​​​​​​​ਪਟਿਆਲਾ ਜ਼ਿਲ੍ਹੇ ''ਚ ਕੋਰੋਨਾ ਕਾਰਨ 30 ਦੀ ਰਿਪੋਰਟ ਪਾਜ਼ੇਟਿਵ

12/17/2020 11:39:03 PM

ਪਟਿਆਲਾ, (ਪਰਮੀਤ)- ਜ਼ਿਲ੍ਹੇ ’ਚ 30 ਕੋਵਿਡ ਪਾਜ਼ੇਟਿਵ ਕੇਸਾਂ ਦੀ ਪੁਸ਼ਟੀ ਹੋਈ ਹੈ। ਸਿਵਲ ਸਰਜਨ ਡਾ. ਹਰੀਸ਼ ਮਲਹੋਤਰਾ ਨੇ ਦੱਸਿਆ ਕਿ ਅੱਜ ਪ੍ਰਾਪਤ 1704 ਦੇ ਕਰੀਬ ਰਿਪੋਰਟਾਂ ’ਚੋਂ 30 ਕੋਵਿਡ ਪਾਜ਼ੇਟਿਵ ਪਾਏ ਗਏ ਹਨ। ਇਸ ਨਾਲ ਪਾਜ਼ੇਟਿਵ ਕੇਸਾਂ ਦੀ ਗਿਣਤੀ 15348 ਹੋ ਗਈ ਹੈ। ਜ਼ਿਲ੍ਹੇ ਦੇ 59 ਹੋਰ ਮਰੀਜ਼ ਕੋਵਿਡ ਤੋਂ ਠੀਕ ਹੋ ਗਏ ਹਨ। ਅੱਜ 2 ਕੋਵਿਡ ਪਾਜ਼ੇਟਿਵ ਮਰੀਜ਼ਾਂ ਦੀ ਮੌਤ ਹੋਣ ਕਾਰਣ ਕੁੱਲ ਕੋਵਿਡ ਪਾਜ਼ੇਟਿਵ ਮਰੀਜ਼ਾਂ ਦੀ ਮੌਤਾਂ ਦੀ ਗਿਣਤੀ 461 ਹੋ ਗਈ ਹੈ। ਇਸ ਸਮੇਂ ਐਕਟਿਵ ਕੇਸਾਂ ਦੀ ਗਿਣਤੀ 330 ਹੈ।

ਡਾ. ਮਲਹੋਤਰਾ ਨੇ ਦੱਸਿਆ ਕਿ 30 ਕੇਸਾਂ ’ਚੋਂ ਪਟਿਆਲਾ ਸ਼ਹਿਰ ਤੋਂ 14, ਸਮਾਣਾ ਤੋਂ 1, ਰਾਜਪੁਰਾ ਤੋਂ 6, ਬਲਾਕ ਕਾਲੋਮਾਜਰਾ ਤੋਂ 1, ਬਲਾਕ ਸ਼ੁਤਰਾਣਾ ਤੋਂ 1, ਬਲਾਕ ਹਰਪਾਲਪੁਰ ਤੋਂ 1, ਬਲਾਕ ਕੋਲੀ ਤੋਂ 4 ਅਤੇ ਬਲਾਕ ਦੁਧਨਸਾਧਾਂ ਤੋਂ 2 ਕੇਸ ਰਿਪੋਰਟ ਹੋਏ ਹਨ।

69 ਤੇ 70 ਸਾਲ ਦੇ ਬਜ਼ੁਰਗਾਂ ਦੀ ਗਈ ਜਾਨ

ਡਾ. ਮਲਹੋਤਰਾ ਨੇ ਦੱਸਿਆ ਕਿ ਅੱਜ ਜ਼ਿਲੇੇ ’ਚ ਪਟਿਆਲਾ ਸ਼ਹਿਰ ਦੀ ਪ੍ਰੋਫੈਸ਼ਰ ਕਾਲੋਨੀ ਦੇ ਰਹਿਣ ਵਾਲੇ 70 ਸਾਲਾ ਪੁਰਸ਼ ਦੀ ਜੋ ਕਿ ਨਿੱਜੀ ਹਸਪਤਾਲ ’ਚ ਦਾਖਲ ਸੀ ਅਤੇ ਦੂਸਰੀ ਰਾਜਪੁਰਾ ਦੀ ਰਹਿਣ ਵਾਲੀ 69 ਸਾਲਾ ਔਰਤ ਜੋ ਕਿ ਰਾਜਿੰਦਰਾ ਹਸਪਤਾਲ ’ਚ ਦਾਖਲ ਸੀ, ਦੀ ਮੌਤ ਹੋ ਗਈ ਹੈ। ਸਿਹਤ ਵਿਭਾਗ ਦੀਆਂ ਟੀਮਾਂ ਵੱਲੋ ਜ਼ਿਲੇੇ ’ਚ ਅੱਜ 1750 ਕੋਵਿਡ ਜਾਂਚ ਲਈ ਸੈਂਪਲ ਲਏ ਗਏ ਹਨ। ਡਾ. ਮਲਹੋਤਰਾ ਨੇ ਦੱਸਿਆ ਕਿ ਹੁਣ ਤੱਕ ਕੋਵਿਡ ਜਾਂਚ ਸਬੰਧੀ 2,70,394 ਸੈਂਪਲ ਲਏ ਜਾ ਚੁਕੇ ਹਨ। ਇਨ੍ਹਾਂ ’ਚੋਂ 15348 ਕੋਵਿਡ ਪਾਜ਼ੇਟਿਵ, 2,52,182 ਨੈਗੇਟਿਵ ਅਤੇ ਲਗਭਗ 2465 ਦੀ ਰਿਪੋਰਟ ਆਉਣੀ ਅਜੇ ਬਾਕੀ ਹੈ।

ਕੁੱਲ ਪਾਜ਼ੇਟਿਵ 15348

ਠੀਕ ਹੋਏ 14557

ਐਕਟਿਵ ਕੇਸ 330

ਮੌਤਾਂ 461

Bharat Thapa

This news is Content Editor Bharat Thapa