ਜਲੰਧਰ ''ਚ ਘਰ ਦੀ ਛੱਤ ''ਤੇ ਜੂਆ ਖੇਡ ਰਹੇ 7 ਲੋਕ ਗ੍ਰਿਫਤਾਰ

02/21/2020 10:29:33 AM

ਜਲੰਧਰ (ਸੁਨੀਲ) : ਜਲੰਧਰ ਪੁਲਸ ਨੇ ਥਾਣਾ ਨੰਬਰ-3 ਅਧੀਨ ਪੈਂਦੇ ਟਾਂਡਾ ਰੋਡ ਸਥਿਤ ਇਕ ਘਰ 'ਚੋਂ 7 ਲੋਕਾਂ ਨੂੰ ਜੂਆ ਖੇਡਦੇ ਹੋਏ ਕਾਬੂ ਕੀਤਾ ਹੈ, ਜਿਨ੍ਹਾਂ ਕੋਲੋਂ 3 ਲੱਖ ਦੇ ਕਰੀਬ ਰਕਮ ਬਰਾਮਦ ਹੋਈ ਹੈ। ਪੁਲਸ ਵਲੋਂ ਉਕਤ ਲੋਕਾਂ 'ਤੇ ਮਾਮਲਾ ਦਰਜ ਕਰ ਲਿਆ ਗਿਆ ਹੈ। ਪੁਲਸ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਨ੍ਹਾਂ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਟਾਡਾਂ ਰੋਡ ਦੇ ਇਕ ਘਰ ਦੀ ਛੱਤ 'ਤੇ ਲੋਕ ਜੂਆ ਖੇਡ ਰਹੇ ਹਨ, ਜਿਸ ਤੋਂ ਬਾਅਦ ਪੁਲਸ ਨੇ ਛਾਪੇਮਾਰੀ ਕਰਕੇ 7 ਲੋਕਾਂ ਨੂੰ ਜੂਏ ਦੀ ਰਕਮ ਸਮੇਤ ਗ੍ਰਿਫਤਾਰ ਕਰ ਲਿਆ।

Babita

This news is Content Editor Babita