ਵਿਦੇਸ਼ ਭੇਜਣ ਦੇ ਨਾਂ ''ਤੇ 6.71 ਲੱਖ ਠੱਗੇ

02/12/2018 7:51:49 AM

ਤਰਨਤਾਰਨ,   (ਰਾਜੂ)-  ਥਾਣਾ ਸਿਟੀ ਤਰਨਤਾਰਨ ਦੀ ਪੁਲਸ ਨੇ ਵਿਦੇਸ਼ ਭੇਜਣ ਦੇ ਨਾਂ 'ਤੇ 6.71 ਲੱਖ ਰੁਪਏ ਠੱਗਣ ਦੇ ਦੋਸ਼ ਹੇਠ ਪਤੀ-ਪਤਨੀ ਖਿਲਾਫ ਮਾਮਲਾ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਜਾਣਕਾਰੀ ਅਨੁਸਾਰ ਦਿਲਬਾਗ ਸਿੰਘ ਪੁੱਤਰ ਦਰਸ਼ਨ ਸਿੰਘ ਵਾਸੀ ਪਿੰਡ ਜੌਹਲ ਰਾਜੂ ਸਿੰਘ ਵਾਲਾ ਨੇ ਐੱਸ. ਐੱਸ. ਪੀ. ਦਰਸ਼ਨ ਸਿੰਘ ਮਾਨ ਨੂੰ ਦਰਖਾਸਤ ਦਿੱਤੀ ਕਿ ਰੋਸ਼ਨ ਲਾਲ ਪੁੱਤਰ ਪਿਆਰਾ ਲਾਲ ਵਾਸੀ ਗਾਖਲਾਂ ਜ਼ਿਲਾ ਜਲੰਧਰ ਅਤੇ ਉਸ ਦੀ ਪਤਨੀ ਸਿਮਰਨ ਉਰਫ ਮੇਨਕਾ ਨੇ ਮੇਰੇ ਲੜਕੇ ਦਵਿੰਦਰ ਸਿੰਘ ਨੂੰ ਆਸਟ੍ਰੇਲੀਆ ਭੇਜਣ ਦੇ ਨਾਂ 'ਤੇ ਉਸ ਕੋਲੋਂ 6.71 ਲੱਖ ਰੁਪਏ ਲੈ ਲਏ। ਉਨ੍ਹਾਂ ਨਾ ਤਾਂ ਮੇਰੇ ਲੜਕੇ ਨੂੰ ਆਸਟ੍ਰੇਲੀਆ ਭੇਜਿਆ ਤੇ ਨਾ ਹੀ ਸਾਡੇ ਪੈਸੇ ਵਾਪਸ ਕੀਤੇ।
ਇਸ ਸਬੰਧੀ ਐੱਸ. ਐੱਸ. ਪੀ. ਨੇ ਇਸ ਦੀ ਇਨਕੁਆਰੀ ਡੀ. ਐੱਸ. ਪੀ. ਡੀ. ਅਸ਼ਵਨੀ ਕੁਮਾਰ ਨੂੰ ਮਾਰਕ ਕਰ ਦਿੱਤੀ। ਜਾਂਚ ਦੌਰਾਨ ਦੋਵੇਂ ਪਤੀ-ਪਤਨੀ ਦੋਸ਼ੀ ਪਾਏ ਗਏ। ਐੱਸ. ਐੱਸ. ਪੀ. ਤੁਰੰਤ ਦੋਵਾਂ ਪਤੀ-ਪਤਨੀ ਖਿਲਾਫ ਮਾਮਲਾ ਦਰਜ ਕਰਨ ਦੇ ਹੁਕਮ ਜਾਰੀ ਕਰ ਦਿੱਤੇ।