ਸਰਹੱਦ ਪਾਰ: ਮੁਲਤਾਨ ਦੇ ਮੈਡੀਕਲ ਕਾਲਜ ਦੀ ਛੱਤ ਤੋਂ ਮਿਲੀਆਂ 7 ਲਾਸ਼ਾਂ, ਫੈਲੀ ਦਹਿਸ਼ਤ

10/14/2022 10:05:50 PM

ਗੁਰਦਾਸਪੁਰ/ਪਾਕਿਸਤਾਨ (ਵਿਨੋਦ) : ਪਾਕਿਸਤਾਨ ਦੇ ਸੂਬਾ ਪੰਜਾਬ ਦੇ ਸ਼ਹਿਰ ਮੁਲਤਾਨ ਦੇ ਨਿਸ਼ਰਤ ਮੈਡੀਕਲ ਕਾਲਜ ਦੀ ਛੱਤ ਤੋਂ ਅੱਜ 7 ਲਾਸ਼ਾਂ ਦੇ ਮਿਲਣ ਨਾਲ ਪੂਰੇ ਪਾਕਿਸਤਾਨ 'ਚ ਦਹਿਸ਼ਤ ਫੈਲ ਗਈ। ਕਾਲਜ ਪ੍ਰਬੰਧਕਾਂ ਨੇ ਅੰਦਰਖਾਤੇ ਸਪਸ਼ੱਟੀਕਰਨ ਦਿੱਤਾ ਹੈ ਕਿ ਇਹ ਲਾਸ਼ਾਂ ਪਾਕਿਸਤਾਨੀ ਨਾਗਰਿਕਾਂ ਦੀਆਂ ਨਹੀਂ ਹਨ, ਬਲਕਿ ਭਾਰਤੀ ਕਸ਼ਮੀਰ ਤੋਂ ਮੈਡੀਕਲ ਕਾਲਜਾਂ 'ਚ ਸਿੱਖਿਆ ਦੇਣ ਦੇ ਲਈ ਮੰਗਵਾਈਆਂ ਜਾਂਦੀਆਂ ਹਨ। ਸੂਤਰਾਂ ਅਨੁਸਾਰ ਵੀਰਵਾਰ ਰਾਤ ਨੂੰ ਮੁਲਤਾਨ ਦੇ ਨਿਸ਼ਤਰ ਮੈਡੀਕਲ ਕਾਲਜ-ਕਮ-ਹਸਪਤਾਲ ਦੀ ਛੱਤ ਤੋਂ ਇਕ ਚੌਕੀਦਾਰ ਨੇ 7 ਲਾਸ਼ਾਂ ਪਈਆਂ ਵੇਖੀਆਂ ਤਾਂ ਉਸ ਨੇ ਇਸ ਦੀ ਜਾਣਕਾਰੀ ਕਾਲਜ ਪ੍ਰਬੰਧਕਾਂ ਦੇ ਨਾਲ ਪੁਲਸ ਨੂੰ ਦਿੱਤੀ। ਸੂਚਨਾ ਮਿਲਦੇ ਹੀ ਮੁੱਖ ਮੰਤਰੀ ਦੇ ਸਲਾਹਕਾਰ ਚੌਧਰੀ ਜਮਾਨ ਗੁਜ਼ਰ ਹਸਪਤਾਲ ਪਹੁੰਚੇ ਪਰ ਕਾਲਜ ਪ੍ਰਬੰਧਕਾਂ ਨਾਲ ਗੱਲਬਾਤ ਕਰਨ ਤੋਂ ਬਾਅਦ ਉਨ੍ਹਾਂ ਨੇ ਤੁਰੰਤ ਲਾਸ਼ਾਂ ਦਾ ਅੰਤਿਮ ਸੰਸਕਾਰ ਕਰਨ ਦਾ ਆਦੇਸ਼ ਦੇ ਦਿੱਤਾ। ਬਰਾਮਦ ਲਾਸ਼ਾਂ ਸਬੰਧੀ ਉਨ੍ਹਾਂ ਨੇ ਸਿਹਤ ਅਧਿਕਾਰੀਆਂ ਨੂੰ ਜਾਂਚ ਦਾ ਆਦੇਸ਼ ਦਿੱਤਾ।

ਇਹ ਵੀ ਪੜ੍ਹੋ : ਸਰਹੱਦ ਪਾਰ: ਕਰਾਚੀ ਦੇ ਪੁਲਸ ਸਟੇਸ਼ਨ ਤੋਂ 20.70 ਕਰੋੜ ਰੁਪਏ ਦੀ ਨਕਦੀ ਚੋਰੀ

ਕੀ ਕਹਿਣਾ ਹੈ ਵਿਦਿਆਰਥੀਆਂ ਦਾ?

ਦੂਜੇ ਪਾਸੇ ਮੈਡੀਕਲ ਕਾਲਜ ਦੇ ਵਿਦਿਆਰਥੀਆਂ ਨੇ ਕਿਹਾ ਕਿ ਜੋ ਲਾਸ਼ਾਂ ਬਰਾਮਦ ਹੋਈਆਂ ਹਨ, ਉਹ ਪਾਕਿਸਤਾਨ ਦੇ ਨਾਗਰਿਕਾਂ ਦੀਆਂ ਨਹੀਂ ਹਨ। ਇਹ ਲਾਸ਼ਾਂ ਕਾਲਜ ਪ੍ਰਬੰਧਕਾਂ ਨੇ ਭਾਰਤੀ ਕਸ਼ਮੀਰ ਦੇ ਕਬਰਿਸਤਾਨਾਂ ਤੋਂ ਚੋਰੀ ਕਰਵਾ ਕੇ ਮੰਗਵਾਈਆਂ ਹਨ ਅਤੇ ਪ੍ਰਤੀ ਲਾਸ਼ ਇਕ ਲੱਖ ਰੁਪਏ ਤੋਂ ਜ਼ਿਆਦਾ ਖਰਚ ਕੀਤਾ ਹੈ। ਵਿਦਿਆਰਥੀਆਂ ਨੇ ਦੋਸ਼ ਲਾਇਆ ਕਿ ਪਾਕਿਸਤਾਨ ’ਚ ਮੈਡੀਕਲ ਕਾਲਜਾਂ ਦੀ ਸਿੱਖਿਆ ਲਈ ਲਾਸ਼ਾਂ ਦੀ ਜ਼ਰੂਰਤ ਹੁੰਦੀ ਹੈ ਪਰ ਪਾਕਿਸਤਾਨ ਦੇ ਰੂੜੀਵਾਦ ਕਾਰਨ ਸਾਨੂੰ ਲਾਸ਼ ਨਹੀਂ ਮਿਲਦੀ ਤੇ ਨਾ ਹੀ ਲੋਕ ਲਾਸ਼ਾਂ ਨੂੰ ਸਿੱਖਿਆ ਦੇ ਲਈ ਦਾਨ ਕਰਦੇ ਹਨ, ਜਿਸ ਕਾਰਨ ਸਾਨੂੰ ਆਪਣੀ ਸਿੱਖਿਆ ਸਬੰਧੀ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਸੀ। ਇਸੇ ਕਾਰਨ ਮੁਲਤਾਨ ਮੈਡੀਕਲ ਕਾਲਜ ਸਮੇਤ ਹੋਰ ਸ਼ਹਿਰਾਂ ਵਿਚ ਚੱਲ ਰਹੇ ਪ੍ਰਾਈਵੇਟ ਮੈਡੀਕਲ ਕਾਲਜ ਕਈ ਸਾਲਾਂ ਤੋਂ ਭਾਰਤੀ ਕਸ਼ਮੀਰ ਤੋਂ ਕਬਰਿਸਤਾਨਾਂ ਤੋਂ ਲਾਸ਼ਾਂ ਨੂੰ ਚੋਰੀ ਕਰਕੇ ਪਾਕਿਸਤਾਨ ਮੰਗਵਾ ਰਹੇ ਹਨ।

ਇਹ ਵੀ ਪੜ੍ਹੋ : ਭੂਤ ਕੱਢਣ ਲਈ ਬੇਟੀ ਨੂੰ ਭੁੱਖਾ-ਪਿਆਸਾ ਰੱਖਿਆ, ਬੰਨ੍ਹ ਕੇ ਕੁੱਟਦੇ ਰਹੇ ਤੇ ਮਰਨ ਤੋਂ ਬਾਅਦ...

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।

Mukesh

This news is Content Editor Mukesh