ਵੇਖੋ ਬਠਿੰਡਾ ਦਾ 'ਗੁਰੂ ਨਾਨਕ ਪਵਿੱਤਰ ਜੰਗਲ' (ਵੀਡੀਓ)

04/09/2019 2:14:52 PM

ਬਠਿੰਡਾ (ਅਮਿਤ ਸ਼ਰਮਾ)—ਗੁਰੂ ਨਾਨਕ ਦੇਵ ਜੀ ਦੇ 550ਵੇਂ ਗੁਰਪੁਰਬ ਨੂੰ ਲੈ ਕੇ ਬਠਿੰਡਾ ਦੇ ਪਿੰਡ ਗਿੱਲ ਪੱਤੀ 'ਚ ਪਹਿਲਾ 'ਗੁਰੂ ਨਾਨਕ ਪਵਿੱਤਰ ਜੰਗਲ' ਬਣਾਇਆ ਗਿਆ। ਇਹ ਉਪਰਾਲਾ ਈਕੋ ਸਿੱਖ ਸੰਸਥਾ ਤੇ ਦਾਤਾਰ ਵਿਦਿਅਕ ਤੇ ਵਾਤਾਵਰਣ ਸੰਸਥਾਂ ਵਲੋਂ ਮਿਲ ਕੇ ਕੀਤਾ ਗਿਆ ਹੈ। ਇਹ ਆਪਣੀ ਕਿਸਮ ਦਾ ਪਹਿਲਾ ਜੰਗਲ ਹੈ, ਜੋ ਗੁਰੂ ਨਾਨਕ ਦੇਵ ਜੀ ਦੇ ਨਾਂ 'ਤੇ ਵਾਲੰਟੀਅਰਾਂ ਨੇ ਤਿਆਰ ਕੀਤਾ ਹੈ। ਸੰਸਥਾ ਦੇ ਮੈਂਬਰ ਬਲਵਿੰਦਰ ਸਿੰਘ ਗੋਰਾ ਨੇ ਦੱਸਿਆ ਕਿ ਇਸ ਜੰਗਲ 'ਚ 33 ਮੂਲ ਕਿਸਮਾਂ ਦੇ ਰੁੱਕ ਹਨ ਤੇ ਇਹ ਪੰਜਾਬ ਦਾ ਪਹਿਲਾ ਮੀਆਂਵਕੀ ਜੰਗਲ ਹੈ।

ਦੱਸ ਦੇਈਏ ਕਿ ਮਿੰਨੀ ਜੰਗਲ, ਪੰਜਾਬ ਦੇ ਖਤਮ ਹੋ ਚੁੱਕੇ ਜੰਗਲੀ ਖਿੱਤੇ ਨੂੰ ਵਾਪਸ ਲਿਆਉਣ ਦਾ ਪ੍ਰਭਾਵਸ਼ਾਲੀ ਤੇ ਕੁਦਰਤੀ ਤਰੀਕਾ ਹੈ,ਜਿਸ ਨਾਲ ਹਰ ਕੋਈ 200 ਵਰਗ ਮੀਟਰ ਥਾਂ 'ਚ 500 ਤੋਂ ਵੱਧ ਰੁੱਖ ਲਗਾ ਸਕਦਾ ਹੈ। ਇਹ ਜੰਗਲ 30 ਗੁਣਾ ਵੱਧ ਸੰਘਣੇ, 100 ਫੀਸਦੀ ਬਾਇਓ ਡਾਇਵਰਸ ਤੇ ਕੁਦਰਤੀ ਹਨ। ਇਨ੍ਹਾਂ ਜੰਗਲਾਂ 'ਚ 99 ਫੀਸਦੀ ਤੋਂ ਵੱਧ ਰੁੱਖ ਬਚੇ ਰਹਿੰਦੇ ਹਨ ਤੇ ਇਨ੍ਹਾਂ ਨੂੰ ਘੱਟੋ-ਘੱਟ ਦੇਖਭਾਲ ਦੀ ਲੋੜ ਹੁੰਦੀ ਹੈ। ਜ਼ਿਕਰਯੋਗ ਹੈ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਗੁਰਪੁਰਬ ਤੋਂ ਪਹਿਲਾਂ 10 ਲੱਖ ਰੁੱਖ ਲਗਾਉਣ ਦਾ ਟੀਚਾ ਮਿੱਥਿਆ ਗਿਆ ਹੈ।

Shyna

This news is Content Editor Shyna