ਗੈਂਗਰੇਪ ਵਾਲੀ ਥਾਂ ਤੋਂ ਪੁਲਸ ਨੂੰ ਮਿਲੇ 5 ਨਸ਼ੀਲੇ ਟੀਕੇ

Sunday, Nov 19, 2017 - 02:48 AM (IST)

ਗੈਂਗਰੇਪ ਵਾਲੀ ਥਾਂ ਤੋਂ ਪੁਲਸ ਨੂੰ ਮਿਲੇ 5 ਨਸ਼ੀਲੇ ਟੀਕੇ

ਚੰਡੀਗੜ੍ਹ,   (ਸੁਸ਼ੀਲ)-  ਮੋਹਾਲੀ ਦੀ ਲੜਕੀ ਨਾਲ ਗੈਂਗਰੇਪ ਕਰਨ ਤੋਂ ਪਹਿਲਾਂ ਆਟੋ ਚਾਲਕ ਤੇ ਉਸਦੇ ਦੋ ਸਾਥੀਆਂ ਨੇ ਨਸ਼ੇ ਦੀ ਵਰਤੋਂ ਕੀਤੀ ਸੀ। ਚੰਡੀਗੜ੍ਹ ਪੁਲਸ ਸ਼ਨੀਵਾਰ ਨੂੰ ਸੈਕਟਰ-53 ਸਥਿਤ ਜੰਗਲ 'ਚ ਗੈਂਗਰੇਪ ਵਾਲੀ ਥਾਂ 'ਤੇ ਪਹੁੰਚੀ। ਉਥੇ ਹੀ ਚੰਡੀਗੜ੍ਹ ਪੁਲਸ ਨੂੰ 5 ਨਸ਼ੀਲੇ ਟੀਕੇ ਮਿਲੇ ਹਨ, ਜੋ ਕਿ ਉਸ ਨੇ ਕਬਜ਼ੇ 'ਚ ਲੈ ਲਏ ਹਨ। ਇਸ ਦੇ ਨਾਲ ਹੀ ਇਕ ਪੈਟਰੋਲ ਪੰਪ ਦੀ ਸੀ. ਸੀ. ਟੀ. ਵੀ. ਫੁਟੇਜ ਤੋਂ ਮੁਲਜ਼ਮਾਂ ਦੀ ਫੋਟੋ ਵੀ ਹਾਸਿਲ ਕੀਤੀ ਹੈ।  ਮੁਲਜ਼ਮਾਂ ਦੀ ਫੋਟੋ ਲੈ ਕੇ ਪੁਲਸ ਸ਼ਨੀਵਾਰ ਟ੍ਰਾਈਸਿਟੀ ਦੇ ਆਟੋ ਸਟੈਂਡ 'ਤੇ ਜਾ ਕੇ ਉਨ੍ਹਾਂ ਬਾਰੇ ਜਾਣਕਾਰੀ ਹਾਸਿਲ ਕਰਨ 'ਚ ਲੱਗੀ ਰਹੀ। ਪੁਲਸ ਨੇ ਘਟਨਾ ਵਾਲੀ ਥਾਂ ਨੇੜੇ ਦਾ ਮੋਬਾਇਲ ਡੰਪ ਡਾਟਾ ਬਰਾਮਦ ਕੀਤਾ ਹੈ।


Related News