ਭਾਰਤ-ਪਾਕਿ ਕੌਮਾਂਤਰੀ ਸਰਹੱਦ ਤੋਂ 4 ਪੈਕੇਟ ਹੈਰੋਇਨ ਅਤੇ 3 ਪਾਕਿ ਸਿਮ ਬਰਾਮਦ

03/08/2018 4:06:32 PM


ਜਲਾਲਾਬਾਦ (ਨਾਗਪਾਲ, ਸੇਤੀਆ) - ਭਾਰਤ-ਪਾਕਿ ਕੌਮਾਂਤਰੀ ਸਰਹੱਦ ਤੋਂ ਬੀ. ਪੀ. 227/8, ਬੀ.ਓ.ਪੀ. ਐੱਨ.ਐੱਸ. ਵਾਲਾ ਤੇ ਬੀ.ਐੱਸ.ਐਫ. ਦੀ 2 ਬਟਾਲੀਅਨ ਅਤੇ ਪੁਲਸ ਵਿਭਾਗ ਦੇ ਸੀ.ਆਈ.ਏ. ਵਿੰਗ ਦੇ ਸਾਂਝੇ ਸਰਚ ਅਭਿਆਨ ਦੌਰਾਨ 4 ਪੈਕੇਟ ਹੈਰੋਇਨ ਬਰਾਮਦ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਤੋਂ ਇਲਾਵਾ ਇਕ ਚਾਈਨਿਜ਼ ਪਿਸਤੌਲ, 8 ਰਾਉਂਡ, ਇਕ ਮੈਗਜੀਨ, 3 ਪਾਕ ਸਿਮ ਵੀ ਬਰਾਮਦ ਹੋਏ ਹਨ।
ਇਸ ਸੰਬੰਧ ਜਾਣਕਾਰੀ ਦਿੰਦਿਆਂ ਬੀ.ਐਸ.ਐਫ. 2 ਬਟਾਲੀਅਨ ਦੇ ਕਮਾਂਡੇਂਟ ਐਚ. ਪੀ. ਐਸ. ਸੋਹੀ ਨੇ ਦੱਸਿਆ ਕਿ ਖੂਫਿਆ ਜਾਣਕਾਰੀ ਤੋਂ ਬਾਅਦ ਬੀ.ਐਸ.ਐਫ. ਅਤੇ ਸੀ.ਆਈ.ਏ. ਵਿੰਗ ਵਲੋਂ ਵੀਰਵਾਰ ਸਵੇਰੇ 10 ਵਜੇ ਸਾਂਝਾ ਸਰਜ ਅਭਿਆਨ ਚਲਾਇਆ ਗਿਆ। ਇਸ ਅਭਿਆਨ 'ਚ ਬੀ.ਪੀ.227/8 ਨੇੜੇ ਜ਼ਮੀਨ 'ਚ ਦਬੇ 4 ਪੈਕੇਟ ਹੈਰੋਇਨ (ਵਜ਼ਨ 3 ਕਿਲੋ 120 ਗ੍ਰਾਮ), ਇਕ ਚਾਈਨਿਜ਼ ਪਿਸਤੌਲ, 8 ਰਾਉਂਡ, ਇਕ ਮੈਗਜੀਨ, 3 ਪਾਕ ਸਿਮ ਬਰਾਮਦ ਹੋਏ । ਫੜ੍ਹੀ ਗਈ ਹੈਰੋਇਨ ਦੀ ਕੀਮਤ ਕਰੋੜਾਂ ਰੁਪਏ ਹੈ।