ਇਰਾਕ 'ਚ ਫਸੇ 7 ਨੌਜਵਾਨਾਂ ਨੇ ਕੀਤੀ ਘਰ ਵਾਪਸੀ (ਵੀਡੀਓ)

07/27/2019 10:37:02 AM

ਨਵੀਂ ਦਿੱਲੀ/ਜਲੰਧਰ : ਇਰਾਕ 'ਚ ਫਸੇ 7 ਪੰਜਾਬੀ ਨੌਜਵਾਨਾਂ ਦੀ ਸੁਰੱਖਿਅਤ ਘਰ ਵਾਪਸੀ ਹੋ ਗਈ ਹੈ। ਇਨ੍ਹਾਂ ਨੌਜਵਾਨਾਂ ਨੂੰ ਟ੍ਰੈਵਲ ਏਜੰਟਾਂ ਵਲੋਂ ਇਰਾਕ 'ਚ ਨੌਕਰੀਆਂ ਦਿਵਾਉਣ ਦਾ ਝਾਂਸਾ ਦੇ ਕੇ ਠਗਿਆ ਗਿਆ ਸੀ। ਜਾਣਕਾਰੀ ਦਿੰਦਿਆਂ ਪੀੜਤ ਨੌਜਵਾਨਾਂ ਨੇ ਦੱਸਿਆ ਕਿ ਏਜੰਟਾਂ ਨੇ ਉਨ੍ਹਾਂ ਦੇ ਕਾਗਜ਼ ਤਿਆਰ ਕਰਾਉਣ ਲਈ ਪੈਸੇ ਤਾਂ ਲੈ ਲਏ ਪਰ ਉਨ੍ਹਾਂ ਦੇ ਅਜਿਹੇ ਕਾਗਜ਼ ਤਿਆਰ ਨਹੀਂ ਕਰਾਏ, ਜਿਨ੍ਹਾਂ ਨਾਲ ਉਹ ਇਰਾਕ 'ਚ ਕੰਮ ਕਰ ਸਕਦੇ। ਉਨ੍ਹਾਂ ਦੱਸਿਆ ਕਿ ਇਰਾਕ 'ਚ ਬਿਨਾਂ ਰੋਟੀ-ਪਾਣੀ ਦੇ ਦਿਨ ਕੱਟਣੇ ਬਹੁਤ ਔਖੇ ਸਨ ਅਤੇ ਜ਼ਿੰਦਗੀ ਨਰਕ ਦੀ ਤਰ੍ਹਾਂ ਲੱਗ ਰਹੀ ਸੀ ਪਰ ਅਕਾਲੀ ਦਲ ਦੇ ਸਹਿਯੋਗ ਨਾਲ ਉਨ੍ਹਾਂ ਦੀ ਵਤਨ ਵਾਪਸੀ ਸੰਭਵ ਹੋ ਸਕੀ ਹੈ।

ਇਸ ਮੌਕੇ ਇਰਾਕ ਤੋਂ ਪਰਤੇ ਨੌਜਵਾਨਾਂ ਨੇ ਅਕਾਲੀ ਦਲ ਦਾ ਧੰਨਵਾਦ ਕੀਤਾ ਹੈ ਅਤੇ ਨਾਲ ਹੀ ਨੌਜਵਾਨਾਂ ਨੂੰ ਅਪੀਲ ਕੀਤੀ ਹੈ ਕਿ ਵਿਦੇਸ਼ ਜਾਣ ਤੋਂ ਪਹਿਲਾਂ ਉਹ ਇਕ ਵਾਰ ਟ੍ਰੈਵਲ ਏਜੰਟ ਬਾਰੇ ਜ਼ਰੂਰ ਪਤਾ ਕਰ ਲੈਣ ਕਿਉਂਕਿ ਇਨ੍ਹਾਂ ਝੂਠੇ ਅਤੇ ਧੋਖੇਬਾਜ਼ ਟ੍ਰੈਵਲ ਏਜੰਟਾਂ 'ਤੇ ਕੋਈ ਕਾਰਵਾਈ ਨਹੀਂ ਹੋ ਰਹੀ ਅਤੇ ਲੋਕਾਂ ਕੋਲੋਂ ਪੈਸੇ ਲੁੱਟ ਕੇ ਅਜਿਹੇ ਏਜੰਟ ਨੌਜਵਾਨਾਂ ਨੂੰ ਵਿਦੇਸ਼ਾਂ 'ਚ ਭੇਜ ਕੇ ਉਨ੍ਹਾਂ ਲਈ ਮੁਸੀਬਤ ਖੜ੍ਹੀ ਕਰ ਦਿੰਦੇ ਹਨ। 

Babita

This news is Content Editor Babita