190 ਕਰੋੜ ਦੀ ਹੈਰੋਇਨ ਦੇ ਮਾਮਲੇ ''ਚ ਗੁਜਰਾਤ ਤੋਂ ਟ੍ਰਾਂਜ਼ਿਟ ਰਿਮਾਂਡ ’ਤੇ ਲਿਆਂਦੇ 2 ਦੋਸ਼ੀ, ਬਰਾਮਦ ਹੋਈ 77 ਹਜ਼ਾਰ ਦੀ ਡਰੱਗ ਮਨੀ

09/04/2022 10:36:40 AM

ਨਵਾਂਸ਼ਹਿਰ (ਤ੍ਰਿਪਾਠੀ) - ਵਿਦੇਸ਼ ਤੋਂ ਨਸ਼ੇ ਦਾ ਕਾਰੋਬਾਰ ਚਲਾ ਰਹੇ ਸੋਨੂੰ ਖਤਰੀ ਵੱਲੋਂ ਪਾਕਿ ਅਤੇ ਗੁਜਰਾਤ ਦੇ ਕੱਛ ਖੇਤਰ ਦੇ ਮਾਰਗ ਰਾਹੀਂ ਭੇਜੀ ਗਈ 190 ਕਰੋੜ ਰੁਪਏ ਦੀ ਹੈਰੋਇਨ ਦੀ ਖੇਪ ਦੇ ਨਾਲ ਜ਼ਿਲ੍ਹਾ ਪੁਲਸ ਵੱਲੋਂ ਪਹਿਲਾਂ ਤੋਂ ਗ੍ਰਿਫ਼ਤਾਰ 3 ਦੋਸ਼ੀਆਂ ਦੇ ਮਾਮਲੇ ਵਿਚ ਗੁਜਰਾਤ ਏ. ਟੀ. ਵੱਲੋਂ ਗ੍ਰਿਫ਼ਤਾਰ 2 ਦੋਸ਼ੀਆਂ ਨੂੰ ਟ੍ਰਾਂਜ਼ਿਟ ਰਿਮਾਂਡ ’ਤੇ ਨਵਾਂਸ਼ਹਿਰ ਲਿਆਂਦਾ ਗਿਆ ਹੈ, ਜਦਕਿ ਇਕ ਹੋਰ ਦੋਸ਼ੀ ਨੂੰ ਵੀ ਕਾਬੂ ਕੀਤਾ ਹੈ। ਟ੍ਰਾਂਜ਼ਿਟ ਰਿਮਾਂਡ ’ਤੇ ਲਿਆਂਦੇ ਗਏ ਦੋਸ਼ੀਆਂ ਤੋਂ ਪੁਲਸ ਨੇ 77 ਹਜ਼ਾਰ ਰੁਪਏ ਦੀ ਡਰੱਗ ਮਨੀ ਵੀ ਬਰਾਮਦ ਕੀਤੀ ਹੈ। ਉਕਤ ਦੋਸ਼ੀਆਂ ਨੂੰ ਅਦਾਲਤ ’ਚ ਪੇਸ਼ ਕਰ ਕੇ ਪੁਲਸ ਨੇ 4 ਦਿਨ ਦੇ ਪੁਲਸ ਰਿਮਾਂਡ ’ਤੇ ਲਿਆ ਹੈ।

ਪ੍ਰੈੱਸ ਕਾਨਫ਼ਰੰਸ ਵਿਚ ਐੱਸ. ਐੱਸ. ਪੀ. ਭਗੀਰਥ ਸਿੰਘ ਮੀਣਾ ਨੇ ਦੱਸਿਆ ਕਿ ਜ਼ਿਲ੍ਹਾ ਪੁਲਸ ਵੱਲੋਂ ਇਕ ਟਰੱਕ ’ਚ ਲਿਆਂਦੀ ਜਾ ਰਹੀ 38 ਕਿਲੋ ਹੈਰੋਇਨ ਦੇ ਨਾਲ ਟਰੱਕ ਚਾਲਕ ਕੁਲਵਿੰਦਰ ਰਾਮ ਉਰਫ਼ ਕਿੰਦਾ ਅਤੇ ਬਿੱਟੂ ਪੁੱਤਰ ਸੋਨੀਆ ਨੂੰ ਕਾਬੂ ਕੀਤਾ ਗਿਆ ਸੀ। ਗ੍ਰਿਫ਼ਤਾਰ ਦੋਸ਼ੀਆਂ ਦੀ ਜਾਂਚ ਦੇ ਆਧਾਰ ’ਤੇ ਪੁਲਸ ਨੇ ਇਕ ਹੋਰ ਦੋਸ਼ੀ ਸੋਮਨਾਥ ਉਰਫ ਬਿੱਕੋ ਵਾਸੀ ਪਿੰਡ ਕਰਾਵਰ (ਬਲਾਚੌਰ) ਨੂੰ ਗ੍ਰਿਫ਼ਤਾਰ ਕਰਨ ਵਿਚ ਸਫ਼ਲਤਾ ਹਾਸਲ ਕੀਤੀ ਹੈ। ਹੈਰੋਇਨ ਦੀ ਉਕਤ ਖੇਪ ਗੁਜਰਾਤ ਦੇ ਕੱਛ ਤੋਂ ਲਿਆਂਦੀ ਗਈ ਸੀ।

ਇਹ ਵੀ ਪੜ੍ਹੋ: ਗੈਂਗਸਟਰ ਜੱਗੂ ਭਗਵਾਨਪੁਰੀਆ ਜਲੰਧਰ ਦੀ ਅਦਾਲਤ ’ਚ ਪੇਸ਼, 9 ਦਿਨ ਦਾ ਮਿਲਿਆ ਪੁਲਸ ਰਿਮਾਂਡ

ਗ੍ਰਿਫ਼ਤਾਰ ਦੋਸ਼ੀਆਂ ਤੋਂ ਮਿਲੀ ਜਾਣਕਾਰੀ ਦੇ ਆਧਾਰ ’ਤੇ ਜ਼ਿਲ੍ਹਾ ਪੁਲਸ ਦੀ ਇਕ ਟੀਮ ਡੀ. ਐੱਸ. ਪੀ. ਪੱਧਰ ਦੇ ਅਧਿਕਾਰੀ ਦੀ ਅਗਵਾਈ ਹੇਠ ਕੱਛ (ਗੁਜਰਾਤ) ਭੇਜੀ ਗਈ, ਜਿੱਥੋਂ ਪੁਲਸ ਨੇ ਹੈਰੋਇਨ ਡਲਿਵਰ ਕਰਨ ਵਾਲੇ ਦੋਸ਼ੀ ਜੱਟ ਹਮਦਾ ਹਰੁਨ ਪੁੱਤਰ ਜੱਚ ਹਰੁਨ ਨੂਰਮਾਸਦ ਅਤੇ ਜੱਟ ਉਮਰ ਕਮੀਸ਼ਾ ਪੁੱਤਰ ਜੱਟ ਕਮੀਸ਼ਾ ਜਾਮਦਾਰ ਨੂੰ ਟ੍ਰਾਂਜ਼ਿਟ ਰਿਮਾਂਡ ’ਤੇ ਲਿਆ ਹੈ। ਪਹਿਲਾਂ ਤੋਂ ਗ੍ਰਿਫ਼ਤਾਰ ਦੋਸ਼ੀਆਂ ਤੋਂ ਜਾਣਕਾਰੀ ਮਿਲੀ ਸੀ ਕਿ ਉਕਤ ਖੇਪ ਲਿਆਉਣ ਸਮੇਂ ਉਕਤ ਦੋਵੇਂ ਦੋਸ਼ੀਆਂ ਨੂੰ 90 ਹਜ਼ਾਰ ਰੁਪਏ ਦੀ ਡਰੱਗ ਮਨੀ, ਜੋ ਸੋਨੂੰ ਖਤਰੀ ਵੱਲੋਂ ਭੇਜੀ ਗਈ ਸੀ, ਦਿੱਤੀ ਗਈ ਸੀ। ਉਕਤ 90 ਹਜ਼ਾਰ ਰੁਪਏ ਦੀ ਡਰੱਗ ਮਨੀ ’ਚੋਂ ਪੁਲਸ ਨੇ 77 ਹਜ਼ਾਰ ਰੁਪਏ ਰਿਕਵਰ ਕੀਤੇ ਹਨ।

ਐੱਸ. ਐੱਸ. ਪੀ. ਨੇ ਦੱਸਿਆ ਕਿ ਗੁਜਰਾਤ ਤੋਂ ਗ੍ਰਿਫ਼ਤਾਰ ਕੀਤੇ ਗਏ ਦੋਸ਼ੀਆਂ ਨੇ ਸ਼ੁਰੂਆਤੀ ਪੁੱਛਗਿੱਛ ’ਚ ਦੱਸਿਆ ਕਿ ਰਾਜੇਸ਼ ਕੁਮਾਰ ਉਰਫ਼ ਸੋਨੂੰ ਖੱਤਰੀ ਦੇ ਪਾਕਿ ਦੇ ਨਸ਼ਾ ਸਮੱਗਲਰਾਂ ਨਾਲ ਸਬੰਧ ਹਨ। ਅਜਿਹਾ ਮੰਨਿਆ ਜਾ ਰਿਹਾ ਹੈ ਕਿ ਹੈਰੋਇਨ ਦੀ ਖੇਪ ਅਫਗਾਨਿਸਤਾਨ ਤੋਂ ਪਾਸ ਅਤੇ ਗੁਜਰਾਤ ਦੇ ਮਾਰਗ ਰਾਹੀਂ ਪੰਜਾਬ ਪਹੁੰਚ ਰਹੀ ਹੈ ਜਦਕਿ ਨਸ਼ਾ ਸਮਗਲਿੰਗ ਦੇ ਇਸ ਗੈਂਗ ਦਾ ਮੁੱਖ ਦੋਸ਼ੀ ਰਾਜੇਸ਼ ਕੁਮਾਰ ਉਰਫ ਸੋਨੂੰ ਖੱਤਰੀ ਵਿਦੇਸ਼ ਤੋਂ ਐਪ ਰਾਹੀਂ ਇਸ ਧੰਦੇ ਦਾ ਸੰਚਾਲਨ ਕਰ ਰਿਹਾ ਹੈ।

ਇਹ ਵੀ ਪੜ੍ਹੋ: ਬਿਜਲੀ ਬੱਚਤ ਦਾ ਸਰਕਾਰ ਨੇ ਲੱਭਿਆ ਨਵਾਂ ਢੰਗ, ਇਨ੍ਹਾਂ ਖ਼ਪਤਕਾਰਾਂ ਦਾ ਹੁਣ ਆਇਆ ਕਰੇਗਾ 1 ਮਹੀਨੇ ਦਾ ਬਿੱਲ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ

shivani attri

This news is Content Editor shivani attri