5 ਮੋਟਰਸਾਈਕਲਾਂ, ਨਸ਼ੀਲਾ ਪਾਊਡਰ ਤੇ ਮੋਬਾਇਲ ਸਣੇ 2 ਕਾਬੂ

11/28/2017 2:36:34 AM

ਫਗਵਾੜਾ,   (ਹਰਜੋਤ, ਰੁਪਿੰਦਰ ਕੌਰ)-  ਇੱਥੋਂ ਦੀ ਸਿਟੀ ਪੁਲਸ ਨੇ ਇਕ ਵਿਅਕਤੀ ਨੂੰ ਕਾਬੂ ਕਰਕੇ ਉਸ ਪਾਸੋਂ 2 ਚੋਰੀ ਦੇ ਮੋਟਰਸਾਈਕਲ ਤੇ ਸਪੇਅਰ ਪਾਰਟਸ ਬਰਾਮਦ ਕੀਤਾ ਹੈ। ਦੋਸ਼ੀ ਦੀ ਪਛਾਣ ਹਰਕੇਸ਼ ਕੁਮਾਰ ਪੁੱਤਰ ਸੁਖਾਈ ਪ੍ਰਸਾਦ ਵਾਸੀ ਗਲੀ ਨੰਬਰ 2, ਗੋਬਿੰਦਪੁਰਾ ਫਗਵਾੜਾ ਵੱਜੋਂ ਹੋਈ ਹੈ। ਐੱਸ. ਪੀ. ਪਰਮਿੰਦਰ ਸਿੰਘ ਭੰਡਾਲ ਨੇ ਦੱਸਿਆ ਕਿ ਉਕਤ ਵਿਅਕਤੀ ਨੂੰ ਥਾਣੇਦਾਰ ਅਮਰੀਕ ਸਿੰਘ ਦੀ ਅਗਵਾਈ 'ਚ ਖੇੜਾ ਰੋਡ ਫਾਟਕ ਲਾਗਿਓਂ ਕਾਬੂ ਕਰਕੇ ਕੇਸ ਦਰਜ ਕੀਤਾ ਹੈ। 
ਇਸੇ ਤਰ੍ਹਾਂ ਅਜੈ ਕੁਮਾਰ ਉਰਫ਼ ਚਿੱਕੀ ਪੁੱਤਰ ਰਕੇਸ਼ ਕੁਮਾਰ ਵਾਸੀ ਅਬਾਦਪੁਰਾ ਬੋਹੜ ਵਾਲੀ ਗਲੀ ਜਲੰਧਰ ਹਾਲ ਵਾਸੀ ਗਲੀ ਨੰਬਰ 3 ਹੁਸ਼ਿਆਰਪੁਰ ਰੋਡ ਫਗਵਾੜਾ ਨੂੰ ਬਸਰਾ ਪੈਲੇਸ ਲਾਗਿਓਂ ਕਾਬੂ ਕਰਕੇ 200 ਗ੍ਰਾਮ ਨਸ਼ੀਲਾ ਪਾਊਡਰ, 3 ਮੋਟਰਸਾਈਕਲ, 1 ਚੇਨ, ਇਕ ਸੋਨੇ ਦੀ ਮੁੰਦਰੀ ਤੇ ਦੋ ਮੋਬਾਇਲ ਬਰਾਮਦ ਕਰਕੇ ਕੇਸ ਦਰਜ ਕੀਤਾ ਹੈ। 
24 ਬੋਤਲਾਂ ਸ਼ਰਾਬ ਬਰਾਮਦ  
ਪੁਲਸ ਨੇ ਮੁਹੱਲਾ ਰਤਨਪੁਰਾ ਲਾਗਿਓਂ ਸਕੂਟਰੀ 'ਤੇ ਸਵਾਰ ਇਕ ਵਿਅਕਤੀ ਰਾਜ ਕੁਮਾਰ ਪੁੱਤਰ ਮੋਹਨ ਲਾਲ ਵਾਸੀ ਮਕਾਨ ਨੰਬਰ 72 ਨੂੰ ਕਾਬੂ ਕਰਕੇ 24 ਬੋਤਲਾਂ ਸ਼ਰਾਬ ਬਰਾਮਦ ਕਰਕੇ ਕੇਸ ਦਰਜ ਕੀਤਾ ਹੈ।