4 ਕਿਲੋ ਅਫੀਮ ਦੇ ਕੇਸ ''ਚ ਇਕ ਕਾਬੂ

12/30/2017 6:01:46 PM


ਜ਼ੀਰਾ (ਗੁਰਮੇਲ ਸੇਖਵਾਂ) - ਥਾਣਾ ਸਦਰ ਜ਼ੀਰਾ ਪੁਲਸ ਨੇ 4 ਕਿਲੋ ਅਫੀਮ ਦੇ ਕੇਸ 'ਚ ਭਗੌੜੇ ਇਕ ਦੋਸ਼ੀ ਨੂੰ ਕਾਬੂ ਕਰ ਲਿਆ ਹੈ। ਇਸ ਸਬੰਧੀ ਥਾਣਾ ਮੁਖ਼ੀ ਜਸਬੀਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਦਵਿੰਦਰ ਸਿੰਘ ਉਰਫ ਕਾਲਾ ਪੁੱਤਰ ਮਿਲਖ ਰਾਜ ਵਾਸੀ ਫਤਿਆਬਾਦ (ਹਰਿਆਣਾ) ਨੂੰ ਪੁਲਸ ਵੱਲੋਂ ਕਾਬੂ ਕੀਤਾ ਗਿਆ। ਇਸ ਖਿਲਾਫ 9 ਫਰਵਰੀ 2012 ਨੂੰ ਥਾਣਾ ਸਦਰ ਜ਼ੀਰਾ ਵਿਖੇ 4 ਕਿਲੋ ਅਫੀਮ ਦਾ ਮੁਕੱਦਮਾ ਦਰਜ ਕੀਤਾ ਗਿਆ ਸੀ। ਉਨ੍ਹਾਂ ਦੱਸਿਆ ਕਿ ਇਹ ਵਿਅਕਤੀ ਮਾਣਯੋਗ ਅਦਾਲਤ 'ਚੋਂ 11 ਫਰਵਰੀ 2013 ਤੋਂ ਭਗੌੜਾ ਸੀ, ਜਿਸ ਨੂੰ ਏ. ਐੱਸ. ਆਈ. ਸ਼ਮਸ਼ੇਰ ਸਿੰਘ ਨੇ ਸਮੇਤ ਪੁਲਸ ਪਾਰਟੀ ਮੋਗਾ ਤੋਂ ਕਾਬੂ ਕੀਤਾ ਹੈ।