ਗਰਮੀ ਤੋਂ ਰਾਹਤ ਪਾਉਣ ਲਈ ਲੋਕਾਂ ਨੂੰ ਇਕ ਹਫਤਾ ਹੋਰ ਕਰਨਾ ਪਵੇਗਾ ਇੰਤਜ਼ਾਰ

Thursday, Jul 06, 2017 - 07:16 PM (IST)

ਜਲੰਧਰ— ਲਗਾਤਾਰ ਪੈ ਰਹੀ ਗਰਮੀ ਦੇ ਨਾਲ ਲੋਕਾਂ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਂਝ ਸ਼ਹਿਰ 'ਚ ਇਨੀਂ ਦਿਨੀਂ ਪ੍ਰੀ-ਮਾਨਸੂਨ ਦੀ ਬਰਸਾਤ ਹੋ ਰਹੀ ਹੈ ਪਰ ਮਾਨਸੂਨ ਦੀ ਐਂਟਰੀ ਹੋਣੀ ਅਜੇ ਬਾਕੀ ਹੈ। ਗਰਮੀ ਤੋਂ ਰਾਹਤ ਪਾਉਣ ਲਈ ਲੋਕਾਂ ਨੂੰ ਅਜੇ ਇਕ ਹਫਤੇ ਤੱਕ ਹੋਰ ਇੰਤਜ਼ਾਰ ਕਰਨਾ ਪਵੇਗਾ। ਜ਼ਿਕਰਯੋਗ ਹੈ ਕਿ ਪਹਿਲਾਂ ਮੌਸਮ ਵਿਭਾਗ ਵੱਲੋਂ ਸੰਭਾਵਨਾ ਜਤਾਈ ਗਈ ਸੀ ਕਿ 28 ਜੂਨ ਤੱਕ ਮਾਨਸੂਨ ਦਸਤਕ ਦੇ ਦੇਵੇਗਾ ਪਰ ਅਜਿਹਾ ਨਹੀਂ ਹੋ ਸਕਿਆ। ਇਸ ਤੋਂ ਬਾਅਦ 2 ਜੁਲਾਈ ਅਤੇ ਫਿਰ 4 ਜੁਲਾਈ ਤੱਕ ਮਾਨਸੂਨ ਆਉਣ ਦੀ ਉਮੀਦ ਜਤਾਈ ਗਈ ਸੀ। ਹੁਣ ਮੌਸਮ ਵਿਭਾਗ ਦਾ ਕਹਿਣਾ ਹੈ ਕਿ ਪਹਿਲਾਂ ਤੋਂ ਲੇਟ ਮਾਨਸੂਨ ਦੀ ਐਂਟਰੀ 'ਚ 6-7 ਦਿਨ ਦਾ ਸਮਾਂ ਹੋਰ ਲੱਗ ਸਕਦਾ ਹੈ। ਇਸ ਦੌਰਾਨ ਇਕ ਹਫਤੇ ਤੱਕ ਉਮਸ ਨਾਲ ਭਰੀ ਗਰਮੀ ਦੇ ਨਾਲ ਪਸੀਨੇ ਛੁੱਟਣਗੇ। ਤੁਹਾਨੂੰ ਦੱਸ ਦਈਏ ਪਿਛਲੇ ਸਾਲ ਮਾਨਸੂਨ 2 ਜੁਲਾਈ ਨੂੰ ਪੰਜਾਬ 'ਚ ਪਹੁੰਚ ਗਈ ਸੀ। ਮਾਨਸੂਨ ਦੇ ਪਹਿਲੇ ਹੀ ਦਿਨ ਜਲੰਧਰ ਵਿੱਚ 7 ਘੰਟਿਆਂ ਵਿੱਚ 93 ਐੱਮ. ਐੱਮ. ਬਾਰਿਸ਼ ਰਿਕਾਰਡ ਕੀਤੀ ਗਈ ਸੀ।


Related News