ਪੈਸੇ ਲੈ ਕੇ ਦਿੰਦੇ ਸਨ ਵਾਰਦਾਤਾਂ ਨੂੰ ਅੰਜਾਮ, ਪੁਲਸ ਨੇ ਹਥਿਆਰਾਂ ਸਣੇ ਦਬੋਚੇ 4 ਮੁਲਜ਼ਮ

01/30/2023 11:09:51 PM

ਸੰਗਰੂਰ (ਵਿਵੇਕ ਸਿੰਧਵਾਨੀ, ਯਾਦਵਿੰਦਰ)-ਜ਼ਿਲ੍ਹਾ ਸੰਗਰੂਰ ਪੁਲਸ ਵੱਲੋਂ 1 ਰਿਵਾਲਵਰ 32 ਬੋਰ, 2 ਕੱਟੇ 315 ਬੋਰ, 1 ਰਾਈਫਲ 315 ਬੋਰ ਸਮੇਤ 16 ਕਾਰਤੂਸ ਬਰਾਮਦ ਕੀਤੇ ਗਏ। ਐੱਸ. ਐੱਸ. ਪੀ. ਸੁਰਿੰਦਰ ਲਾਂਬਾ ਨੇ ਪ੍ਰੈੱਸ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਿਲ੍ਹਾ ਪੁਲਸ ਵੱਲੋਂ ਮਾੜੇ ਅਨਸਰਾਂ ਖ਼ਿਲਾਫ਼ ਚਲਾਈ ਮੁਹਿੰਮ ਤਹਿਤ ਕਾਰਵਾਈ ਕਰਦਿਆਂ ਥਾਣਾ ਚੀਮਾ ਵਿਖੇ ਲੁੱਟਾਂ-ਖੋਹਾਂ ਕਰਨ ਤੇ ਸ਼ੂਟਰਾਂ ਨੂੰ ਪੈਸੇ ਦੇ ਕੇ ਕਤਲ ਕਰਨ ਸਬੰਧੀ ਸਾਜ਼ਿਸ਼ ਰਚਣ ਵਾਲੇ 4 ਕ੍ਰਿਮੀਨਲਾਂ ਨੂੰ ਗ੍ਰਿਫ਼ਤਾਰ ਕਰ 1 ਰਿਵਾਲਵਰ 32 ਬੋਰ, 2 ਕੱਟੇ 315 ਬੋਰ, 1 ਰਾਈਫਲ 315 ਬੋਰ ਸਮੇਤ 16 ਕਾਰਤੂਸ ਬਰਾਮਦ ਕੀਤੇ ਹਨ।

ਇਹ ਖ਼ਬਰ ਵੀ ਪੜ੍ਹੋ : ਜਬਰ-ਜ਼ਿਨਾਹ ਮਾਮਲੇ ’ਚ ਆਸਾਰਾਮ ਬਾਪੂ ਦੋਸ਼ੀ ਕਰਾਰ, ਕੱਲ੍ਹ ਹੋਵੇਗਾ ਸਜ਼ਾ ਦਾ ਐਲਾਨ

ਲਾਂਬਾ ਨੇ ਦੱਸਿਆ ਕਿ ਇੰਸਪੈਕਟਰ ਯਾਦਵਿੰਦਰ ਸਿੰਘ ਨੂੰ ਮੁਖ਼ਬਰੀ ਮਿਲੀ ਕਿ ਸੁਖਵਿੰਦਰ ਸਿੰਘ ਉਰਫ ਸੁੱਖਾ ਦੁੱਨੇਕਾ ਮੋਗਾ ਹਾਲ ਵਾਸੀ ਕੈਨੇਡਾ ਪੰਜਾਬ ’ਚ ਪੈਸੇ ਲੈ ਕੇ ਲੋਕਾਂ ਨੂੰ ਕਤਲ ਕਰਨ, ਸ਼ੂਟਰਾਂ ਨੂੰ ਪੈਸੇ ਬਦਲੇ ਟਾਰਗੈੱਟ ਦੇ ਕੇ ਕਤਲ ਕਰਵਾਉਣ ਅਤੇ ਜਾਨੋਂ ਮਾਰਨ ਦੀ ਧਮਕੀ ਦੇ ਕੇ ਫਿਰੌਤੀਆਂ ਲੈਣ ਦਾ ਕੰਮ ਕਰਦਾ ਹੈ, ਜਿਸ ਨੇ ਪਿਛਲੇ ਕੁਝ ਸਮੇਂ ਤੋਂ ਆਪਣੇ ਨਵੇਂ ਸਾਥੀ, ਜਿਨ੍ਹਾਂ ’ਚ ਕੁਲਵਿੰਦਰ ਸਿੰਘ ਉਰਫ ਕਿੰਦਾ ਵਾਸੀ ਪਿੰਡ ਸੁਲਤਾਨਪੁਰ ਥਾਣਾ ਸਦਰ ਧੂਰੀ ਹਾਲ ਆਬਾਦ ਗੋਬਿੰਦ ਪਿੰਡੀ ਲੌਂਗੋਵਾਲ, ਸੁਖਵਿੰਦਰ ਖਾਨ ਉਰਫ ਸੁੱਖੀ ਵਾਸੀ ਢਿੱਲਵਾਂ ਪਿੰਡੀ ਲੌਂਗੋਵਾਲ, ਹਰਜੀਵਨ ਸਿੰਘ ਉਰਫ ਜੱਸਾ ਨਾਨਕਸਰੀਆ, ਜੀਵਨ ਸਿੰਘ ਵਾਸੀਆਨ ਚੀਮਾ, ਹੁਸਨਪ੍ਰੀਤ ਸਿੰਘ ਉਰਫ ਗਿੱਲ ਵਾਸੀ ਪਿੰਡੀ ਭਾਈਕੀ ਸਮਾਧਾਂ ਲੌਂਗੋਵਾਲ ਅਤੇ ਪਰਮਜੀਤ ਸਿੰਘ ਉਰਫ ਪੰਮਾ ਵਾਸੀ ਭੀਖੀ ਤਿਆਰ ਕੀਤੇ ਹਨ, ਜੋ ਉਸ ਨਾਲ ਮਿਲ ਕੇ ਇਲਾਕੇ ’ਚ ਇਕੱਠੇ ਕੰਮ ਕਰ ਰਹੇ ਹਨ।

ਇਹ ਖ਼ਬਰ ਵੀ ਪੜ੍ਹੋ : ਲਾਭਪਾਤਰੀ ਪਰਿਵਾਰਾਂ ਨੂੰ ਕਣਕ ਵੰਡਣ ਬਦਲੇ ਪੈਸੇ ਲੈਣ ਵਾਲੇ ਡਿੱਪੂ ਹੋਲਡਰਾਂ ਖ਼ਿਲਾਫ਼ ਹੋਵੇਗੀ FIR

ਕੁਲਵਿੰਦਰ ਸਿੰਘ ਤੇ ਜੀਵਨ ਸਿੰਘ (ਜੱਸਾ ਨਾਨਕਸਰੀਆ ਦਾ ਭਰਾ), ਆਪਣੇ ਉਪਰੋਕਤ ਸਾਥੀਆਂ ਨਾਲ ਹਮਮਸ਼ਵਰਾ ਹੋ ਕੇ ਕਿਸੇ ਵਿਅਕਤੀ ਨੂੰ ਕਤਲ ਕਰਨ ਦੀ ਯੋਜਨਾ ਬਣਾ ਰਹੇ ਹਨ। ਜੇਕਰ ਹੁਣੇ ਹੀ ਯੋਜਨਾਬੱਧ ਤਰੀਕੇ ਨਾਲ ਚੀਮਾ ਤੋਂ ਸੰਤ ਅਤਰ ਸਿੰਘ ਮਾਰਗ ਸ਼ੇਰੋਂ-ਸ਼ਾਹਪੁਰ ਕਲਾਂ ਲਿੰਕ ਰੋਡ ’ਤੇ ਨਾਕਾਬੰਦੀ ਕੀਤੀ ਜਾਵੇ ਤਾਂ ਇਹ ਅਸਲੇ ਸਮੇਤ ਬਿਨਾਂ ਨੰਬਰੀ ਆਲਟੋ ਗੱਡੀ ਰੰਗ ਚਿੱਟਾ ’ਚ ਕਾਬੂ ਕੀਤੇ ਜਾ ਸਕਦੇ ਹਨ ਅਤੇ ਇਨ੍ਹਾਂ ਪਾਸੋਂ ਅਸਲਾ ਐਮੂਨੇਸ਼ਨ ਅਤੇ ਮਾਰੂ ਹਥਿਆਰ ਬਰਾਮਦ ਹੋ ਸਕਦੇ ਹਨ, ਜਿਸ ’ਤੇ ਮੁਕੱਦਮਾ ਦਰਜ ਰਜਿਸਟਰ ਕੀਤਾ ਗਿਆ। ਦੌਰਾਨੇ ਤਫ਼ਤੀਸ਼ ਕੁਲਵਿੰਦਰ ਸਿੰਘ ਅਤੇ ਜੀਵਨ ਸਿੰਘ ਨੂੰ ਆਲਟੋ ਕਾਰ ਸਮੇਤ ਗ੍ਰਿਫ਼ਤਾਰ ਕਰ ਕੇ ਇਨ੍ਹਾਂ ਦੇ ਕਬਜ਼ੇ ’ਚੋਂ ਇਕ ਰਿਵਾਲਵਰ 315 ਬੋਰ ਰਿਵਾਲਵਰ ਦਾ ਮੁੱਠ, ਜਿਸ ਦੀ ਬੈਰਲ ਬਰਸਟ ਹੋਈ ਹੈ, 8 ਕਾਰਤੂਸ ਜ਼ਿੰਦਾ, 315 ਬੋਰ, ਤਿੰਨ ਮੋਬਾਈਲ ਫੋਨ ਤੇ ਇਕ ਡੌਂਗਲ ਬਰਾਮਦ ਕੀਤੀ ਗਈ। ਕੁਲਵਿੰਦਰ ਤੇ ਜੀਵਨ ਦੀ ਪੁੱਛਗਿੱਛ ’ਤੇ ਪਰਮਜੀਤ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਗਿਆ ਤੇ ਪਰਵਿੰਦਰ ਵਾਸੀ ਦਿੜ੍ਹਬਾ ਨੂੰ ਨਾਮਜ਼ਦ ਕਰ ਕੇ ਗ੍ਰਿਫ਼ਤਾਰ ਕੀਤਾ ਗਿਆ ਤੇ ਉਸ ਦੇ ਕਬਜ਼ੇ ’ਚੋਂ ਇਕ ਮੋਡੀਫਾਈ ਰਾਈਫਲ 315 ਬੋਰ, ਇਕ ਰਿਵਾਲਵਰ 32 ਬੋਰ, 4 ਜ਼ਿੰਦਾ ਕਾਰਤੂਸ 315 ਬੋਰ, 4 ਜ਼ਿੰਦਾ ਕਾਰਤੂਸ 32 ਬੋਰ ਬਰਾਮਦ ਕਰਵਾਏ ਗਏ। ਬਾਕੀ ਦੋਸ਼ੀਆਂ ਦੀ ਗ੍ਰਿਫ਼ਤਾਰੀ ਬਾਕੀ ਹੈ ਅਤੇ ਤਫ਼ਤੀਸ਼ ਜਾਰੀ ਹੈ।

ਇਹ ਖ਼ਬਰ ਵੀ ਪੜ੍ਹੋ : ਡਰੇਨ ਨਾਲੇ ’ਚ ਡਿੱਗੇ ਦੋ ਨੌਜਵਾਨਾਂ ’ਚੋਂ ਇਕ ਦੀ ਗਈ ਜਾਨ, ਜੱਦੋ-ਜਹਿਦ ਮਗਰੋਂ ਮਿਲੀ ਲਾਸ਼

Manoj

This news is Content Editor Manoj