ਕਾਰ ਸਵਾਰਾਂ ਨੇ ਨਾਕਾ ਪਾਰਟੀ ’ਤੇ ਚਲਾਈਆਂ ਗੋਲੀਆਂ, 1 ਕਾਬੂ

08/27/2019 1:28:53 AM

ਅੰਮ੍ਰਿਤਸਰ, (ਅਰੁਣ) : ਸੰਜੇ ਗਾਂਧੀ ਕਾਲੋਨੀ ਨਜ਼ਦੀਕ ਰਣਜੀਤ ਐਵੀਨਿਊ ਥਾਣੇ ਦੀ ਪੁਲਸ ਵੱਲੋਂ ਨਾਕਾਬੰਦੀ ਦੌਰਾਨ ਇਕ ਬਲੈਰੋ ਕਾਰ ਸਵਾਰ 2 ਮੁਲਜ਼ਮਾਂ ਨੂੰ ਰੁਕਣ ਦਾ ਇਸ਼ਾਰਾ ਕਰਨ ’ਤੇ ਕਾਰ ਸਵਾਰਾਂ ਵੱਲੋਂ ਪੁਲਸ ਪਾਰਟੀ ਉੱਪਰ ਫਾਇਰਿੰਗ ਕਰਨੀ ਸ਼ੁਰੂ ਕਰ ਦਿੱਤੀ। ਪੁਲਸ ਪਾਰਟੀ ਵੱਲੋਂ ਘੇਰਾਬੰਦੀ ਕਰਦਿਆਂ ਇਕ ਕਾਰ ਸਵਾਰ ਨੂੰ ਦਬੋਚ ਲਿਆ ਜਦਕਿ ਉਸ ਦਾ ਸਾਥੀ ਮੌਕੇ ਤੋਂ ਦੋੜਨ ਵਿਚ ਕਾਮਯਾਬ ਹੋ ਗਿਆ। ਕਾਰ ਕਬਜ਼ੇ ਵਿਚ ਲੈਣ ਮਗਰੋਂ ਤਲਾਸ਼ੀ ਲੈਣ ’ਤੇ ਕਾਰ ਦੇ ਡੈਸ਼ ਬੋਰਡ ਉੱਪਰ ਪਈ ਇਕ 7.65 ਐੱਮ. ਐੱਮ. ਪਿਸਟਲ, ਮੈਗਜੀ਼ਨ, 4 ਜ਼ਿੰਦਾ ਕਾਰਤੂਸ ਤੋਂ ਇਲਾਵਾ ਕਾਰ ਦੀ ਡਿੱਗੀ ਵਿਚ ਪਈਆਂ 705 ਨਸ਼ੇ ਵਾਲੀਆਂ ਗੋਲੀਆਂ ਪੁਲਸ ਵੱਲੋਂ ਬਰਾਮਦ ਕੀਤੀਆਂ ਗਈਆਂ। ਗ੍ਰਿਫਤਾਰ ਮੁਲਜ਼ਮ ਅੰਮ੍ਰਿਤਪਾਲ ਸਿੰਘ ਪੁੱਤਰ ਸਮਸ਼ੇਰ ਸਿੰਘ ਵਾਸੀ ਜੰਡਿਆਲਾ ਗੁਰੂ ਨੂੰ ਹਿਰਾਸਤ ਵਿਚ ਲੈਣ ਮਗਰੋਂ ਮੌਕੇ ਤੋਂ ਦੌਡ਼ੇ ਉਸ ਦੇ ਸਾਥੀ ਬਲਜੀਤ ਸਿੰਘ ਖਿਲਾਫ ਪੁਲਸ ਵੱਲੋਂ ਮਾਮਲਾ ਦਰਜ ਕਰ ਲਿਆ।