ਰਾਜਪੁਰਾ ''ਚ ਡਾਇਰੀਆ ਦਾ ਕਹਿਰ, ਦੂਸ਼ਿਤ ਪਾਣੀ ਪੀਣ ਕਾਰਨ 4 ਬੱਚਿਆਂ ਦੀ ਮੌਤ

11/06/2021 10:22:09 AM

ਰਾਜਪੁਰਾ (ਚਾਵਲਾ, ਨਿਰਦੋਸ਼) : ਰਾਜਪੁਰਾ ਦੇ ਵਾਰਡ ਨੰਬਰ-26 ’ਚ ਪੈਂਦੀ ਪੁਰਾਣੀ ਮਿਰਚ ਮੰਡੀ ਅਤੇ ਢੇਹਾ ਬਸਤੀ ’ਚ ਦੂਸ਼ਿਤ ਪਾਣੀ ਕਾਰਨ ਫੈਲੇ ਡਾਇਰਿਆ ਨੇ ਕਈ ਲੋਕਾਂ ਨੂੰ ਆਪਣੀ ਲਪੇਟ ’ਚ ਲੈ ਲਿਆ। ਦੀਵਾਲੀ ਵਾਲੇ ਦਿਨ 4 ਬੱਚਿਆਂ ਦੀ ਮੌਤ ਹੋ ਗਈ, ਜਦੋਂ ਕਿ 12 ਲੋਕ ਸਰਕਾਰੀ ਤੇ ਨਿੱਜੀ ਹਸਪਤਾਲ ’ਚ ਦਾਖ਼ਲ ਹਨ। ਸੂਚਨਾ ਮਿਲਦੇ ਹੀ ਡਾਕਟਰਾਂ ਦੀ ਟੀਮ ਅਤੇ ਵਿਧਾਇਕ ਮੌਕੇ ’ਤੇ ਪੁੱਜੇ ਅਤੇ ਲੋਕਾਂ ਦਾ ਇਲਾਜ ਸ਼ੁਰੂ ਕਰਵਾਇਆ।

ਇਹ ਵੀ ਪੜ੍ਹੋ : ਬੇਅਦਬੀ ਮਾਮਲਿਆਂ ਦੀ ਜਾਂਚ ਕਰ ਰਹੀ ਐੱਸ. ਆਈ. ਟੀ. 'ਚ ਫੇਰਬਦਲ

ਪ੍ਰਾਪਤ ਜਾਣਕਾਰੀ ਅਨੁਸਾਰ ਉਕਤ ਦੋਵੇਂ ਕਾਲੋਨੀਆਂ ’ਚ ਨਗਰ ਕੌਂਸਲ ਵੱਲੋਂ ਪੀਣ ਦੇ ਪਾਣੀ ਅਤੇ ਸੀਵਰੇਜ ਦੀਆਂ ਲਾਈਨਾਂ ਨਹੀਂ ਪਾਈਆਂ ਗਈਆਂ। ਨਿਵਾਸੀਆਂ ਨੇ ਪਾਈਪਾਂ ਦੇ ਕੁਨੈਕਸ਼ਨ ਆਪਣੇ ਤੌਰ ’ਤੇ ਜੋੜ ਰੱਖੇ ਹਨ। ਉਸ ’ਚ ਅਚਾਨਕ ਦੂਸ਼ਿਤ ਪਾਣੀ ਆ ਗਿਆ, ਜਿਸ ਨੂੰ ਪੀਣ ਨਾਲ ਕਾਲੋਨੀ ਵਾਸੀ 4 ਬੱਚਿਆਂ ਸਵਾਨਿਆ (5) ਪੁੱਤਰੀ ਰਾਕੀ, ਸਾਕਸ਼ੀ (5) ਪੁੱਤਰੀ ਬੱਬਲੂ, ਚਾਹਤ (13) ਪੁੱਤਰੀ ਸਨੀ ਅਤੇ ਰਮਨ (9) ਪੁੱਤਰ ਮਨੋਜ ਦੀ ਮੌਤ ਹੋ ਗਈ।

ਇਹ ਵੀ ਪੜ੍ਹੋ : PSEB ਵੱਲੋਂ 10ਵੀਂ ਤੇ 12ਵੀਂ ਜਮਾਤ ਦੇ ਪ੍ਰਸ਼ਨ-ਪੱਤਰਾਂ ਨੂੰ ਲੈ ਕੇ ਵਿਸ਼ੇਸ਼ ਦਿਸ਼ਾ-ਨਿਰਦੇਸ਼ ਜਾਰੀ

ਇਸ ਤੋਂ ਇਲਾਵਾ ਜੈ (28), ਮਿਸਰਤ (18), ਅਰੁਣ (7), ਅਰੂਸ਼ੀ (5) ਜਸਮੀਤ (6) ਸੁਨੈਨਾ (9) ਰਾਜਪੁਰਾ ਦੇ ਸਰਕਾਰੀ ਹਸਪਤਾਲ ਅਤੇ ਵੰਦਨਾ (7), ਵਿਸ਼ਾਲ (4), ਕਾਣਾ (6) ਪ੍ਰਿੰਸ (6) ਨਿੱਜੀ ਹਸਪਤਾਲ ’ਚ ਇਲਾਜ ਲਈ ਦਾਖ਼ਲ ਹਨ। ਇਸ ਦੇ ਇਲਾਵਾ ਵੀ 2 ਹੋਰ ਲੋਕਾਂ ਦੇ ਵੱਖ-ਵੱਖ ਹਸਪਤਾਲਾਂ ’ਚ ਦਾਖ਼ਲ ਹਨ। ਵਿਧਾਇਕ ਹਰਦਿਆਲ ਕੰਬੋਜ, ਨਗਰ ਕੌਂਸਲ ਪ੍ਰਧਾਨ ਨਰਿੰਦਰ ਸ਼ਾਸਤਰੀ, ਸੀਨੀਅਰ ਉਪ ਪ੍ਰਧਾਨ ਅਮਨਦੀਪ ਸਿੰਘ ਨਾਗੀ ਸਮੇਤ ਮੌਕੇ ’ਤੇ ਪਹੁੰਚੇ।

ਇਹ ਵੀ ਪੜ੍ਹੋ : ਪਿੰਡ ਬੁਰਜ ਜਵਾਹਰ ਸਿੰਘ ਵਾਲਾ ਪੁੱਜੇ 'ਨਵਜੋਤ ਸਿੱਧੂ', ਗੁਰਦੁਆਰਾ ਸਾਹਿਬ ਵਿਖੇ ਕੀਤੀ ਅਰਦਾਸ (ਤਸਵੀਰਾਂ)

ਉਨ੍ਹਾਂ ਕਿਹਾ ਕਿ ਦੀਵਾਲੀ ਮੌਕੇ ਹੋਈ ਮੰਦਭਾਗੀ ਘਟਨਾ ਦਾ ਉਨ੍ਹਾਂ ਨੂੰ ਜਦੋਂ ਪਤਾ ਚੱਲਿਆ ਤਾਂ ਤੁਰੰਤ ਐੱਸ. ਐੱਮ. ਓ. ਰਾਜਪੁਰਾ, ਸਿਵਲ ਸਰਜਨ ਪਟਿਆਲਾ ਨਾਲ ਗੱਲ ਕੀਤੀ, ਜਿਨ੍ਹਾਂ ਨੇ ਮੌਕੇ ’ਤੇ ਮੈਡੀਕਲ ਟੀਮਾਂ ਭੇਜ ਦਿੱਤੀ ਦਿੱਤੀਆਂ ਅਤੇ ਪਾਣੀ ਦੀ ਲਾਈਨ ਨੂੰ ਬੰਦ ਕਰਵਾ ਦਿੱਤਾ ਗਿਆ ਹੈ। ਲੋਕਾਂ ਦੇ ਪੀਣ ਦੇ ਪਾਣੀ ਲਈ ਟੈਂਕਰ ਭਿਜਵਾ ਦਿੱਤੇ ਗਏ ਹਨ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ

Babita

This news is Content Editor Babita