ਸਿਹਤ ਵਿਭਾਗ ਦੇ ਹੱਖ ਲੱਗੀ ਵੱਡੀ ਸਫਲਤਾ : 320 ਲੀਟਰ ਦੁੱਧ ਅਤੇ 9 ਕਿੱਲੋ ਨਕਲੀ ਘਿਓ ਬਰਾਮਦ

10/13/2017 2:58:09 PM


ਮੋਗਾ/ਨਿਹਾਲ ਸਿੰਘ ਵਾਲਾ (ਪਵਨ ਗਰੋਵਰ, ਬਾਵਾ, ਜਗਸੀਰ)- ਸ਼ੁੱਕਰਵਾਰ ਨੂੰ ਸਿਹਤ ਵਿਭਾਗ ਦੀ ਟੀਮ ਨੂੰ ਉਸ ਵੇਲੇ ਵੱਡੀ ਸਫਲਤਾ ਮਿੱਲੀ ਜਦ ਹਲਕੇ ਦੇ ਪਿੰਡ ਗਾਜੀਆਣਾ ਵਿਖੇ ਵੇਰਕਾ ਦੁੱਧ ਦੀ ਡੇਅਰੀ ਚਲਾ ਰਹੇ ਇਕ ਵਿਅਕਤੀ ਤੋਂ 320 ਲੀਟਰ ਦੁੱਧ, 9 ਕਿੱਲੋ ਨਕਲੀ ਘਿਉ, 5 ਲੀਟਰ ਹਾਈਡਰੋਜਨ ਪਰਆਕਸਾਈਡ ਅਤੇ 20 ਲੀਟਰ ਤੇਜ਼ਾਬ ਬਰਾਮਦ ਕੀਤਾ ਗਿਆ। ਫੂਡ ਸੇਫਟੀ ਅਸਿਸਟੈਂਟ ਕਮਿਸਨਰ ਹਰਪ੍ਰੀਤ ਕੌਰ ਨੇ ਦੱਸਿਆ ਕਿ ਉਨ੍ਹਾਂ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਪਿੰਡ ਗਾਜੀਆਣਾ ਵਿਖੇ ਸਿਕੰਦਰ ਸਿੰਘ ਜੋ ਵੇਰਕਾ ਦੀ ਡੇਅਰੀ ਚਲਾ ਰਿਹਾ ਹੈ, ਨਕਲੀ ਦੁੱਧ, ਘਿਉ ਅਤੇ ਪਨੀਰ ਬਣਾਉਣ ਦਾ ਕੰਮ ਵੱਡੀ ਪੱਧਰ 'ਤੇ ਕਰ ਰਿਹਾ ਹੈ। ਇਸ ਗੁਪਤ ਸੂਚਨਾ ਦੇ ਆਧਾਰ 'ਤੇ ਸ਼ੁੱਕਰਵਾਰ ਨੂੰ ਸਵੇਰੇ 4 ਵਜੇ ਵਿਭਾਗ ਦੀ ਟੀਮ ਵਲੋਂ ਛਾਪੇਮਾਰੀ ਕੀਤੀ ਗਈ ਅਤੇ ਉਕਤ ਵਿਅਕਤੀ ਤੋਂ ਭਾਰੀ ਮਾਤਰਾ 'ਚ ਨਕਲੀ ਦੁੱਧ, ਘਿਉ ਅਤੇ ਪਨੀਰ ਬਣਾਉਣ ਦੀ ਸਮੱਗਰੀ ਬਰਾਮਦ ਕਰਕੇ ਨਕਲੀ ਦੁੱਧ ਨੂੰ ਨਸ਼ਟ ਕਰ ਤੋਂ ਬਾਅਦ ਘਿਉ, ਹਾਈਡਰੋਜਨ ਅਤੇ ਤੇਜ਼ਾਬ ਨੂੰ ਟੀਮ ਵੱਲੋਂ ਆਪਣੇ ਕਬਜ਼ੇ ਵਿਚ ਲੈ ਕੇ ਵਿਅਕਤੀ ਖਿਲਾਫ ਫੂਡ ਸੇਫਟੀ ਐਕਟ ਤਹਿਤ ਮਾਮਲਾ ਦਰਜ ਕਰ ਲਿਆ। ਵਿਭਾਗ ਨੇ ਇਨ੍ਹਾਂ ਵਸਤਾਂ ਦੇ ਸੈਂਪਲ ਭਰ ਕੇ ਖਰੜ ਵਿਖੇ ਲੈਬ 'ਚ ਟੈਸਟਿੰਗ ਲਈ ਭੇਜੇ ਜਾਣਗੇ। 
ਦੂਸਰੇ ਪਾਸੇ ਡੇਅਰੀ ਮਾਲਕ ਸਿਕੰਦਰ ਸਿੰਘ ਨੇ ਆਪਣਾ ਪੱਖ ਪੇਸ਼ ਕਰਦਿਆਂ ਦੱਸਿਆ ਕਿ ਉਹ ਜਾਅਲੀ, ਮਿਲਾਵਟੀ ਦੁੱਧ ਜਾਂ ਘਿਉ ਤਿਆਰ ਨਹੀਂ ਕਰਦੇ ਸਗੋਂ ਉਨ੍ਹਾਂ ਵਧੀਆ ਖੋਆ ਬਣਾਉਣ ਲਈ ਉੱਤਮ ਕੰਪਨੀਂ ਦਾ ਸੁੱਕਾ ਦੁੱਧ ਇਸ ਵਿਚ ਮਿਲਾਉਂਦੇ।

ਦੀਵਾਲੀ ਮੌਕੇ ਮਠਿਆਈਆਂ ਦੇ ਤੌਰ ਤੇ ਹੋਣੀ ਸੀ ਵਰਤੋਂ
ਸੂਤਰਾਂ ਅਨੁਸਾਰ ਇਸ ਮਿਲਾਵਟੀ ਦੁੱਧ ਦੀ ਵਰਤੋਂ ਦੀਵਾਲੀ ਦੇ ਤਿਉਹਾਰ ਮੌਕੇ ਬਣਾਈਆਂ ਜਾਣ ਵਾਲੀਆਂ ਮਠਿਆਈਆਂ 'ਚ ਹੋਣੀ ਸੀ, ਜਿਸ ਨਾਲ ਮਨੁੱਖਤਾ ਦੀ ਸਿਹਤ ਨਾਲ ਵੱਡੀ ਪੱਧਰ ਤੇ ਖਿਲਵਾੜ ਹੋਣਾ ਸੀ। 

ਕੀ ਹੈ ਹਾਈਡਰੋਜਨ ਪਰਅਕਸਾਈਡ ਅਤੇ ਤੇਜਾਬ
ਵਿਭਾਗ ਦੀ ਟੀਮ ਨੇ ਨਕਲੀ ਦੁੱਧ, ਘਿਉ ਭਾਰੀ ਮਾਤਰਾ ਵਿਚ ਹਾਈਡਰੋਜਨ ਪਰਅਕਸਾਈਡ ਅਤੇ ਤੇਜਾਬ ਨੂੰ ਆਪਣੇ ਕਬਜ਼ੇ ਵਿਚ ਲੈ ਲਿਆ ਹੈ। ਸਿਹਤ ਮਾਹਰਾਂ ਅਨੁਸਾਰ ਹਾਈਡਰੋਜਨ ਪਰਅਕਸਾਈਡ ਜਿਸ ਦੀ ਵਰਤੋਂ ਨਲਕੀ ਦੁੱਧ ਬਣਾਉਣ ਵਾਲਿਆਂ ਵਲੋਂ ਦੁੱਧ ਨੂੰ ਖਰਾਬ ਹੋਣ ਤੋਂ ਰੋਕਣ ਲਈ ਕੀਤੀ ਜਾਂਦੀ ਹੈ, ਜੋ ਮਨੁੱਖੀ ਸਿਹਤ ਲਈ ਬਹੁਤ ਹੀ ਮਾੜਾਂ ਪਦਾਰਥ ਹੈ। ਇਸ ਦੀ ਵਰਤੋਂ ਡਾਕਟਰਾਂ ਜ਼ਖਮ ਸਾਫ ਕਰਨ ਲਈ ਕਰਦੇ ਹਨ।