ਇਨਸਾਨੀਅਤ ਸ਼ਰਮਸਾਰ: ਹਾਦਸੇ 'ਚ ਮਰੇ 3 ਵਿਅਕਤੀਆਂ ਦੀ ਚੁੱਕੀ ਗਈ 6 ਲੱਖ ਦੀ ਨਕਦੀ ਤੇ ਸੋਨੇ ਦੀ ਚੇਨ

12/11/2023 3:10:33 PM

ਨਵਾਂਸ਼ਹਿਰ (ਤ੍ਰਿਪਾਠੀ)- ਨਵਾਂਸ਼ਹਿਰ ਵਿਖੇ ਸ਼ਨੀਵਾਰ ਦੇਰ ਰਾਤ ਵਾਪਰੇ ਸੜਕ ਹਾਦਸੇ ’ਚ ਜਿੱਥੇ ਤਿੰਨ ਕੀਮਤੀ ਜਾਨਾਂ ਸਦਾ ਲਈ ਵਿਛੜ ਗਈਆਂ, ਉੱਥੇ ਹੀ ਇਸ ਹਾਦਸੇ ’ਚ ਇਨਸਾਨੀਅਤ ਨੂੰ ਵੀ ਸ਼ਰਮਸਾਰ ਕਰ ਦਿੱਤਾ ਗਿਆ ਹੈ।
ਮੌਤ ਦਾ ਸਮਾਂ ਅਤੇ ਸਥਾਨ ਨਿਸ਼ਚਿਤ ਹੋਣ ਵਾਲੀ ਕਹਾਵਤ ਨੂੰ ਨਵਾਂਸ਼ਹਿਰ ਦੇ ਪਿੰਡ ਬਰਨਾਲਾ ਕਲਾਂ ਨੇੜੇ ਨੈਸ਼ਨਲ ਹਾਈਵੇਅ ’ਤੇ ਵਾਪਰੇ ਸੜਕ ਹਾਦਸੇ ਜਿਸ ਵਿਚ ਅੰਮ੍ਰਿਤਸਰ ਜ਼ਿਲ੍ਹੇ ਦੇ ਪਿੰਡ ਖਾਸਾ ਦੇ 3 ਵਿਅਕਤੀਆਂ ਦੀ ਮੌਤ ਹੋਈ ਸਿੱਧ ਕਰ ਦਿੰਦੀ ਹੈ। 

ਨਵੀਂ ਸਕਾਰਪੀਓ ਕਾਰ ਖ਼ਰੀਦਣ ਦੇ ਚਾਹਵਾਨ ਮ੍ਰਿਤਕ ਪਲਵਿੰਦਰ ਸਿੰਘ ਨੇ ਜਦੋਂ ਅੰਮ੍ਰਿਤਸਰ ਸਥਿਤ ਕਾਰ ਦੇ ਸ਼ੋਅਰੂਮ ਨਾਲ ਸੰਪਰਕ ਕੀਤਾ ਤਾਂ ਪਤਾ ਲੱਗਾ ਕਿ ਕਾਰ ਦੀ ਵੇਟਿੰਗ ਲਗਭਗ ਇਕ ਮਹੀਨਾ ਹੈ। ਜਾਣਕਾਰਾਂ ਨੇ ਦੱਸਿਆ ਕਿ ਅੰਮ੍ਰਿਤਸਰ ’ਚ ਉਡੀਕ ਦਾ ਸਮਾਂ ਇਕ ਮਹੀਨੇ ਦਾ ਸੀ, ਜਿਸ ਕਾਰਨ ਉਸ ਨੇ ਚੰਡੀਗੜ੍ਹ ਤੋਂ ਕਾਰ ਲੈਣ ਦਾ ਫ਼ੈਸਲਾ ਕੀਤਾ ਅਤੇ ਇਸ ਸਬੰਧ ’ਚ ਉਹ ਆਪਣੇ ਦੋ ਜਾਣਕਾਰਾਂ ਨਾਲ ਚੰਡੀਗੜ੍ਹ ਗਿਆ ਹੋਇਆ ਸੀ, ਜਿੱਥੋਂ ਵਾਪਸ ਆਉਂਦੇ ਸਮੇਂ ਉਕਤ ਹਾਦਸਾ ਵਾਪਰ ਗਿਆ।

ਇਹ ਵੀ ਪੜ੍ਹੋ : ਨਵਾਂਸ਼ਹਿਰ 'ਚ ਭਿਆਨਕ ਹਾਦਸਾ, 3 ਲੋਕਾਂ ਦੀ ਮੌਕੇ 'ਤੇ ਮੌਤ, ਨਵੀਂ ਕਾਰ ਖ਼ਰੀਦ ਕੇ ਜਾ ਰਹੇ ਸਨ ਅੰਮ੍ਰਿਤਸਰ

ਮ੍ਰਿਤਕ ਦੇ ਰਿਸ਼ਤੇਦਾਰਾਂ ਨੇ ਦੱਸਿਆ ਕਿ ਮ੍ਰਿਤਕ ਪਲਵਿੰਦਰ ਸਿੰਘ ਨਵੀਂ ਸਕਾਰਪੀਓ ਕਾਰ ਦੀ ਬੁਕਿੰਗ ਕਰਵਾ ਕੇ ਚੰਡੀਗੜ੍ਹ ਤੋਂ ਆ ਰਿਹਾ ਸੀ ਤਾਂ ਉਸ ਦੇ ਬੈਗ ’ਚ 6 ਲੱਖ ਰੁਪਏ ਦੀ ਰਕਮ ਸੀ। ਘਟਨਾ ਤੋਂ ਬਾਅਦ ਕਾਰ ’ਚੋਂ ਬੈਗ ਤਾਂ ਮਿਲਿਆ ਪਰ ਉਸ ਵਿਚੋਂ ਪੈਸੇ ਗਾਇਬ ਸਨ। ਇਸੇ ਤਰ੍ਹਾਂ ਕਾਰ ਚਾਲਕ ਦੇ ਗੱਲ੍ਹੇ ਵਿਚੋਂ ਸੋਨੇ ਦੀ ਚੇਨ ਗਾਇਬ ਮਿਲੀ। ਉਨ੍ਹਾਂ ਕਿਹਾ ਕਿ ਹਾਦਸੇ ਤੋਂ ਬਾਅਦ ਪੀੜਤਾਂ ਨੂੰ ਮੁੱਢਲੀ ਸਹਾਇਤਾ ਦੇਣ ਦੀ ਬਜਾਏ ਅਣਪਛਾਤੇ ਵਿਅਕਤੀਆਂ ਵੱਲੋਂ ਨਕਦੀ ਅਤੇ ਸੋਨੇ ਦੀ ਚੇਨ ਚੋਰੀ ਕਰ ਲਈ ਗਈ।

ਹਾਦਸੇ ਤੋਂ ਕੁਝ ਮਿੰਟ ਪਹਿਲਾਂ ਹੀ ਫੋਨ ’ਤੇ ਗੱਲ ਕਰ ਰਿਹਾ ਸੀ ਪਲਵਿੰਦਰ
ਮ੍ਰਿਤਕ ਪਲਵਿੰਦਰ ਸਿੰਘ ਦੇ ਰਿਸ਼ਤੇਦਾਰਾਂ ਨੇ ਦੱਸਿਆ ਕਿ ਉਕਤ ਹਾਦਸਾ ਬੀਤੀ ਰਾਤ ਕਰੀਬ 9 ਵਜੇ ਤੋਂ ਬਾਅਦ ਵਾਪਰਿਆ ਜਦਕਿ 8.57 ’ਤੇ ਉਹ ਆਪਣੇ ਘਰ ਫੋਨ ’ਤੇ ਗੱਲਬਾਤ ਕਰ ਰਹੇ ਸਨ, ਜਿਸ ’ਚ ਉਹ ਦੱਸ ਰਹੇ ਸਨ ਕਿ ਉਹ ਨਵਾਂਸ਼ਹਿਰ ਪਹੁੰਚ ਗਿਆ ਹੈ ਅਤੇ ਕਰੀਬ 2-2.5 ਘੰਟੇ ’ਚ ਅੰਮ੍ਰਿਤਸਰ ਪਹੁੰਚ ਜਾਣਗੇ।

ਇਹ ਵੀ ਪੜ੍ਹੋ : ਸੜਕ ਹਾਦਸੇ ਨੇ ਉਜਾੜਿਆ ਹੱਸਦਾ-ਵੱਸਦਾ ਘਰ, ਕੁਝ ਦਿਨ ਪਹਿਲਾਂ ਵਿਦੇਸ਼ ਤੋਂ ਪਰਤੇ ਨੌਜਵਾਨ ਦੀ ਦਰਦਨਾਕ ਮੌਤ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ। 

shivani attri

This news is Content Editor shivani attri