ਮੋਹਾਲੀ 'ਚ ਕੋਰੋਨਾ ਨੇ ਪਾਇਆ ਭੜਥੂ, ਵੱਡੀ ਗਿਣਤੀ 'ਚ ਨਵੇਂ ਕੇਸਾਂ ਦੀ ਪੁਸ਼ਟੀ

07/13/2020 2:02:38 PM

ਮੋਹਾਲੀ (ਪਰਦੀਪ) : ਮੋਹਾਲੀ 'ਚ ਕੋਰੋਨਾ ਵਾਇਰਸ ਦਿਨੋਂ-ਦਿਨ ਬੇਕਾਬੂ ਹੁੰਦਾ ਜਾ ਰਿਹਾ ਹੈ। ਰੋਜ਼ਾਨਾ ਵੱਡੀ ਗਿਣਤੀ 'ਚ ਕੋਰੋਨਾ ਦੇ ਕੇਸ ਆਉਣ ਕਾਰਨ ਲੋਕਾਂ ਦੀ ਜਾਨ ਸੁੱਕਣੀ ਪਈ ਹੋਈ ਹੈ ਅਤੇ ਹਰ ਪਾਸੇ ਦਹਿਸ਼ਤ ਦਾ ਮਾਹੌਲ ਹੈ। ਸੋਮਵਾਰ ਨੂੰ ਵੀ ਮੋਹਾਲੀ ਜ਼ਿਲ੍ਹੇ 'ਚ ਕੋਰੋਨਾ ਨੇ ਉਸ ਸਮੇਂ ਤੜਥੱਲੀ ਮਚਾ ਦਿੱਤੀ, ਜਦੋਂ ਇਕੱਠੇ 31 ਕੇਸ ਪਾਜ਼ੇਟਿਵ ਪਾਏ ਗਏ।

ਇਹ ਵੀ ਪੜ੍ਹੋ : ਕੋਰੋਨਾ ਕਾਰਨ ਵਿਗੜੇ ਹਾਲਾਤਾਂ ਵਾਲੇ ਸ਼ਹਿਰਾਂ ਦੀ ਸੂਚੀ 'ਚ 'ਚੰਡੀਗੜ੍ਹ' 10ਵੇਂ ਨੰਬਰ 'ਤੇ

ਅੱਜ ਆਏ ਨਵੇਂ ਕੇਸ ਸੈਕਟਰ-116 ਖਰੜ, ਸੈਕਟਰ-116 ਮੋਹਾਲੀ, ਫੇਜ਼-3ਬੀ1 ਮੋਹਾਲੀ, ਫੇਜ਼-4, ਕੁੰਬੜਾ, ਸੈਕਟਰ-97, ਬਲੌਂਗੀ, ਲਾਲੜੂ, ਪੀਰ ਮੁਛੱਲਾ, ਅਵਿਨਾਸ਼ ਕਾਲੋਨੀ ਡੇਰਾਬੱਸੀ, ਦਸ਼ਮੇਸ਼ ਨਗਰ, ਸੈਕਟਰ-88 ਮੋਹਾਲੀ, ਫੇਜ਼-6 ਅਤੇ ਸੰਨੀ ਇਨਕਲੇਵ ਨਾਲ ਸਬੰਧਿਤ ਹਨ। ਇਸ ਦੇ ਨਾਲ ਹੀ ਮੋਹਾਲੀ ਜ਼ਿਲ੍ਹੇ ਅੰਦਰ ਕੁੱਲ ਕੋਰੋਨਾ ਪੀੜਤ ਮਰੀਜ਼ਾਂ ਦੀ ਗਿਣਤੀ 423 ਤੱਕ ਪਹੁੰਚ ਗਈ ਹੈ, ਜਦੋਂ ਕਿ ਜ਼ਿਲ੍ਹੇ ਅੰਦਰ ਇਸ ਸਮੇਂ ਕੋਰੋਨਾ ਦੇ 145 ਸਰਗਰਮ ਮਾਮਲੇ ਚੱਲ ਰਹੇ ਹਨ।

ਇਹ ਵੀ ਪੜ੍ਹੋ : ਹਰਿਆਣੇ ਦੀ ਤਰਜ਼ 'ਤੇ ਪੰਜਾਬੀਆਂ ਨੂੰ ਨੌਕਰੀਆਂ 'ਚ 'ਕੋਟਾ' ਦੇਣ ਤੋਂ ਕੈਪਟਨ ਨੇ ਕੀਤੀ ਕੋਰੀ ਨਾਂਹ

ਇਸ ਦੇ ਨਾਲ ਹੀ 271 ਲੋਕ ਕੋਰੋਨਾ ਵਰਗੀ ਭਿਆਨਕ ਬੀਮਾਰੀ ਨੂੰ ਮਾਤ ਦੇ ਕੇ ਆਪਣੇ ਘਰਾਂ ਨੂੰ ਪਰਤ ਚੁੱਕੇ ਹਨ ਅਤੇ ਕੋਰੋਨਾ ਮਹਾਮਾਰੀ ਕਾਰਨ ਹੁਣ ਤੱਕ ਜ਼ਿਲ੍ਹੇ ਅੰਦਰ 7 ਲੋਕਾਂ ਦੀ ਮੌਤ ਹੋ ਚੁੱਕੀ ਹੈ।
ਇਹ ਵੀ ਪੜ੍ਹੋ : ਡਾਕਟਰਾਂ ਦੀ ਮਿਹਨਤ ਰੰਗ ਲਿਆਈ, ਬਚ ਗਈ ਕੋਰੋਨਾ ਦੇ ਗੰਭੀਰ ਮਰੀਜ਼ ਦੀ ਜਾਨ
 

Babita

This news is Content Editor Babita