲੇ ਖਿਲਾਫ ਅਪੀਲ ਕਿਸੇ ਵੀ ਉੱਚ ਅਦਾਲਤ 'ਚ ਨਹੀਂ ਲਾਈ ਜਾ ਸਕਦੀ ਹੈ ਤੇ ਲੋਕ ਅਦਾਲਤ ਰਾਹੀਂ ਨਿਪਟਾਏ ਗਏ ਕੇਸਾਂ 'ਚ ਦੋਵਾਂ ਧਿਰਾਂ ਦੀ ਜਿੱਤ ਹੁੰਦੀ ਹੈ। ਇਸ ਮੌਕੇ ਮਾਣਯੋਗ ਜੱਜ ਆਰ. ਐੱਸ. ਰਾਏ ਤੇ ਸੰਜੀਵ ਕੁੰਦੀ ਚੀਫ ਜੁਡੀਸ਼ੀਅਲ ਮੈਜਿਸਟ੍ਰੇਟ-ਕਮ-ਸਕੱਤਰ, ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਕਪੂਰਥਲਾ ਵਿਸ਼ੇਸ਼ ਤੌਰ 'ਤੇ ਰਾਜ਼ੀਨਾਮੇ ਕਰਵਾਉਣ ਦੇ ਮਨੋਰਥ ਨਾਲ ਵੱਖ-ਵੱਖ ਅਦਾਲਤਾਂ 'ਚ ਗਠਿਤ ਬੈਂਚਾਂ 'ਤੇ ਹਾਜ਼ਰ ਹੋਈਆਂ ਧਿਰਾਂ 'ਚ ਆਪਸੀ ਰਜ਼ਾਮੰਦੀ ਨਾਲ ਫੈਸਲੇ ਕਰਵਾਉਣ ਦੇ ਭਰਪੂਰ ਉਪਰਾਲੇ ਕੀਤੇ ਗਏ।
ਇਨ੍ਹਾਂ ਵੱਲੋਂ ਜੁਡੀਸ਼ੀਅਲ ਬੈਂਚਾਂ ਦੀ ਕੀਤੀ ਗਈ ਪ੍ਰਧਾਨਗੀ
ਰਜਿੰਦਰ ਸਿੰਘ ਰਾਏ ਜ਼ਿਲਾ ਤੇ ਸੈਸ਼ਨ ਜੱਜ ਕਪੂਰਥਲਾ, ਮੁਨੀਸ਼ ਅਰੋੜਾ ਐਡੀਸ਼ਨਲ ਜ਼ਿਲਾ ਤੇ ਸੈਸ਼ਨ ਜੱਜ ਕਪੂਰਥਲਾ, ਸਚਿਨ ਸ਼ਰਮਾ ਐਡੀਸ਼ਨਲ ਜ਼ਿਲਾ ਤੇ ਸੈਸ਼ਨ ਜੱਜ ਕਪੂਰਥਲਾ, ਸੁਮਿਤ ਮੱਕੜ ਚੀਫ ਜੁਡੀਸ਼ੀਅਲ ਮੈਜਿਸਟ੍ਰੇਟ ਕਪੂਰਥਲਾ, ਗੁਰਪ੍ਰੀਤ ਕੌਰ ਐਡੀਸ਼ਨਲ ਸਿਵਲ ਜੱਜ (ਸੀਨੀਅਰ ਡਵੀਜ਼ਨ) ਕਪੂਰਥਲਾ, ਮਿਸ ਰਿੰਕੀ ਬਹਿਲ ਸਿਵਲ ਜੱਜ (ਜੁ. ਡੀ.) ਕਪੂਰਥਲਾ, ਮਿਸ ਪ੍ਰਿਅੰਕਾ ਸ਼ਰਮਾ ਸਿਵਲ ਜੱਜ (ਜੁ. ਡੀ.), ਮਿਸ ਪੂਨਮ ਕਸ਼ਯਪ ਸਿਵਲ ਜੱਜ (ਜੁ. ਡੀ.) ਤੇ ਮੈਡਮ ਮੰਜੂ ਰਾਣਾ ਚੇਅਰਮੈਨ ਸਥਾਈ ਲੋਕ ਅਦਾਲਤ (ਜਨ ਉਪਯੋਗੀ ਸੇਵਾਵਾਂ) ਕਪੂਰਥਲਾ ਵੱਲੋਂ ਕੀਤੀ ਗਈ।
ਇਨ੍ਹਾਂ ਵਕੀਲਾਂ ਲਿਆ ਬਤੌਰ ਮੈਂਬਰ ਭਾਗ
ਐਡਵੋਕੇਟ ਐੱਸ. ਐੱਸ. ਮੱਲ੍ਹੀ, ਐੱਚ. ਐੱਸ. ਸੰਧੂ, ਹਰਚਰਨ ਸਿੰਘ, ਗੁਰਮੀਤ ਸਿੰਘ, ਸੁਨੀਲ ਛਾਬੜਾ, ਰਜਿੰਦਰਪਾਲ ਸਿੰਘ ਵਾਲੀਆ, ਵਿਕਾਸ ਉਪਲ, ਰਮੇਸ਼ ਲਾਲ, ਪ੍ਰਦੀਪ ਕੁਮਾਰ ਠਾਕੁਰ, ਮੁਨੀਸ਼ ਲੂਥਰਾ, ਸੁਰੇਸ਼ ਚੋਪੜਾ, ਸੁਰੇਸ਼ ਕਾਲੀਆ, ਜਸਵਿੰਦਰ ਸਿੰਘ ਸੰਧੂ, ਹਰਮਨਦੀਪ ਸਿੰਘ ਬਾਵਾ, ਵਿਪਨ ਸਭਰਵਾਲ, ਸੁਸ਼ੀਲ ਕਪੂਰ, ਸਤਨਾਮ ਸਿੰਘ ਨੱਢਾ, ਮਿਸ ਪਰਮਜੀਤ ਕੌਰ, ਮਿਸ ਪੂਜਾ ਨੇਗੀ ਤੇ ਸੋਮਨਾਥ ਵੱਲੋਂ ਬਤੌਰ ਮੈਂਬਰ ਭਾਗ ਲਿਆ ਗਿਆ। ਉਪ ਮੰਡਲ ਫਗਵਾੜਾ ਵਿਖੇ ਜੁਡੀਸ਼ੀਅਲ ਬੈਂਚਾਂ ਦੀ ਪ੍ਰਧਾਨਗੀ ਵਨੀਤਾ ਕੁਮਾਰੀ, ਸਿਵਲ ਜੱਜ (ਜੂਨੀਅਰ ਡਵੀਜ਼ਨ) ਫਗਵਾੜਾ ਤੇ ਮੋਨਿਕਾ ਚੌਹਾਨ, ਸਿਵਲ ਜੱਜ (ਜੂਨੀਅਰ ਡਵੀਜ਼ਨ) ਫਗਵਾੜਾ ਵੱਲੋਂ ਕੀਤੀ ਗਈ। ਇਨ੍ਹਾਂ ਬੈਂਚਾਂ 'ਚ ਮਿਸ ਰੁਪਿੰਦਰਪਾਲ ਕੌਰ, ਰਜਨੀ ਬਾਲਾ, ਅਸ਼ੋਕ ਚੱਡਾ ਸੋਸ਼ਲ ਵਰਕਰ ਤੇ ਮਲਕੀਤ ਸਿੰਘ ਸੋਸ਼ਲ ਵਰਕਰ ਵੱਲੋਂ ਬਤੌਰ ਮੈਂਬਰ ਭਾਗ ਲਿਆ ਗਿਆ।
ਇਹ ਕੇਸ ਕੀਤੇ ਗਏ ਸ਼ਾਮਲ
ਅੱਜ ਦੀ ਨੈਸ਼ਨਲ ਲੋਕ ਅਦਾਲਤ 'ਚ ਕ੍ਰਿਮਨਲ ਕੰਪਾÀੂਂਡਏਬਲ, ਧਾਰਾ 138 ਐੱਨ. ਆਈ. ਐਕਟ, ਬੈਂਕ ਰਿਕਵਰੀ ਕੇਸ, ਐੱਮ. ਏ. ਸੀ. ਟੀ. ਕੇਸ਼ਵ, ਲੇਬਰ ਮੈਟਰਸ, ਬਿਜਲੀ ਤੇ ਪਾਣੀ ਦੇ ਬਿੱਲਾਂ ਸਬੰਧੀ ਮਾਮਲੇ, ਵਿਵਾਹਿਕ ਮਾਮਲੇ, ਲੈਂਡ ਐਕੁਜ਼ੀਸ਼ਨ ਕੇਸ, ਸਰਵਿਸ ਮੈਟਰਸ, ਰੈਵੇਨਿਊ ਕੇਸ ਤੇ ਹੋਰ ਸਿਵਲ ਮੈਟਰਸ, ਰੈਂਟ, ਇੰਜਕਸ਼ਨ ਸੂਟ, ਸਪੈਸਫਿਕ ਪਰਫੌਰਮੈਂਸ ਵਗੈਰਾ ਪ੍ਰੀ-ਲਿਟੀਗੇਟਿਵ ਅਤੇ ਲੰਬਿਤ ਕੇਸ ਸ਼ਾਮਿਲ ਕੀਤੇ ਗਏ।