ਚੰਡੀਗੜ੍ਹ : ਬਿਜਲੀ ਵਿਭਾਗ ਦੇ ਸਬ-ਸਟੇਸ਼ਨ ਅਟੈਂਡੈਂਟ ਦੀ ਮੌਤ ਦੇ ਮਾਮਲੇ ''ਚ 5 ਗ੍ਰਿਫਤਾਰ

11/18/2017 2:10:12 PM

ਚੰਡੀਗੜ੍ਹ : ਸ਼ਹਿਰ ਦੇ ਸੈਕਟਰ-25 'ਚ ਸਥਿਤੀ ਜਨਤਾ ਕਾਲੋਨੀ 'ਚ ਿਬਜਲੀ ਵਿਭਾਗ ਦੇ ਸਬ ਸਟੇਸ਼ਨ ਅਟੈਂਡੈਂਟ ਦੀ ਮੌਤ ਦੇ ਮਾਮਲੇ 'ਚ ਸ਼ਨੀਵਾਰ ਨੂੰ ਪੁਲਸ ਨੇ 5 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ, ਜਿਨ੍ਹਾਂ 'ਚ 2 ਨੌਜਵਾਨ, 2 ਕਿੰਨਰ ਅਤੇ ਇਕ ਔਰਤ ਸ਼ਾਮਲ ਹੈ। ਪੁਲਸ ਦੋਸ਼ੀਆਂ ਦਾ ਮੈਡੀਕਲ ਕਰਾਉਣ ਲਈ ਉਨ੍ਹਾਂ ਨੂੰ ਸੈਕਟਰ-16 ਦੇ ਹਸਪਤਾਲ 'ਚ ਲਿਜਾ ਰਹੀ ਹੈ। ਸਾਰੇ ਦੋਸ਼ੀਆਂ ਨੂੰ 2 ਵਜੇ ਅਦਾਲਤ 'ਚ ਪੇਸ਼ ਕੀਤਾ ਜਾਣਾ ਹੈ। ਜ਼ਿਕਰਯੋਗ ਹੈ ਕਿ ਜਨਤਾ ਕਾਲੋਨੀ 'ਚ ਡਿਫਾਲਟਰਾਂ ਬੇ ਬਿਜਲੀ ਦੇ ਕੁਨੈਕਸ਼ਨ ਕੱਟਣ ਪੁੱਜੀ ਬਿਜਲੀ ਵਿਭਾਗ ਦੀ ਟੀਮ ਦੇ ਨਾਲ ਇੱਥੇ ਇਕ ਘਰ 'ਚ ਰਹਿਣ ਵਾਲੇ ਨੌਜਵਾਨਾਂ ਨੇ ਕੁੱਟਮਾਰ ਕੀਤੀ ਸੀ, ਜਿਸ ਦੌਰਾਨ ਮੌਕੇ 'ਤੇ ਬੇਸੁੱਧ ਹੋਏ ਸਬ ਸਟੇਸ਼ਨ ਅਟੈਂਡੈਂਟ ਹਰਵਿੰਦਰ ਸਿੰਘ ਨੂੰ ਇਲਾਜ ਲਈ ਪੀ. ਜੀ. ਆਈ. ਭਰਤੀ ਕਰਾਇਆ ਗਿਆ ਸੀ ਪਰ ਇੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।