ਫਤਿਹਗੜ੍ਹ ਸਾਹਿਬ ''ਚ 47 ਨਵੇਂ ''ਕੋਰੋਨਾ'' ਕੇਸਾਂ ਦੀ ਪੁਸ਼ਟੀ, ਜਾਣੋ ਜ਼ਿਲ੍ਹੇ ਦੇ ਤਾਜ਼ਾ ਹਾਲਾਤ

08/19/2020 3:20:59 PM

ਫਤਿਹਗੜ੍ਹ ਸਾਹਿਬ (ਵਿਪਨ, ਜਗਦੇਵ) : ਜ਼ਿਲ੍ਹਾ ਫਤਿਹਗੜ੍ਹ ਸਾਹਿਬ 'ਚ ਕੋਰੋਨਾ ਪੀੜਤ ਮਰੀਜ਼ਾਂ ਦੀ ਗਿਣਤੀ 'ਚ ਲਗਾਤਾਰ ਵਾਧਾ ਹੋ ਰਿਹਾ ਹੈ। ਬੁੱਧਵਾਰ ਨੂੰ ਜ਼ਿਲ੍ਹੇ ਅੰਦਰ ਕੋਰੋਨਾ ਦੇ 47 ਨਵੇਂ ਮਾਮਲੇ ਸਾਹਮਣੇ ਆਏ ਹਨ, ਜਦੋਂ ਕਿ ਇਕ ਜਨਾਨੀ ਦੀ ਕੋਰੋਨਾ ਕਾਰਨ ਮੌਤ ਹੋ ਗਈ ਹੈ।

ਇਹ ਵੀ ਪੜ੍ਹੋ : ਪੰਜਾਬ ਨੇ ਰਚਿਆ ਇਤਿਹਾਸ, ਹੁਣ ਬਿਨਾਂ ਕੋਲੇ ਤੇ ਬਿਜਲੀ ਦੇ ਪਟੜੀ ’ਤੇ ਦੌੜੇਗੀ 'ਟਰੇਨ' 

ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾ. ਸੁਰਿੰਦਰ ਸਿੰਘ ਨੇ ਦੱਸਿਆ ਕਿ ਜ਼ਿਲ੍ਹੇ ਅੰਦਰ ਕੋਰੋਨਾ ਕਾਰਨ ਮਰਨ ਵਾਲੇ ਲੋਕਾਂ ਦੀ ਗਿਣਤੀ 15 ਹੋ ਗਈ ਹੈ, ਜਦੋਂ ਕਿ ਜ਼ਿਲ੍ਹੇ ਅੰਦਰ ਕੋਰੋਨਾ ਦੇ ਸਰਗਰਮ ਮਾਮਲਿਆਂ ਦੀ ਗਿਣਤੀ 256 ਹੋ ਗਈ ਹੈ।

ਇਹ ਵੀ ਪੜ੍ਹੋ : ਪਤਨੀ ਨਾਲ ਲੜ ਕੇ ਪੈਟਰੋਲ ਦੀ ਬੋਤਲ ਭਰ ਅਦਾਲਤ ਪੁੱਜਾ ਵਿਅਕਤੀ, ਫਿਰ ਗੇਟ ਮੂਹਰੇ ਜੋ ਕੀਤਾ...

ਇਸ ਦੇ ਨਾਲ ਹੀ ਹੁਣ ਤੱਕ 769 ਲੋਕਾਂ ਦੀ ਰਿਪੋਰਟ ਪਾਜ਼ੇਟਿਵ ਆ ਚੁੱਕੀ ਹੈ, ਹਾਲਾਂਕਿ ਪਾਜ਼ੇਟਿਵ ਆਏ ਲੋਕਾਂ ’ਚੋਂ 498 ਲੋਕ ਕੋਰੋਨਾ ਨੂੰ ਹਰਾ ਚੁੱਕੇ ਹਨ। ਜ਼ਿਲ੍ਹੇ ਅੰਦਰ ਹੁਣ ਤੱਕ 21,777 ਲੋਕਾਂ ਦੇ ਕੋਰੋਨਾ ਸਬੰਧੀ ਨਮੂਨੇ ਲਏ ਜਾ ਚੁੱਕੇ ਹਨ, ਜਿਨ੍ਹਾਂ 'ਚੋਂ 20,502 ਲੋਕਾਂ ਦੀ ਰਿਪੋਰਟ ਨੈਗੇਟਿਵ ਆਈ ਹੈ।
ਇਹ ਵੀ ਪੜ੍ਹੋ : ਜੇਕਰ ਤੁਸੀਂ ਵੀ 'ਆਨਲਾਈਨ ਖਾਣੇ' ਦਾ ਆਰਡਰ ਕਰਦੇ ਹੋ ਤਾਂ ਜ਼ਰੂਰ ਪੜ੍ਹੋ ਇਹ ਖ਼ਬਰ

Babita

This news is Content Editor Babita