ਪਟਿਆਲਾ ''ਚ ਵਾਪਰਿਆ ਦਰਦਨਾਕ ਹਾਦਸਾ, 3 ਵਿਦਿਆਰਥੀਆਂ ਦੀ ਮੌਤ

02/24/2017 3:18:27 PM

ਪਟਿਆਲਾ : ਇੱਥੋਂ ਦੇ ਭਾਦਸੋਂ ਰੋਡ ''ਤੇ ਡਾਕਟਰ ਇਨਕਲੇਵ ਨੇੜੇ ਇਕ ਦਰਦਨਾਕ ਸੜਕ ਹਾਦਸੇ ਦੌਰਾਨ 3 ਵਿਦਿਆਰਥੀਆਂ ਦੀ ਮੌਤ ਹੋ ਗਈ। ਜਾਣਕਾਰੀ ਮੁਤਾਬਕ ਬੀਤੀ ਰਾਤ ਭਾਦਸੋਂ ਰੋਡ ''ਤੇ ਬਣੇ ਇਕ ਪੈਟਰੋਲ ਪੰਪ ਨੇੜੇ ਤੇਜ਼ ਰਫਤਾਰ ਸਵਿੱਫਟ ਕਾਰ ਆਪਣਾ ਸੁਤੰਲਨ ਖੋਹ ਬੈਠੀ ਅਤੇ ਇਕ ਦੁਕਾਨ ''ਚ ਜਾ ਵੱਜੀ। ਇਸ ਹਾਦਸੇ ''ਚ ਗੱਡੀ ''ਚ ਸਵਾਰ 4 ਵਿਦਿਆਰਥੀਆਂ ''ਚੋਂ 3 ਦੀ ਮੌਕੇ ''ਤੇ ਹੀ ਮੌਤ ਹੋ ਗਈ, ਜਦੋਂ ਕਿ ਇਕ ਵਿਦਿਆਰਥੀ ਗੰਭੀਰ ਜ਼ਖਮੀ ਹੋ ਗਿਆ, ਜਿਸ ਨੂੰ ਇਲਾਜ ਲਈ ਹਸਪਤਾਲ ਭਰਤੀ ਕਰਾਇਆ ਗਿਆ ਹੈ। ਭਾਦਸੋਂ ਚੌਂਕ ''ਤੇ ਚਸ਼ਮਦੀਦਾਂ ਨੇ ਦੱਸਿਆ ਕਿ ਇਹ ਘਟਨਾ ਰਾਤ ਦੇ ਕਰੀਬ 11 ਵਜੇ ਦੀ ਹੈ। ਜਦੋਂ ਇਹ ਹਾਦਸਾ ਹੋਇਆ ਤਾਂ ਸਵਿੱਫਟ ਕਾਰ ਤੇਜ਼ ਰਫਤਾਰ ''ਚ ਸੀ, ਜਿਸ ਕਾਰਨ ਮੌਕੇ ''ਤੇ ਹੀ 3 ਵਿਦਿਆਰਥੀਆਂ ਨੇ ਦਮ ਤੋੜ ਦਿੱਤਾ। ਪਟਿਆਲਾ ਪੁਲਸ ਨੇ ਤਿੰਨਾਂ ਲਾਸ਼ਾਂ ਨੂੰ ਕਬਜ਼ੇ ''ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ। ਪੁਲਸ ਅਧਿਕਾਰੀਆਂ ਮੁਤਾਬਕ ਮ੍ਰਿਤਕ ਵਿਦਿਆਰਥੀਆਂ ''ਚੋਂ ਇਕ ਪਟਿਆਲਾ, ਇਕ ਨੰਗਲ ਅਤੇ ਇਕ ਵਿਦਿਆਰਥੀ ਜ਼ੀਰਕਪੁਰ ਦਾ ਰਹਿਣ ਵਾਲਾ ਸੀ। ਇਸ ਹਾਦਸੇ ਦੌਰਾਨ ਗੰਭੀਰ ਰੂਪ ''ਚ ਜ਼ਖਮੀ ਹੋਇਆ ਵਿਦਿਆਰਥੀ ਕੋਲਕਾਤਾ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ।

Babita Marhas

This news is News Editor Babita Marhas