ਔਰਤ ਸਮੇਤ 4 ਭਗੌੜੇ ਕਾਬੂ

09/12/2017 6:38:51 AM

ਕਪੂਰਥਲਾ, (ਭੂਸ਼ਣ)- ਪੀ. ਓ. ਸਟਾਫ ਦੀ ਪੁਲਸ ਨੇ ਵੱਖ-ਵੱਖ ਥਾਵਾਂ 'ਤੇ ਕਾਰਵਾਈ ਕਰਦੇ ਹੋਏ ਇਕ ਔਰਤ ਸਮੇਤ 4 ਭਗੌੜਿਆਂ ਨੂੰ ਕਾਬੂ ਕਰਕੇ ਸਬੰਧਿਤ ਥਾਣਿਆਂ ਦੇ ਹਵਾਲੇ ਕਰ ਦਿੱਤਾ ਹੈ।ਜਾਣਕਾਰੀ ਅਨੁਸਾਰ ਪੀ. ਓ. ਸਟਾਫ ਕਪੂਰਥਲਾ ਦੇ ਇੰਚਾਰਜ ਸੁਖਜਿੰਦਰ ਸਿੰਘ ਗਡਾਨੀ ਨੂੰ ਸੂਚਨਾ ਮਿਲੀ ਕਿ ਥਾਣਾ ਕੋਤਵਾਲੀ ਕਪੂਰਥਲਾ ਨੂੰ ਲੋੜੀਂਦਾ ਭਗੌੜਾ ਸੁਖਜਿੰਦਰ ਸਿੰਘ ਪੁੱਤਰ ਬਲਬੀਰ ਸਿੰਘ ਨਿਵਾਸੀ ਪਿੰਡ ਬੂਆ ਇਸ ਸਮੇਂ ਆਪਣੇ ਠਿਕਾਣੇ 'ਚ ਮੌਜੂਦ ਹੈ। ਜਿਸ 'ਤੇ ਹੈੱਡ ਕਾਂਸਟੇਬਲ ਗੁਰਵਿੰਦਰ ਸਿੰਘ, ਨਿਰਮਲ ਸਿੰਘ ਅਤੇ ਮੰਗਲ ਸਿੰਘ ਨੇ ਮੁਲਜ਼ਮ ਸੁਖਜਿੰਦਰ ਸਿੰਘ ਨੂੰ ਗ੍ਰਿਫਤਾਰ ਕਰਕੇ ਥਾਣਾ ਕੋਤਵਾਲੀ ਦੀ ਪੁਲਸ ਦੇ ਹਵਾਲੇ ਕਰ ਦਿੱਤਾ ਹੈ।ਇਸੇ ਤਰ੍ਹਾਂ ਥਾਣਾ ਭੁਲੱਥ ਦੀ ਪੁਲਸ ਨੂੰ ਲੋੜੀਂਦਾ ਭਗੌੜਾ ਬਲਵਿੰਦਰ ਬਿੰਦੀ ਪੁੱਤਰ ਤਰਸੇਮ ਸਿੰਘ ਨਿਵਾਸੀ ਪਿੰਡ ਡੋਗਰਾਂਵਾਲ ਥਾਣਾ ਸੁਭਾਨਪੁਰ ਨੂੰ ਗ੍ਰਿਫਤਾਰ ਕਰਕੇ ਥਾਣਾ ਭੁਲੱਥ ਦੀ ਪੁਲਸ ਦੇ ਹਵਾਲੇ ਕਰ ਦਿੱਤਾ ਹੈ। ਥਾਣਾ ਕੋਤਵਾਲੀ ਦੀ ਪੁਲਸ ਨੂੰ ਲੋੜੀਂਦਾ ਮੁਲਜ਼ਮ ਭਗੌੜਾ ਮੱਖਨ ਸਿੰਘ ਪੁੱਤਰ ਗੱਜਣ ਸਿੰਘ ਨਿਵਾਸੀ ਪਿੰਡ ਬੂਟਾ ਨੂੰ ਪੀ. ਓ. ਸਟਾਫ ਦੀ ਪੁਲਸ ਨੇ ਛਾਪੇਮਾਰੀ ਕਰਕੇ ਗ੍ਰਿਫਤਾਰ ਕਰ ਲਿਆ।ਇਕ ਹੋਰ ਮਾਮਲੇ 'ਚ ਪੀ. ਓ. ਸਟਾਫ ਕਪੂਰਥਲਾ ਦੀ ਪੁਲਸ ਨੇ ਪ੍ਰੋਡੱਕਸ਼ਨ ਵਾਰੰਟ ਦੇ ਆਧਾਰ 'ਤੇ ਥਾਣਾ ਸੁਭਾਨਪੁਰ ਦੀ ਪੁਲਸ ਨੂੰ ਲੋੜੀਂਦੀ ਦੋਸ਼ੀ ਔਰਤ ਸੁਖਵਿੰਦਰ ਸਿੰਘ ਪਤਨੀ ਸੁਖਜਿੰਦਰ ਸਿੰਘ ਨੂੰ ਜੇਲ ਤੋਂ ਲਿਆ ਕੇ ਕੋਰਟ 'ਚ ਪੇਸ਼ ਕੀਤਾ।