ਲੁਧਿਆਣਾ ''ਚ ''ਕੋਰੋਨਾ ਮਰੀਜ਼ਾਂ'' ਦਾ ਟੁੱਟਿਆ ਰਿਕਾਰਡ, 34 ਨਵੇਂ ਕੇਸਾਂ ਦੀ ਪੁਸ਼ਟੀ

04/30/2020 9:29:36 PM

ਲੁਧਿਆਣਾ (ਸਹਿਗਲ) : ਕੋਰੋਨਾ ਵਰਗੀ ਭਿਆਨਕ ਮਹਾਂਮਾਰੀ ਨੂੰ ਲੈ ਕੇ ਲੁਧਿਆਣਾ ਜ਼ਿਲੇ ਦੇ ਪਹਿਲਾਂ ਵਾਲੇ ਸਾਰੇ ਰਿਕਾਰਡ ਟੁੱਟ ਗਏ ਹਨ। ਜ਼ਿਲੇ 'ਚ ਵੀਰਵਾਰ ਨੂੰ 34 ਨਵੇਂ ਕੇਸਾਂ ਦੀ ਪੁਸ਼ਟੀ ਕੀਤੀ ਗਈ ਹੈ, ਜਿਸ ਤੋਂ ਬਾਅਦ ਸਿਹਤ ਵਿਭਾਗ 'ਚ ਹੜਕੰਪ ਮਚ ਗਿਆ ਹੈ। ਇਸ ਦੇ ਨਾਲ ਹੀ ਲੁਧਿਆਣਾ ਜ਼ਿਲੇ 'ਚ ਕੁੱਲ ਕੋਰੋਨਾ ਪੀੜਤਾਂ ਦੀ ਗਿਣਤੀ 63 ਹੋ ਗਈ ਹੈ। ਲੁਧਿਆਣਾ 'ਚ ਹੁਣ ਕੋਰੋਨਾ ਦੇ 53 ਐਕਟਿਵ ਮਾਮਲੇ ਹਨ, ਜਦੋਂ ਕਿ 6 ਮਰੀਜ਼ ਠੀਕ ਹੋ ਚੁੱਕੇ ਹਨ ਅਤੇ 4 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਨਾਂ ਕੇਸਾਂ ਦੀ ਪੁਸ਼ਟੀ ਲੁਧਿਆਣਾ ਦੇ ਸਿਵਲ ਸਰਜਨ ਵਲੋਂ ਕੀਤੀ ਗਈ ਹੈ। ਇੰਨੇ ਨਵੇਂ ਮਰੀਜ਼ੇ ਇਕੱਠੇ ਆਉਣ ਕਾਰਨ ਸਿਹਤ ਵਿਭਾਗ ਦੇ ਨਾਲ-ਨਾਲ ਪ੍ਰਸ਼ਾਸਨ ਨੂੰ ਵੀ ਹੱਥਾਂ-ਪੈਰਾਂ ਦੀ ਪੈ ਗਈ ਹੈ ਅਤੇ ਲੁਧਿਆਣਾ ਵੀ ਸੂਬੇ ਦਾ ਹਾਟ ਸਪਾਟ ਬਣ ਗਿਆ ਹੈ।
 


Babita

Content Editor

Related News