6ਵੀਂ ਦੀ ਵਿਦਿਆਰਥਣ ਨਾਲ ਵੱਡੇ ਭਰਾ ਨੇ 4 ਵਾਰ ਕੀਤਾ ਜਬਰ-ਜ਼ਨਾਹ ਦਾ ਯਤਨ

08/30/2019 9:18:29 PM

ਲੁਧਿਆਣਾ, (ਰਿਸ਼ੀ)-ਫਰਵਰੀ ਅਤੇ ਮਾਰਚ ’ਚ 6ਵੀਂ ਕਲਾਸ ਦੀ ਵਿਦਿਆਰਥਣ ਨਾਲ ਉਸ ਦੇ ਵੱਡੇ ਭਰਾ ਨੇ 4 ਵਾਰ ਘਰ ਵਿਚ ਹੀ ਜਬਰ-ਜ਼ਨਾਹ ਕਰਨ ਦਾ ਯਤਨ ਕੀਤਾ। ਘਬਰਾਈ ਬੱਚੀ ਨੇ ਪਹਿਲਾਂ ਅਪਾਹਜ ਮਾਂ ਨੂੰ ਸਾਰੀ ਦਾਸਤਾਨ ਸੁਣਾਈ, ਜਿਸ ਤੋਂ 5 ਮਹੀਨੇ ਬਾਅਦ ਚਾਈਲਡ ਹੈਲਪ ਲਾਈਨ ਨੰ. 1098 ’ਤੇ ਸ਼ਿਕਾਇਤ ਕੀਤੀ, ਜਿਸ ਤੋਂ ਬਾਅਦ ਥਾਣਾ ਡਵੀਜ਼ਨ ਨੰ. 2 ਦੀ ਪੁਲਸ ਵੱਲੋਂ ਜਬਰ-ਜ਼ਨਾਹ ਦੇ ਦੋਸ਼ ’ਚ ਕੇਸ ਦਰਜ ਕੀਤਾ ਗਿਆ।

ਐੱਸ. ਐੱਚ. ਓ. ਸੁਰਿੰਦਰ ਚੋਪਡ਼ਾ ਮੁਤਾਬਕ ਦੋਸ਼ੀ ਦੀ ਪਛਾਣ ਬਿੱਟੂ (19) ਵਜੋਂ ਹੋਈ ਹੈ, ਜੋ ਨੂਰਵਾਲਾ ਰੋਡ ’ਤੇ ਪ੍ਰਾਈਵੇਟ ਨੌਕਰੀ ਕਰਦਾ ਹੈ। ਹੈਲਪ ਲਾਈਨ ਨੰਬਰ ’ਤੇ ਕੀਤੀ ਸ਼ਿਕਾਇਤ ’ਚ 13 ਸਾਲਾ ਪੀਡ਼ਤਾ ਨੇ ਦੱਸਿਆ ਕਿ ਉਹ ਘਰ ਕੋਲ ਹੀ ਪ੍ਰਾਈਵੇਟ ਸਕੂਲ ’ਚ ਪਡ਼੍ਹਦੀ ਹੈ। ਫਰਵਰੀ ਅਤੇ ਮਾਰਚ ਮਹੀਨੇ ਵਿਚ ਉਸ ਦੇ ਵੱਡੇ ਭਰਾ ਨੇ ਘਰ ਵਿਚ ਇਕੱਲੇ ਹੋਣ ਦਾ ਫਾਇਦਾ ਲੈ ਕੇ 4 ਵਾਰ ਉਸ ਦੇ ਕੱਪਡ਼ੇ ਉਤਾਰੇ। ਇੰਨਾ ਹੀ ਨਹੀਂ, ਉਸ ਨਾਲ ਅਸ਼ਲੀਲ ਹਰਕਤਾਂ ਕਰ ਕੇ ਸਰੀਰਕ ਸਬੰਧ ਬਣਾਉਣ ਦਾ ਯਤਨ ਕੀਤਾ। ਆਖਰੀ ਵਾਰ ਸ਼ਿਵਰਾਤਰੀ ਦੀ ਰਾਤ ਉਸ ਨਾਲ ਗਲਤ ਕੰਮ ਕਰਨ ਦਾ ਯਤਨ ਕੀਤਾ, ਜਿਸ ਤੋਂ ਬਾਅਦ ਉਸ ਨੇ ਆਪਣੀ ਮਾਂ ਨੂੰ ਸਾਰੀ ਦਾਸਤਾਨ ਸੁਣਾਈ। ਅਪਾਹਜ ਹੋਣ ਕਾਰਣ ਮਾਂ ਨੇ ਉਸ ਨੂੰ ਡਾਂਟਿਆ ਅਤੇ ਬੇਟੀ ਕੋਲ ਜਾਣ ਤੋਂ ਰੋਕਿਆ। ਪੁਲਸ ਮੁਤਾਬਕ ਦੋਸ਼ੀ ਨੂੰ ਸ਼ੁੱਕਰਵਾਰ ਨੂੰ ਅਦਾਲਤ ’ਚ ਪੇਸ਼ ਕਰ ਕੇ 2 ਦਿਨ ਦਾ ਪੁਲਸ ਰਿਮਾਂਡ ਹਾਸਲ ਕੀਤਾ ਗਿਆ ਹੈ, ਨਾਲ ਹੀ ਬੱਚੀ ਦਾ ਸਿਵਲ ਹਸਪਤਾਲ ਤੋਂ ਮੈਡੀਕਲ ਕਰਵਾਇਆ ਗਿਆ।

ਪੁਲਸ ਮੁਤਾਬਕ ਪੰਜਾਬ ਸਕੂਲ ਸਿੱਖਿਆ ਬੋਰਡ ’ਚ ਪਡ਼੍ਹਨ ਵਾਲੇ ਬੱÎਚਿਆਂ ਦੀਆਂ ਕਿਤਾਬਾਂ ਦੇ ਪਿੱਛੇ ਚਾਈਲਡ ਹੈਲਪ ਲਾਈਨ ਨੰਬਰ ਲਿਖਿਆ ਹੋਇਆ ਹੈ ਤਾਂ ਕਿ ਬੱਚੇ ਐਮਰਜੈਂਸੀ ਦੇ ਸਮੇਂ ਉਕਤ ਨੰਬਰ ਦੀ ਵਰਤੋਂ ਕਰ ਸਕਣ। ਵੱਡੇ ਭਰਾ ਤੋਂ ਤੰਗ ਆ ਕੇ ਵਿਦਿਆਰਥਣ ਵੱਲੋਂ ਵੀ ਉਸੇ ਨੰਬਰ ’ਤੇ ਫੋਨ ਕੀਤਾ ਗਿਆ, ਜਿਸ ਤੋਂ ਬਾਅਦ ਐੱਨ. ਜੀ. ਓ. ਵੱਲੋਂ ਬੱਚੀ ਨਾਲ ਸਕੂਲ ਜਾ ਕੇ ਸੰਪਰਕ ਸਾਧਿਆ ਗਿਆ ਅਤੇ ਸਾਰੀ ਗੱਲ ਦੀ ਡੂੰਘਾਈ ਨਾਲ ਜਾਂਚ ਕਰਨ ਤੋਂ ਬਾਅਦ ਪੁਲਸ ਨੂੰ ਸੂਚਨਾ ਦਿੱਤੀ ਗਈ। ਹੈਲਪ ਲਾਈਨ ਨੰਬਰ ਦੇ ਕੋ-ਆਰਡੀਨੇਟਰ ਹਰਸ਼ਦੀਪ ਨੇ ਦੱਸਿਆ ਕਿ ਬੀਤੀ 21 ਅਗਸਤ ਦੀ ਰਾਤ ਲਗਭਗ 8.30 ਵਜੇ ਬੱਚੀ ਨੇ ਆਪਣੇ ਘਰ ਦੇ ਨੰਬਰ ਤੋਂ ਫੋਨ ਕਰ ਕੇ ਉਨ੍ਹਾਂ ਨੂੰ ਸਾਰੀ ਦਾਸਤਾਨ ਸੁਣਾਈ। ਜਿਸ ਤੋਂ ਬਾਅਦ ਉਨ੍ਹਾਂ ਨੇ ਸਕੂਲ ਜਾ ਕੇ ਬੱਚੀ ਨਾਲ ਗੱਲ ਕੀਤੀ ਤਾਂ ਪਹਿਲਾਂ ਉਹ ਸਹਿਮੀ ਹੋਈ ਸੀ ਪਰ ਬਾਅਦ ’ਚ ਸਾਰਾ ਸੱਚ ਦੱਸ ਦਿੱਤਾ।

Arun chopra

This news is Content Editor Arun chopra