ਨਸ਼ੀਲੇ ਪਦਾਰਥਾਂ ਸਮੇਤ 4 ਗ੍ਰਿਫਤਾਰ

01/10/2018 7:24:13 AM

ਸੁਲਤਾਨਪੁਰ ਲੋਧੀ, (ਧੀਰ)- ਥਾਣਾ ਸੁਲਤਾਨਪੁਰ ਲੋਧੀ ਪੁਲਸ ਨੇ ਨਸ਼ੀਲੇ ਪਦਾਰਥਾਂ ਸਮੇਤ 4 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ। ਜਾਣਕਾਰੀ ਦਿੰਦੇ ਹੋਏ ਥਾਣਾ ਮੁਖੀ ਸਰਬਜੀਤ ਸਿੰਘ ਨੇ ਦੱਸਿਆ ਕਿ ਚੌਕੀ ਇੰਚਾਰਜ ਮੋਠਾਂਵਾਲ ਏ. ਐੱਸ. ਆਈ. ਹਰਜੀਤ ਸਿੰਘ ਪੁਲਸ ਪਾਰਟੀ ਸਮੇਤ ਗਸ਼ਤ ਕਰਦੇ ਜਾ ਰਹੇ ਸਨ ਤਾਂ ਪਿੰਡ ਸ਼ਾਲਾਪੁਰ ਦੋਨਾ ਤੋਂ ਡੇਰਾ ਮਾਸਟਰ ਜਰਨੈਲ ਸਿੰਘ ਨਜ਼ਦੀਕ ਇਕ ਸਕੂਟਰੀ 'ਤੇ ਆ ਰਹੇ ਨੌਜਵਾਨ ਨੂੰ ਸ਼ੱਕ ਦੇ ਆਧਾਰ 'ਤੇ ਰੋਕਿਆ ਅਤੇ ਨਾਂ-ਪਤਾ ਪੁੱਛਣ 'ਤੇ ਉਸ ਨੇ ਆਪਣਾ ਨਾਂ ਦਵਿੰਦਰ ਸਿੰਘ ਉਰਫ ਮੰਗਾ ਪੁੱਤਰ ਸਵ. ਬਲਜੀਤ ਸਿੰਘ ਵਾਸੀ ਕੜ੍ਹਾਲ ਕਲਾਂ ਦੱਸਿਆ। ਤਲਾਸ਼ੀ ਲੈਣ 'ਤੇ ਉਸ ਕੋਲੋਂ 20 ਗ੍ਰਾਮ ਨਸ਼ੀਲਾ ਪਦਾਰਥ ਬਰਾਮਦ ਹੋਇਆ। 
ਇਸੇ ਤਰ੍ਹਾਂ ਏ. ਐੱਸ. ਆਈ. ਲਖਬੀਰ ਸਿੰਘ ਪੁਲਸ ਪਾਰਟੀ ਸਮੇਤ ਟੀ-ਪੁਆਇੰਟ ਚੌਕ ਡੱਲਾ 'ਤੇ ਮੌਜੂਦ ਸਨ ਤਾਂ ਪਿੰਡ ਡੱਲਾ ਵੱਲੋਂ ਪੈਦਲ ਆ ਰਹੇ ਇਕ ਵਿਅਕਤੀ ਨੂੰ ਸ਼ੱਕ ਦੇ ਆਧਾਰ 'ਤੇ ਰੋਕ ਜਦੋਂ ਉਸ ਦੀ ਤਲਾਸ਼ੀ ਲਈ ਤਾਂ ਉਸ ਕੋਲੋਂ 60 ਨਸ਼ੀਲੀਆਂ ਗੋਲੀਆਂ ਬਰਾਮਦ ਹੋਈਆਂ। ਕਾਬੂ ਵਿਅਕਤੀ ਦੀ ਪਛਾਣ ਹਰਭਜਨ ਸਿੰਘ ਉਰਫ ਭਜਨ ਪੁੱਤਰ ਬੇਅੰਤ ਸਿੰਘ ਵਾਸੀ ਸ਼ੇਰਪੁਰ ਥਾਣਾ ਕਬੀਰਪੁਰ ਵਜੋਂ ਹੋਈ। 
ਥਾਣਾ ਮੁਖੀ ਸਰਬਜੀਤ ਸਿੰਘ ਨੇ ਦੱਸਿਆ ਕਿ ਨਸ਼ਿਆਂ ਦੇ ਇਕ ਹੋਰ ਮਾਮਲੇ ਤਹਿਤ ਚੌਕੀ ਇੰਚਾਰਜ ਡੱਲਾ ਏ. ਐੱਸ. ਆਈ. ਅਸ਼ੋਕ ਕੁਮਾਰ ਪੁਲਸ ਪਾਰਟੀ ਸਮੇਤ ਗਸ਼ਤ ਕਰਦੇ ਹੋਏ ਟੀ-ਪੁਆਇੰਟ ਨੇੜੇ ਫਾਟਕ ਡੱਲਾ ਰੋਡ 'ਤੇ ਜਾ ਰਹੇ ਸਨ ਤਾਂ ਮੁਹੱਲਾ ਚੰਡੀਗੜ੍ਹ ਬਸਤੀ ਇਕ ਵਿਅਕਤੀ ਨੂੰ ਲੋਈ ਦੀ ਬੁੱਕਲ ਮਾਰ ਕੇ ਪੈਦਲ ਆਉਂਦਾ ਦੇਖ ਕੇ ਸ਼ੱਕ ਦੇ ਆਧਾਰ 'ਤੇ ਰੋਕਿਆ, ਜਿਸ ਨੇ ਆਪਣਾ ਨਾਂ ਸੁਖਵਿੰਦਰ ਸਿੰਘ ਉਰਫ ਸੁੱਖਾ ਪੁੱਤਰ ਜਰਨੈਲ ਸਿੰਘ ਵਾਸੀ ਮਿਆਣੀ ਬਹਾਦਰ ਦੱਸਿਆ। ਤਲਾਸ਼ੀ ਲੈਣ 'ਤੇ ਉਸ ਕੋਲੋਂ 45 ਨਸ਼ੀਲੀਆਂ ਗੋਲੀਆਂ ਬਰਾਮਦ ਹੋਈਆਂ। ਇਕ ਹੋਰ ਮਾਮਲੇ 'ਚ ਏ. ਐੱਸ. ਆਈ. ਅਮਰਜੀਤ ਸਿੰਘ ਨੇ ਦੱਸਿਆ ਕਿ ਐੱਚ. ਸੀ. ਹਰਜਿੰਦਰ ਸਿੰਘ, ਐੱਚ. ਸੀ. ਸੁਬੇਗ ਸਿੰਘ, ਐੱਚ. ਸੀ. ਸੁਰਜੀਤ ਸਿੰਘ ਨੇ ਪਿੰਡ ਡੇਰਾਂ ਸੈਦਾਂ ਦੇ ਝਿਰਮਲ ਸਿੰਘ ਉਰਫ ਝਿੰਮਾ ਪੱਤਰ ਜਸਵੰਤ ਸਿੰਘ ਨੂੰ ਅੰਗਰੇਜ਼ੀ ਠੇਕਾ ਸ਼ਰਾਬ ਮਾਰਕਾ ਪੰਜਾਬ ਕਿੰਗ ਸੁਪਰ ਦੀਆਂ 24 ਬੋਤਲਾਂ (18000 ਐੱਮ. ਐੱਲ) ਨੂੰ ਮੌਕੇ 'ਤੇ ਗਲਤ ਢੰਗ ਨਾਲ ਵੇਚਦੇ ਹੋਏ ਗ੍ਰਿਫਤਾਰ ਕੀਤਾ ਹੈ। ਪੁਲਸ ਨੇ ਉਕਤ ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।