7 ਕੁੜੀਆਂ ਦੇ ਗਰੀਬ ਬਾਪ ਦਾ ਡਿੱਗਿਆ ਘਰ, ਪ੍ਰਸ਼ਾਸਨ ਕੋਲ ਲਾਈ ਮਦਦ ਦੀ ਗੁਹਾਰ

Wednesday, Jul 05, 2017 - 02:57 PM (IST)


ਪਟਿਆਲਾ/ਸਨੌਰ(ਜੋਸਨ, ਕੁਲਦੀਪ)-ਨੇੜਲੇ ਪਿੰਡ ਬੋਲੜ ਕਲਾਂ ਵਿਖੇ ਰਹਿਣ ਵਾਲੇ 7 ਕੁੜੀਆਂ ਦੇ ਗਰੀਬ ਬਾਪ ਦਾ ਘਰ ਬਾਰਿਸ਼ ਵਿਚ ਡਿੱਗ ਪਿਆ। ਪੀੜਤ ਕਾਲਾ ਸਿੰਘ ਨੇ ਦੱਸਿਆ ਕਿ ਉਸ ਦੀਆਂ 7 ਕੁੜੀਆਂ ਹਨ। ਉਹ ਦਿਹਾੜੀ ਕਰ ਕੇ ਆਪਣੇ ਪਰਿਵਾਰ ਦਾ ਪੇਟ ਪਾਲ ਰਿਹਾ ਹੈ। ਪਿਛਲੇ ਦਿਨੀਂ ਪਈ ਬਰਸਾਤ ਵਿਚ ਉਸ ਦੇ ਪੱਕੇ ਮਕਾਨ ਦਾ ਲੈਂਟਰ ਡਿੱਗ ਪਿਆ। ਹੁਣ ਉਹ ਅਤੇ ਉਸ ਦਾ ਪਰਿਵਾਰ ਬਿਨਾਂ ਛੱਤ ਤੋਂ ਰਹਿਣ ਲਈ ਮਜਬੂਰ ਹੈ। ਉਸ ਨੇ ਦੱਸਿਆ ਕਿ ਉਹ ਮਦਦ ਲਈ ਪਿੰਡ ਦੀ ਪੰਚਾਇਤ ਕੋਲ ਵੀ ਫਰਿਆਦ ਕਰ ਚੁੱਕਾ ਹੈ। ਉਸ ਦੀ ਕਿਸੇ ਨੇ ਵੀ ਸੁਣਵਾਈ ਨਹੀਂ ਕੀਤੀ। ਉਸ ਨੇ ਪ੍ਰਸ਼ਾਸਨ ਅਤੇ ਸਮਾਜ-ਸੇਵੀ ਸੁਸਾਇਟੀ ਕੋਲ ਮਦਦ ਦੀ ਅਪੀਲ ਕੀਤੀ ਹੈ।


Related News