ਅਸਮਾਨੀ ਬਿਜਲੀ ਡਿੱਗਣ ਨਾਲ 3 ਟਰਾਂਸਫਾਰਮਰ ਸੜੇ

08/01/2017 6:59:53 AM

ਫਗਵਾੜਾ, (ਰਮੇਸ਼, ਜਲੋਟਾ)¸ ਪਿੰਡ ਮੇਹਲੀ ਤੇ ਪੰਡੋਰੀ ਵਿਚ ਕ੍ਰਮਵਾਰ 1, 2 ਤੇ 3 ਬਿਜਲੀ ਦੇ ਟਰਾਂਸਫਾਰਮਰ ਬੀਤੀ ਰਾਤ ਵਰਖਾ ਵਿਚ ਅਸਮਾਨੀ ਬਿਜਲੀ ਡਿੱਗਣ ਨਾਲ ਪੂਰੀ ਤਰ੍ਹਾਂ ਨਾਲ ਨਸ਼ਟ ਹੋ ਗਏ। ਜਾਣਕਾਰੀ ਦਿੰਦਿਆਂ ਪਾਵਰਕਾਮ ਦੇ ਸੀਨੀਅਰ ਕਾਰਜਕਾਰੀ ਇੰਜੀਨੀਅਰ (ਵੰਡ) ਅਸ਼ੋਕ ਸੱਭਰਵਾਲ ਨੇ ਦੱਸਿਆ ਕਿ ਇਸ ਤੋਂ ਵੱਡਾ ਹਾਦਸਾ ਟਲ ਗਿਆ ਪਰ ਸਬ ਅਰਬਨ ਸਬ ਡਵੀਜ਼ਨ ਦੇ ਸਹਾਇਕ ਕਾਰਜਕਾਰੀ ਇੰਜੀਨੀਅਰ  ਅਮਰਪ੍ਰੀਤ 'ਤੇ ਆਧਾਰਤ ਟੀਮਾਂ ਨੇ ਨਿਰਵਿਘਨ ਬਿਜਲੀ ਸਪਲਾਈ ਲਈ ਬਿਜਲੀ ਦੇ ਖਰਾਬ ਟਰਾਂਸਫਾਰਮਰ ਨੂੰ ਬਦਲਿਆ ਤਾਂ ਕਿ ਜਨਤਾ ਨੂੰ ਪਰੇਸ਼ਾਨੀ ਨਾ ਹੋਵੇ।