ਮੁੜ ਵਿਵਾਦਾਂ ''ਚ ਫਿਰੋਜ਼ਪੁਰ ਦੀ ਕੇਂਦਰੀ ਜੇਲ੍ਹ, ਗੈਂਗਸਟਰ ਗੁਰਪ੍ਰੀਤ ਗੋਪੀ ਸਮੇਤ ਹਵਾਲਾਤੀਆਂ ਕੋਲੋਂ 5 ਫੋਨ ਬਰਾਮਦ

04/14/2023 4:19:48 PM

ਫਿਰੋਜ਼ਪੁਰ (ਕੁਮਾਰ) : ਮੋਬਾਇਲ ਫੋਨ ਅਤੇ ਨਸ਼ੀਲੇ ਪਦਾਰਥਾਂ ਦੀ ਬਰਾਮਦਗੀ ਨੂੰ ਲੈ ਕੇ ਪਿਛਲੇ ਕਾਫ਼ੀ ਸਮੇਂ ਤੋਂ ਚਰਚਾ 'ਚ ਚੱਲੀ ਆ ਰਹੀ ਫਿਰੋਜ਼ਪੁਰ ਦੀ ਕੇਂਦਰੀ ਜੇਲ੍ਹ 'ਚ ਬੰਦ ਗੈਂਗਸਟਰ ਗੁਰਪ੍ਰੀਤ ਸਿੰਘ ਗੋਪੀ ਅਤੇ ਕੈਦੀਆਂ ਤੇ ਹਵਾਲਾਤੀਆਂ ਕੋਲੋਂ 5 ਮੋਬਾਇਲ ਫੋਨ ਬਰਾਮਦ ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਥਾਣਾ ਸਿਟੀ ਪੁਲਸ ਨੇ ਜੇਲ੍ਹ ਪ੍ਰਸ਼ਾਸਨ ਵੱਲੋਂ ਭੇਜੇ ਇੱਕ ਲਿਖਤੀ ਪੱਤਰ ਦੇ ਆਧਾਰ 'ਤੇ ਹਵਾਲਾਤੀ ਗੈਂਗਸਟਰ ਗੁਰਪ੍ਰੀਤ ਸਿੰਘ ਗੋਪੀ, ਹਵਾਲਾਤੀ ਜਗਜੀਤ ਸਿੰਘ, ਕੈਦੀ ਸੰਨੀ ਅਤੇ ਅਣਪਛਾਤੇ ਵਿਅਕਤੀ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਪੁਲਸ ਵੱਲੋਂ ਇਸ ਸਬੰਧੀ ਜਾਂਚ ਕੀਤੀ ਜਾ ਰਹੀ ਹੈ ਕਿ ਇਹ ਮੋਬਾਈਲ ਫ਼ੋਨ ਜੇਲ੍ਹ ਵਿੱਚ ਕਿਵੇਂ ਪਹੁੰਚੇ ਅਤੇ ਮੋਬਾਈਲ ਸਿਮਾਂ ਕਿਸ-ਕਿਸ ਦੇ ਨਾਮ ਚੱਲ ਰਹੀਆਂ ਹਨ।

ਇਹ ਵੀ ਪੜ੍ਹੋ- ਹੁਣ ਹੁਸੈਨੀਵਾਲ ਸ਼ਹੀਦੀ ਸਮਾਰਕ 'ਤੇ ਜਗੇਗੀ ਦੇਸੀ ਘਿਓ ਦੀ ਜੋਤ, ਹਰਿਆਣਾ ਦੇ ਕਿਸਾਨਾਂ ਨੇ ਚੁੱਕਿਆ ਬੀੜਾ

ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਸਿਟੀ ਫਿਰੋਜ਼ਪੁਰ ਦੇ ਏ. ਐੱਸ. ਆਈ.  ਗੁਰਮੇਲ ਸਿੰਘ ਨੇ ਦੱਸਿਆ ਕਿ ਜੇਲ੍ਹ ਦੇ ਸਹਾਇਕ ਸੁਪਰਡੈਂਟ ਗੁਰਤੇਜ ਸਿੰਘ ਨੇ ਪੁਲਸ ਨੂੰ ਭੇਜੇ ਇੱਕ ਲਿਖਤੀ ਪੱਤਰ ਵਿੱਚ ਦੱਸਿਆ ਕਿ ਤਲਾਸ਼ੀ ਮੁਹਿੰਮ ਦੌਰਾਨ ਜੇਲ੍ਹ 'ਚ ਬੰਦ ਗੈਂਗਸਟਰ ਗੁਰਪ੍ਰੀਤ ਸਿੰਘ ਉਰਫ਼ ਗੋਪੀ ਕੋਲੋਂ ਇੱਕ ਓਪੋ ਟੱਚ ਸਕਰੀਨ ਮੋਬਾਈਲ, ਜਿਸ ਵਿੱਚ ਜੀਓ ਕੰਪਨੀ ਦਾ ਸਿਮ ਕਾਰਡ ਚੱਲ ਰਿਹਾ ਹੈ, ਬਰਾਮਦ ਹੋਇਆ। ਇਸ ਤੋਂ ਇਲਾਵਾ ਹਵਾਲਾਤੀ ਜਗਜੀਤ ਸਿੰਘ ਕੋਲੋਂ ਸਿਮ ਕਾਰਡ ਸਮੇਤ ਸੈਮਸੰਗ ਮੋਬਾਈਲ, ਕੈਦੀ ਸੰਨੀ ਕੋਲੋਂ ਵੀਵੋ ਟੱਚ ਸਕਰੀਨ ਫੋਨ ਸਮੇਤ ਸਿਮ ਕਾਰਡ ਅਤੇ ਲਾਵਾਰਸ ਹਾਲਤ ਵਿੱਚ ਸਿਮ ਕਾਰਡ ਦੇ ਨਾਲ ਸੈਮਸੰਗ ਅਤੇ ਨੋਕੀਆ ਮੋਬਾਈਲ ਫ਼ੋਨ ਬਰਾਮਦ ਹੋਏ। 

ਇਹ ਵੀ ਪੜ੍ਹੋ- ਖ਼ਾਲਸਾ ਸਾਜਨਾ ਦਿਵਸ ਮੌਕੇ ਜਥੇਦਾਰ ਅਕਾਲ ਤਖ਼ਤ ਦਾ ਪੰਥ ਨੂੰ ਸੰਦੇਸ਼, ਹਰ ਸਿੱਖ ਆਪਣੇ ਘਰ 'ਚ ਰੱਖੇ ਕਿਰਪਾਨ

ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ। 

Simran Bhutto

This news is Content Editor Simran Bhutto