16 ਕਿਲੋ ਡੋਡੇ ਚੂਰਾ-ਪੋਸਤ ਤੇ 50 ਹਜ਼ਾਰ ਦੀ ਭਾਰਤੀ ਕਰੰਸੀ ਸਮੇਤ ਕਾਬੂ

07/12/2018 3:49:18 AM

ਸੁਭਾਨਪੁਰ/ਕਪੂਰਥਲਾ, (ਰਜਿੰਦਰ, ਭੂਸ਼ਣ)- ਥਾਣਾ ਸੁਭਾਨਪੁਰ ਦੀ ਪੁਲਸ ਨੇ 16 ਕਿਲੋ ਗ੍ਰਾਮ ਡੋਡੇ ਚੂਰਾ -ਪੋਸਤ ਤੇ 50 ਹਜ਼ਾਰ ਰੁਪਏ ਭਾਰਤੀ ਕਰੰਸੀ ਸਮੇਤ ਇਕ ਵਿਅਕਤੀ ਨੂੰ ਕਾਬੂ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ। 
ਜਾਣਕਾਰੀ ਦਿੰਦੇ ਹੋਏ ਐੱਸ. ਐੱਚ. ਓ. ਸੁਭਾਨਪੁਰ ਹਰਦੀਪ ਸਿੰਘ ਨੇ ਦੱਸਿਆ ਕਿ ਐੱਸ. ਐੱਸ. ਪੀ. ਕਪੂਰਥਲਾ ਸੰਦੀਪ ਕੁਮਾਰ ਸ਼ਰਮਾ ਦੇ ਹੁਕਮਾਂ ਅਤੇ ਐੱਸ. ਪੀ. ਡੀ. ਜਗਜੀਤ ਸਿੰਘ ਸਰੋਆ ਤੇ ਡੀ. ਐੱਸ. ਪੀ. ਭੁਲੱਥ ਦਵਿੰਦਰ ਸਿੰਘ ਦੀਆਂ ਹਦਾਇਤਾਂ ਅਨੁਸਾਰ ਥਾਣਾ ਸੁਭਾਨਪੁਰ ਦੇ ਏ. ਐੱਸ. ਆਈ. ਦਵਿੰਦਰ ਸਿੰਘ, ਏ. ਐੱਸ. ਆਈ. ਸੁਖਦੇਵ ਸਿੰਘ ਤੇ ਪੁਲਸ ਪਾਰਟੀ ਸਰਕਾਰੀ ਗੱਡੀ ’ਤੇ ਗਸ਼ਤ ਕਰਦੀ ਹੋਈ ਪਿੰਡ ਤਾਜਪੁਰ, ਮੁੱਦੋਵਾਲ, ਲੱਖਣ-ਕੇ-ਪੱਡੇ, ਬਾਮੂਵਾਲ ਆਦਿ ਨੂੰ ਜਾ ਰਹੀ ਸੀ, ਜਦੋਂ ਪੁਲਸ ਪਾਰਟੀ ਪਿੰਡ ਬਾਮੂਵਾਲ ਪੁੱਜੀ ਤਾਂ ਸਡ਼ਕ ਦਾ ਸੱਜੇ ਹੱਥ ਵਾਲੀ ਜਗ੍ਹਾ ਵਲੋਂ ਇਕ ਨੌਜਵਾਨ ਸਿਰ ’ਤੇ ਪਲਾਸਟਿਕ ਦਾ ਤੋਡ਼ਾ ਚੁੱਕੀ ਸਡ਼ਕ ਵੱਲ ਆਉਂਦਾ ਦਿਖਾਈ ਦਿੱਤਾ, ਜੋ ਪੁਲਸ ਪਾਰਟੀ ਨੂੰ ਦੇਖ ਕੇ ਆਪਣੇ ਸਿਰ ’ਤੇ ਚੁੱਕਿਆ ਤੋਡ਼ਾ ਜ਼ਮੀਨ ’ਤੇ ਸੁੱਟ ਕੇ ਭੱਜਣ ਲੱਗਾ ਤਾਂ ਪੁਲਸ ਪਾਰਟੀ ਨੇ ਮੁਸ਼ਤੈਦੀ ਵਰਤਦਿਆਂ ਉਕਤ ਨੌਜਵਾਨ ਨੂੰ ਕਾਬੂ ਕਰ ਲਿਆ। ਜਿਸ ਨੇ ਆਪਣਾ ਨਾਂ ਬਲਦੇਵ ਸਿੰਘ ਪੁੱਤਰ ਜੋਗਿੰਦਰ ਸਿੰਘ ਉਰਫ ਫਾਦੀ ਵਾਸੀ ਬਾਮੂਵਾਲ ਥਾਣਾ ਸੁਭਾਨਪੁਰ ਦੱਸਿਆ। ਜਿਸ ਵਲੋਂ ਜ਼ਮੀਨ ’ਤੇ ਸੁੱਟਿਆ ਪਲਾਸਟਿਕ ਦਾ ਤੋਡ਼ਾ ਜਦੋਂ ਚੈੱਕ ਕੀਤਾ ਗਿਆ ਤਾਂ ਉਸ ਵਿਚੋਂ 16 ਕਿਲੋ ਗ੍ਰਾਮ ਡੋਡੇ ਚੂਰਾ-ਪੋਸਤ ਬਰਾਮਦ ਹੋਇਅਾ। ਉਪਰੰਤ ਜਦੋਂ ਕਾਬੂ ਕੀਤੇ ਨੌਜਵਾਨ ਦੀ ਤਲਾਸ਼ੀ ਕੀਤੀ ਗਈ ਤਾਂ ਇਸ ਦੀ ਪੈਂਟ ਦੀ ਜੇਬ ਵਿਚੋਂ ਦੋ-ਦੋ ਹਜ਼ਾਰ ਦੇ 25 ਨੋਟ ਕੁੱਲ 50 ਹਜ਼ਾਰ ਰੁਪਏ ਭਾਰਤੀ ਕਰੰਸੀ ਬਰਾਮਦ ਹੋਈ। ਐੱਸ. ਐੱਚ. ਓ. ਸੁਭਾਨਪੁਰ ਨੇ ਦੱਸਿਆ ਕਿ ਕਾਬੂ ਕੀਤੇ ਗਏ ਨੌਜਵਾਨ ਖਿਲਾਫ ਥਾਣਾ ਸੁਭਾਨਪੁਰ ਵਿਖੇ 15-61-85 ਐੱਨ. ਡੀ. ਪੀ. ਐੱਸ. ਐਕਟ ਤਹਿਤ ਕੇਸ ਦਰਜ ਕੀਤਾ ਗਿਆ ਹੈ। ਉਨ੍ਹਾਂ ਹੋਰ ਦੱਸਿਆ ਕਿ ਉਕਤ ਨੌਜਵਾਨ ਦਾ ਪੁਲਸ ਰਿਮਾਂਡ ਹਾਲਲ ਕਰ ਕੇ ਅਗਲੇਰੀ ਪੁਛਗਿੱਛ ਕੀਤੀ ਜਾਵੇਗੀ।