ਵਿੱਕੀ ਗੌਂਡਰ ਦੇ ਚਾਰੋ ਸਾਥੀ ਅਦਾਲਤ ''ਚ ਪੇਸ਼, ਗੁਰਦਾਸਪੁਰ ''ਚ ਵਾਪਰੇ ਕਤਲ ਕਾਂਡ ''ਚ ਵੀ ਨਿਭਾਈ ਭੂਮਿਕਾ

04/22/2017 8:25:00 PM

ਜਲੰਧਰ— ਸ਼ੁੱਕਰਵਾਰ ਨੂੰ ਇਥੇ ਐੱਸ. ਟੀ. ਐੱਫ. ਅਤੇ ਜਲੰਧਰ ਪੁਲਸ ਵੱਲੋਂ ਫੜ੍ਹੇ ਗਏ ਚਾਰੋ ਦੋਸ਼ੀਆਂ ਨੂੰ ਸ਼ਨੀਵਾਰ  ਅਦਾਲਤ ''ਚ ਪੇਸ਼ ਕੀਤਾ ਗਿਆ। ਦੱਸਿਆ ਜਾ ਰਿਹਾ ਹੈ ਕਿ ਇਹ ਚਾਰੋ ਗੈਂਗਸਟਰ ਵਿੱਕੀ ਗੌਂਡਰ ਦੇ ਕਾਫੀ ਕਰੀਬੀ ਸਾਥੀ ਸਨ। ਗੁਰਦਾਸਪੁਰ ''ਚ ਦੋ ਦਿਨ ਪਹਿਲਾਂ ਹੋਏ ਤਿਹਰੇ ਹੱਤਿਆ ਕਾਂਡ ''ਚ ਵੀ ਇਨ੍ਹਾਂ ਦੀ ਭੂਮਿਕਾ ਸਾਹਮਣੇ ਆਈ ਹੈ। ਪੁਲਸ ਨੂੰ ਇਹ ਚਾਰੋ ਲੋੜੀਂਦੇ ਸਨ। ਕਿਹਾ ਜਾ ਰਿਹਾ ਹੈ ਕਿ ਇਹ ਸਾਰੇ ਦੋਸ਼ੀ ਗੌਂਡਰ ਦੀ ਬੀ ਟੀਮ ਦੇ ਮੈਂਬਰ ਸਨ। ਇਹ ਸਾਰੇ ਵਿੱਕੀ ਨਾਲ ਵੀ ਅਤੇ ਵਿੱਕੀ ਦੇ ਕਹਿਣ ''ਤੇ ਹੀ ਕੰਮ ਕਰਦੇ ਸਨ। ਜਦੋਂ ਵਿੱਕੀ ਜੇਲ ''ਚ ਸੀ ਤਾਂ ਬਾਹਰ ਦਾ ਸਾਰਾ ਕੰਮ ਇਹ ਹੀ ਦੇਖਦੇ ਸਨ। ਪੁਲਸ ਨੇ ਫੜ੍ਹੇ ਗਏ ਚਾਰੋ ਦੋਸ਼ੀਆਂ ਨੂੰ ਸ਼ਨੀਵਾਰ ਡਿਊਟੀ ਮੈਜਿਸਟਰੇਟ ਦੀ ਅਦਾਲਤ ''ਚ ਪੇਸ਼ ਕੀਤਾ, ਜਿੱਥੋਂ ਇਨ੍ਹਾਂ ਚਾਰਾਂ ਨੂੰ ਪੁੱਛਗਿੱਛ ਲਈ ਚਾਰ ਦਿਨਾਂ ਦੇ ਰਿਮਾਂਡ ''ਤੇ ਭੇਜ ਦਿੱਤਾ ਗਿਆ ਹੈ।