ਨਿਯੁਕਤੀ ਪੱਤਰ ਦੇਣ ਵੇਲੇ ਬੋਲੇ CM ਮਾਨ- ਪਹਿਲੀਆਂ ਸਰਕਾਰਾਂ ਤੋਂ ਨਿਰਾਸ਼ ਨੌਜਵਾਨਾਂ ਨੇ ਕੀਤਾ ਵਿਦੇਸ਼ਾਂ ਦਾ ਰੁਖ

09/23/2023 6:42:58 PM

ਚੰਡੀਗੜ੍ਹ (ਰਮਨਦੀਪ ਸੋਢੀ) : ਅੱਜ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਖ-ਵੱਖ ਵਿਭਾਗਾਂ ਦੇ 427 ਨਵ-ਨਿਯੁਕਤ ਉਮੀਦਵਾਰਾਂ ਨੂੰ ਨਿਯੁਕਤੀ ਪੱਤਰ ਦੇਣ ਪਹੁੰਚੇ। ਇਸ ਦੌਰਾਨ ਮੁੱਖ ਮੰਤਰੀ ਮਾਨ ਨੇ ਨਵ-ਨਿਯੁਕਤ ਉਮੀਦਵਾਰਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਬਹੁਤ ਸਾਰੇ ਮੁੰਡੇ-ਕੁੜੀਆਂ ਨੇ ਪਹਿਲਾਂ ਵੀ ਮਿਊਂਸਪਲ ਭਵਨ ਚੰਡੀਗੜ੍ਹ ਵਿਖੇ ਹੀ ਨਿਯੁਕਤੀ ਪੱਤਰ ਲਏ ਹਨ ਅਤੇ ਵੱਖ-ਵੱਖ ਵਿਭਾਗਾਂ 'ਚ ਕੰਮ ਕਰ ਰਹੇ ਹਨ।  ਨਿਯੁਕਤੀ ਪੱਤਰ ਦੇਣੇ ਸਰਕਾਰ ਵੱਲੋਂ ਕੋਈ ਅਹਿਸਾਨ ਵਾਲੀ ਗੱਲ ਨਹੀਂ ਹੈ, ਇਹ ਸਾਡਾ ਫਰਜ਼ ਬਣਦਾ ਹੈ।  ਲੋਕ ਬਹੁਤ ਉਮੀਦਾਂ ਨਾਲ ਵੋਟਾਂ ਪਾ ਕੇ ਸਰਕਾਰਾਂ ਚੁਣਦੇ ਹਨ ਅਤੇ ਸਰਕਾਰ ਦਾ ਵੀ ਫ਼ਰਜ਼ ਬਣਦਾ ਹੈ ਕਿ  ਲੋਕਾਂ ਦੀਆਂ ਉਮੀਦਾਂ 'ਤੇ ਖਰੀ ਉੱਤਰੇ।

ਮੁੱਖ ਮੰਤਰੀ ਨੇ ਕਿਹਾ ਕਿ ਸਾਡੀ ਸਰਕਾਰ ਨੇ ਹੁਣ ਤੱਕ 36,524 ਉਮੀਦਵਾਰਾਂ ਨੂੰ ਨਿਯੁਕਤੀ ਪੱਤਰ ਦੇ ਦਿੱਤੇ ਹਨ। 30 ਅਗਸਤ ਤੋਂ ਲੈ ਕੇ ਹੁਣ ਤੱਕ 5760 ਨਿਯੁਕਤੀ ਪੱਤਰ ਦੇ ਚੁੱਕੇ ਹਾਂ । 5714 ਨਿਯੁਕਤੀ ਪੱਤਰ ਆਂਗਣਵਾੜੀ ਵਰਕਰਾਂ ਨੂੰ, 710 ਪਟਵਾਰੀਆਂ ਨੂੰ,  ਜਲੰਧਰ ਵਿਖੇ  560 ਸਬ ਇੰਸਪੈਕਟਰ ਅਤੇ  249 ਪੰਜਾਬ ਦੇ ਵੱਖ-ਵੱਖ ਵਿਭਾਗਾਂ ਦੇ ਉਮੀਦਵਾਰਾਂ ਨੂੰ ਅਤੇ ਅੱਜ 427 ਨਿਯੁਕਤੀ ਪੱਤਰ ਵੰਡ ਰਹੇ ਹਾਂ।

 

ਇਹ ਵੀ ਪੜ੍ਹੋ- ਪੰਜਾਬ ਕਾਂਗਰਸ ਨੂੰ ਝਟਕਾ, ਯੂਥ ਕਾਂਗਰਸ ਦੇ ਮੀਤ ਪ੍ਰਧਾਨ ਨੇ ਫੜਿਆ ਭਾਜਪਾ ਦਾ ਪੱਲਾ

ਮੁੱਖ ਮੰਤਰੀ ਮਾਨ ਨੇ ਕਿਹਾ ਹੁਣ ਲੋਕਾਂ ਨੂੰ ਪਤਾ ਲੱਗ ਗਿਆ ਹੈ ਕਿ ਇਹ ਸਰਕਾਰ ਬਿਨਾਂ ਰਿਸ਼ਵਤ ਤੇ ਸਿਫਾਰਿਸ਼ ਦੇ ਨੌਕਰੀਆਂ ਦਿੰਦੀ ਹੈ। ਉਨ੍ਹਾਂ ਨਿਯੁਕਤੀ ਪੱਤਰ ਲੈਣ ਆਏ ਉਮੀਦਵਾਰਾਂ ਨੂੰ ਕਿਹਾ ਕਿ ਜੇਕਰ ਤੁਹਾਨੂੰ ਬਿਨਾਂ ਰਿਸ਼ਵਤ ਤੇ ਸਿਫਾਰਿਸ਼ ਦੇ ਨੌਕਰੀ ਮਿਲੀ ਹੈ ਤਾਂ ਤੁਸੀਂ ਵੀ ਈਮਾਨਦਾਰੀ ਨਾਲ ਅਤੇ ਚੰਗਾ ਕੰਮ ਕਰਨਾ ਹੈ। 

ਮੁੱਖ ਮੰਤਰੀ ਮਾਨ ਨੇ ਵਿਰੋਧੀ ਧਿਰਾਂ 'ਤੇ ਨਿਸ਼ਾਨਾ ਵਿੰਨ੍ਹਦਿਆਂ ਕਿਹਾ ਕਿ ਸਾਡੇ ਸਾਬਕਾ ਵਿੱਤ ਮੰਤਰੀ ਤਾਂ 9 ਸਾਲ ਖ਼ਜ਼ਾਨਾ ਖਾਲੀ ਹੋਣ ਦਾ ਰਾਗ ਹੀ ਅਲਾਪਦੇ ਰਹੇ ਹਨ। ਜਿਸ ਤੋਂ ਨਿਰਾਸ਼ ਹੋ ਕੇ ਨੌਜਵਾਨਾਂ ਨੇ ਵਿਦੇਸ਼ਾਂ ਵੱਲ ਨੂੰ ਵਹੀਰਾਂ ਘੱਤ ਲਈਆਂ। ਅਸੀਂ ਕਦੇ ਵੀ ਇਹ ਨਹੀਂ ਕਿਹਾ ਕਿ ਖ਼ਜ਼ਾਨਾ ਖਾਲੀ ਹੈ। ਅਸੀਂ ਹਮੇਸ਼ਾ ਕਿਹਾ ਕਿ ਖ਼ਜਾਨਾ ਭਰਿਆ ਹੋਇਆ ਹੈ। ਮੁੱਖ ਮੰਤਰੀ ਨੇ ਕਿਹਾ ਮੇਰੇ ਤੋਂ ਪਹਿਲਾਂ ਜਿਹੜੇ ਮੁੱਖ ਮੰਤਰੀ ਸਨ ਉਹ 9020 ਕਰੋੜ ਦਾ ਕਰਜ਼ਾ ਛੱਡ ਗਏ ਹਨ, ਜਿਸ ਨੂੰ ਉਤਾਰਨ ਲਈ ਅਸੀਂ 5 ਕਿਸ਼ਤਾਂ ਬਣਾ ਲਈਆਂ ਹਨ ਅਤੇ ਇਸ ਕਰਜ਼ੇ ਦੀ ਪਹਿਲੀ ਕਿਸ਼ਤ 1804 ਕਰੋੜ ਰੁਪਏ ਦੀ ਮੋੜ ਵੀ ਦਿੱਤੀ ਹੈ। 

ਇਹ ਵੀ ਪੜ੍ਹੋ- ਰਿਸ਼ਤੇਦਾਰ ਕੋਲ ਆਏ ਨੌਜਵਾਨ ਨੂੰ ਚਿੱਟੇ ਦੀ ਓਵਰਡੋਜ਼ ਵਾਲਾ ਟੀਕਾ ਲਗਾ ਦਿੱਤੀ ਦਰਦਨਾਕ ਮੌਤ, 2 ਨਾਮਜ਼ਦ

ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਪੰਜਾਬ 'ਚ 664 ਆਮ ਆਦਮੀ ਕਲੀਨਿਕ ਚੱਲ ਰਹੇ ਹਨ, ਜਿਸ 'ਚ 50 ਲੱਖ ਤੋਂ ਵੱਧ  ਮਰੀਜ਼ ਠੀਕ ਹੋ ਚੁੱਕੇ ਹਨ। ਇਨ੍ਹਾਂ ਕਲੀਨਿਕਾਂ ਦਾ ਇਕ ਹੋਰ ਫ਼ਾਇਦਾ ਹੋਵੇਗਾ, ਜਿਸ 'ਚ ਕੋਈ ਵੀ ਮਰੀਜ਼ ਆਪਣੀ ਦਵਾਈ ਲਵੇਗਾ ਤਾਂ ਉਸ ਦਾ ਰਿਕਾਰਡ ਕੰਪਿਊਟਰ ਦੇ ਨਾਲ-ਨਾਲ ਉਸ ਦੇ ਫੋਨ 'ਚ ਵੀ ਰਿਕਾਰਡ ਹੋਵੇਗਾ। ਉਨ੍ਹਾਂ ਕਿਹਾ ਜੇਕਰ ਕੱਲ ਨੂੰ ਮਰੀਜ਼ ਕਿਸੇ ਸੂਬੇ 'ਚ ਜਾਵੇਗਾ ਤਾਂ ਉਸ ਨੂੰ ਦਵਾਈ ਲੈਣ 'ਚ ਕੋਈ ਤੰਗੀ ਨਹੀਂ ਆਵੇਗੀ ਅਤੇ ਉਹ ਆਪਣਾ ਫੋਨ ਦਿਖਾ ਕੇ ਦਵਾਈ ਲੈ ਸਕਦਾ ਹੈ। ਇਸ ਨਾਲ ਇਕ ਹੋਰ ਡਾਟਾ ਵੀ ਬਣ ਜਾਵੇਗਾ ਕਿ ਕਿਹੜੇ ਇਲਾਕੇ 'ਚ ਜ਼ਿਆਦਾ ਬੀਮਾਰੀਆਂ ਕਿਸ ਕਾਰਨ ਹੋ ਰਹੀਆਂ ਹਨ ਅਤੇ ਲੋੜ ਪੈਣ ਤੇ ਉਸ ਇਲਾਕੇ ਲਈ ਵਿਸ਼ੇਸ਼ ਯੋਜਨਾ ਵੀ ਬਣਾਈ ਜਾ ਸਕਦੀ ਹੈ।

ਮੁੱਖ ਮੰਤਰੀ ਨੇ ਅੱਗੇ ਕਿਹਾ ਪੰਜਾਬ ਨੂੰ ਨੰਬਰ ਵੰਨ ਸੂਬਾ ਤੇ ਰੰਗਲਾ ਪੰਜਾਬ ਬਣਾਉਣ ਦਾ ਸੁਫ਼ਨਾ ਮੈਨੂੰ ਸੌਣ ਨਹੀਂ ਦਿੰਦਾ। ਮੈਂ 100 ਤੋਂ 150 ਫਾਈਲਾਂ ਰੋਜ਼ ਸਾਈਨ ਕਰਦਾ ਹਾਂ, ਮੈਂ ਇਕ ਵੀ ਫਾਈਲ ਨਹੀਂ ਰੁਕਣ ਦਿੰਦਾ। ਜੇਕਰ ਇਕ ਵੀ ਫਾਈਲ ਰੁਕ ਜਾਵੇ ਤਾਂ ਬਹੁਤ ਸਾਰੇ ਲੋਕਾਂ ਦਾ ਭਵਿੱਖ ਰੁਕ ਸਕਦਾ ਹੈ। ਉਨ੍ਹਾਂ ਕਿਹਾ ਅਸੀਂ ਫਾਈਲਾਂ ਨੂੰ ਟਾਈਰ ਨਹੀਂ ਖੰਭ ਲਾਏ ਹਨ ਜੋ ਉੱਡ ਕੇ ਤੁਹਾਡੇ ਕੋਲ ਪਹੁੰਚਣਗੀਆਂ।  ਅੰਤ ਵਿੱਚ ਮੁੱਖ ਮੰਤਰੀ ਨੇ ਸਾਰੇ ਉਮੀਦਵਾਰਾਂ ਨੂੰ ਸ਼ੁਭ ਇੱਛਾਵਾਂ ਦਿੰਦਿਆਂ ਪੰਜਾਬ ਦੀ ਭਲਾਈ ਲਈ ਕੰਮ ਕਰਨ ਦੀ ਅਪੀਲ ਕੀਤੀ।

ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

Shivani Bassan

This news is Content Editor Shivani Bassan