ਦੜਾ- ਸੱਟਾ ਲਾਉਣ ਦੇ ਦੋਸ਼ ''ਚ 5 ਕਾਬੂ

07/12/2018 3:18:29 AM

ਫਗਵਾੜਾ, (ਹਰਜੋਤ)- ਸਿਟੀ ਪੁਲਸ ਨੇ ਦੜਾ-ਸੱਟਾ ਲਾਉਣ ਦੇ ਦੋਸ਼ 'ਚ 5 ਵਿਅਕਤੀਆਂ ਨੂੰ ਕਾਬੂ ਕਰ ਕੇ ਉਨ੍ਹਾਂ ਤੋਂ ਦੜਾ-ਸੱਟਾ ਦੀ 1270 ਰੁਪਏ ਰਾਸ਼ੀ ਬਰਾਮਦ ਕਰ ਕੇ ਗੈਬਲਿੰਗ ਐਕਟ ਤਹਿਤ ਕੇਸ ਦਰਜ ਕੀਤਾ ਹੈ।
 ਜਾਣਕਾਰੀ ਦਿੰਦਿਅਾਂ ਐੱਸ. ਐੱਚ. ਓ. ਸਿਟੀ ਜਤਿੰਦਰਜੀਤ ਸਿੰਘ ਨੇ ਦੱਸਿਆ ਕਿ ਪੁਲਸ ਨੂੰ ਮਿਲੀ ਸੂਚਨਾ ਦੇ ਆਧਾਰ 'ਤੇ ਏ. ਐੱਸ. ਆਈ. ਸੁਖਵਿੰਦਰ ਸਿੰਘ ਤੇ ਏ. ਐੱਸ. ਆਈ. ਕਮਲਜੀਤ ਸਿੰਘ ਦੀ ਅਗਵਾਈ 'ਚ ਪੁਲਸ ਪਾਰਟੀ ਨੇ ਉਕਤ ਵਿਅਕਤੀਅਾਂ ਨੂੰ ਗ੍ਰਿਫ਼ਤਾਰ ਕੀਤਾ ਹੈ।  ਜਿਨ੍ਹਾਂ ਦੀ ਪਛਾਣ ਜਸਵਿੰਦਰ ਕੁਮਾਰ ਪੁੱਤਰ ਆਗਿਆ ਰਾਮ ਵਾਸੀ ਬਾਸਾਂ ਵਾਲਾ ਬਾਜ਼ਾਰ, ਪ੍ਰਿੰਸ ਭੱਲਾ ਪੁੱਤਰ ਅਸ਼ਵਨੀ ਕੁਮਾਰ ਵਾਸੀ ਹਾਊਸ ਨੰਬਰ 671, ਮਾਡਲ ਟਾਊਨ ਜਲੰਧਰ, ਮਨਪ੍ਰੀਤ ਸਿੰਘ ਪੁੱਤਰ ਅਜੀਤ ਸਿੰਘ ਵਾਸੀ ਗਲੀ ਨੰਬਰ 2 ਤਿਲਕ ਨਗਰ ਸੁਭਾਸ਼ ਨਗਰ ਟਿੱਬਾ ਰੋਡ ਲੁਧਿਆਣਾ, ਰਮੇਸ਼ ਕੁਮਾਰ ਪੁੱਤਰ ਭਗਵਾਨ ਦਾਸ ਵਾਸੀ ਲੁਧਿਆਣਾ, ਦੀਪਕ ਕੁਮਾਰ ਪੁੱਤਰ ਰਾਜ ਪਾਲ ਵਾਸੀ ਲੁਧਿਆਣਾ ਵਜੋਂ ਹੋਈ ਹੈ।