ਡਿਊਟੀ ''ਚ ਕੁਤਾਹੀ ਤੇ ਵਿੱਤੀ ਨਿਯਮਾਂ ਦੀ ਉਲੰਘਣਾ ਦੇ ਦੋਸ਼ਾਂ ਤਹਿਤ 4 ਡੀ. ਪੀ. ਓਜ਼ ਮੁਅੱਤਲ

03/13/2020 12:27:17 AM

ਚੰਡੀਗੜ੍ਹ,(ਰਮਨਜੀਤ)- ਪੰਜਾਬ ਦੀ ਸਮਾਜਿਕ ਸੁਰੱਖਿਆ, ਮਹਿਲਾ ਅਤੇ ਬਾਲ ਵਿਕਾਸ ਮੰਤਰੀ ਅਰੁਣਾ ਚੌਧਰੀ ਨੇ ਵੀਰਵਾਰ 4 ਜ਼ਿਲਾ ਪ੍ਰੋਗਰਾਮ ਅਫ਼ਸਰਾਂ (ਡੀ. ਪੀ. ਓਜ਼.) ਨੂੰ ਡਿਊਟੀ 'ਚ ਕੁਤਾਹੀ ਵਰਤਣ ਅਤੇ ਵਿੱਤੀ ਨਿਯਮਾਂ ਦੀ ਉਲੰਘਣਾ ਦੇ ਦੋਸ਼ਾਂ ਕਰ ਕੇ ਮੁਅੱਤਲ ਕਰ ਦਿੱਤਾ। ਡੀ. ਪੀ. ਓ. ਮੋਗਾ ਗੁਰਚਰਨ ਸਿੰਘ, ਡੀ. ਪੀ. ਓ. ਐੱਸ. ਬੀ. ਐੱਸ. ਨਗਰ ਮਨਜੀਤ ਕੌਰ, ਡੀ. ਪੀ. ਓ. ਫਰੀਦਕੋਟ ਸੁਨੀਤਾ ਰਾਣੀ ਅਤੇ ਡੀ. ਪੀ. ਓ. ਅੰਮ੍ਰਿਤਸਰ ਹਰਦੀਪ ਕੌਰ ਆਪਣੀ ਮੁਅੱਤਲੀ ਦੇ ਸਮੇਂ ਦੌਰਾਨ ਚੰਡੀਗੜ੍ਹ ਹੈੱਡਕੁਆਰਟਰ ਵਿਖੇ ਰਿਪੋਰਟ ਕਰਨਗੇ।