ਪਾਕਿਸਤਾਨ ਦਾ ਏਅਰਸਪੇਸ ਮਿਲਣ ਨਾਲ ਸ਼ੁਰੂ ਹੋ ਜਾਵੇਗੀ ਅੰਮ੍ਰਿਤਸਰ-ਬਰਮਿੰਘਮ ਦੀ ਸਿੱਧੀ ਉਡਾਣ

07/18/2019 10:12:41 AM

ਅੰਮ੍ਰਿਤਸਰ (ਇੰਦਰਜੀਤ) : ਪਾਕਿਸਤਾਨ ਦਾ ਏਅਰਸਪੇਸ ਖੁੱਲ੍ਹਣ ਨਾਲ ਜਿਥੇ ਏਅਰ ਇੰਡੀਆ ਅਤੇ ਹੋਰ ਏਅਰਲਾਈਨਸ ਨੂੰ ਵੀ ਭਾਰੀ ਆਰਥਿਕ ਲਾਭ ਮਿਲ ਸਕਦਾ ਹੈ। ਅੰਮ੍ਰਿਤਸਰ ਤੋਂ ਬੰਦ ਹੋ ਚੁੱਕੀ ਅੰਮ੍ਰਿਤਸਰ-ਦਿੱਲੀ-ਬਰਮਿੰਘਮ ਦੀ ਸਿੱਧੀ ਉਡਾਣ ਦੁਬਾਰਾ ਸ਼ੁਰੂ ਹੋਣ ਜਾ ਰਹੀ ਹੈ, ਉਥੇ ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਉਡਾਣ ਲੈਣ ਵਾਲੀਆਂ ਕਈ ਏਅਰਲਾਈਨਸ ਨੂੰ ਇਸ ਦਾ ਸਿੱਧਾ ਲਾਭ ਮਿਲੇਗਾ। 

ਇਸ ਸਬੰਧੀ ਦਿੱਲੀ ਸਥਿਤ ਸੂਤਰਾਂ ਤੋਂ ਪਤਾ ਲੱਗਾ ਹੈ ਕਿ 3 ਮਹੀਨੇ ਪਹਿਲਾਂ ਇਹ ਬੰਦ ਹੋ ਚੁੱਕੀ ਉਡਾਣ ਹੁਣ 15 ਅਗਸਤ ਤੋਂ ਬਾਅਦ ਸ਼ੁਰੂ ਹੋ ਜਾਵੇਗੀ ਕਿਉਂਕਿ ਏਅਰਸਪੇਸ ਦੇ ਖੁੱਲ੍ਹ ਜਾਣ ਕਾਰਨ ਇਸ ਉਡਾਣ ਦਾ ਰੂਟ ਸਿੱਧਾ ਹੋ ਜਾਵੇਗਾ। ਇਸ ਨਾਲ ਸਮੇਂ ਦੀ ਵੀ ਬੱਚਤ ਹੋਵੇਗੀ ਅਤੇ ਹੋਰ ਖਰਚੇ ਅਤੇ ਬਾਲਣ ਦੀ ਲਾਗਤ ਵੀ ਘੱਟ ਹੋਵੇਗੀ। ਦੂਜੇ ਪਾਸੇ ਅੰਮ੍ਰਿਤਸਰ ਦੇ ਹਵਾਈ ਯਾਤਰੀਆਂ ਨੂੰ ਵੀ ਇਸ ਦਾ ਲਾਭ ਮਿਲੇਗਾ। ਏਅਰਸਪੇਸ ਦੇ ਮਿਲ ਜਾਣ ਕਾਰਨ ਅੰਮ੍ਰਿਤਸਰ ਏਅਰਪੋਰਟ ਵਲੋਂ ਤੁਰਕਮੇਨਿਸਤਾਨ ਦੀ ਅਸ਼ਗਾਬਾਤ ਦੀ ਉਡਾਣ, ਉਜ਼ਬੇਕਿਸਤਾਨ ਏਅਰਲਾਈਨਸ ਦੀ ਤਾਸ਼ਕੰਦ ਦੀ ਉਡਾਣ ਦੇ ਨਾਲ-ਨਾਲ ਦੁਬਈ ਦੀ ਏਅਰ ਇੰਡੀਆ ਐਕਸਪ੍ਰੈੱਸ, ਸਪਾਈਸ ਜੈੱਟ ਏਅਰਲਾਈਨਸ ਅਤੇ ਇੰਡੀਗੋ ਏਅਰਲਾਈਨਸ ਦੀਆਂ ਸਾਰੀਆਂ ਉਡਾਣਾਂ ਨੂੰ ਵੀ ਇਸ ਦਾ ਆਰਥਿਕ ਰੂਪ ਨਾਲ ਲਾਭ ਮਿਲੇਗਾ, ਉਥੇ ਹੀ ਸਮਾਂ ਵੀ ਬਚੇਗਾ।

Baljeet Kaur

This news is Content Editor Baljeet Kaur