ਬਿਜਲੀ ਮੁਲਾਜ਼ਮ ਬਣ ਕੇ ਆਏ 3 ਲੁਟੇਰੇ, ਲੋਕਾਂ ਨੇ ਕਾਬੂ ਕਰ ਕੀਤੇ ਪੁਲਸ ਹਵਾਲੇ

07/20/2022 2:45:36 AM

ਫਤਿਹਗੜ੍ਹ ਸਾਹਿਬ (ਜਗਦੇਵ) : ਅਮਲੋਹ ਨੇੜੇ ਪਿੰਡ ਸਲਾਣੀ 'ਚ ਚੋਰਾਂ ਵੱਲੋਂ ਖੁਦ ਨੂੰ ਬਿਜਲੀ ਵਿਭਾਗ ਦੇ ਅਧਿਕਾਰੀ ਦੱਸ ਕੇ ਚੋਰੀ ਦੀ ਘਟਨਾ ਨੂੰ ਅੰਜਾਮ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਔਰਤ ਵੱਲੋਂ ਰੌਲਾ ਪਾਉਣ ਤੋਂ ਬਾਅਦ ਚੋਰ ਉਥੋਂ ਭੱਜ ਗਏ, ਜਿਨ੍ਹਾਂ ਨੂੰ ਮੋਟਰਸਾਈਕਲ 'ਤੇ ਪਿੱਛਾ ਕਰਕੇ ਕਾਬੂ ਕਰ ਲਿਆ ਗਿਆ। ਇਸ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਲੋਕਾਂ ਵੱਲੋਂ ਉਕਤ ਵਿਅਕਤੀਆਂ ਨੂੰ ਕਾਬੂ ਕਰਕੇ ਪੁਲਸ ਹਵਾਲੇ ਕੀਤਾ ਗਿਆ। ਉਥੇ ਹੀ ਸੀ.ਸੀ.ਟੀ.ਵੀ. ਕੈਮਰੇ 'ਚ 3 ਵਿਅਕਤੀ ਭੱਜਦੇ ਦਿਖਾਈ ਦਿੱਤੇ। ਪੁਲਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

ਖ਼ਬਰ ਇਹ ਵੀ : ਮਾਫ਼ੀਆ ਨੇ ਟਿੱਪਰ ਹੇਠਾਂ ਕੁਚਲਿਆ DSP ਤਾਂ ਉਥੇ ਗਾਇਕ ਜਾਨੀ ਦਾ ਹੋਇਆ ਭਿਆਨਕ ਐਕਸੀਡੈਂਟ, ਪੜ੍ਹੋ TOP 10

ਚੋਰਾਂ ਵੱਲੋਂ ਚੋਰੀ ਕਰਨ ਦੇ ਨਵੇਂ-ਨਵੇਂ ਤਰੀਕੇ ਅਪਣਾਏ ਜਾ ਰਹੇ ਹਨ। ਅਜਿਹਾ ਹੀ ਇਕ ਮਾਮਲਾ ਸਾਹਮਣੇ ਆਇਆ ਹੈ ਹਲਕਾ ਅਮਲੋਹ ਦੇ ਪਿੰਡ ਸਲਾਣੀ ਦਾ, ਜਿੱਥੇ 3 ਵਿਅਕਤੀਆਂ ਨੇ ਖੁਦ ਨੂੰ ਬਿਜਲੀ ਵਿਭਾਗ ਦਾ ਅਧਿਕਾਰੀ ਦੱਸ ਕੇ ਘਰ 'ਚ ਦਾਖਲ ਹੋ ਕੇ ਬਿਜਲੀ ਬਿੱਲ ਚੈੱਕ ਕਰਨ ਲਈ ਕਿਹਾ। ਘਟਨਾ ਸਬੰਧੀ ਜਾਣਕਾਰੀ ਦਿੰਦਿਆਂ ਅਮਰਜੀਤ ਕੌਰ ਨੇ ਦੱਸਿਆ ਕਿ ਉਹ ਘਰ ਵਿੱਚ ਇਕੱਲੀ ਸੀ ਕਿ ਉਨ੍ਹਾਂ ਦੇ ਘਰ 3 ਵਿਅਕਤੀ ਆਏ, ਜਿਨ੍ਹਾਂ ਨੇ ਉਨ੍ਹਾਂ ਨੂੰ ਆ ਕੇ ਕਿਹਾ ਕਿ ਉਹ ਬਿਜਲੀ ਵਿਭਾਗ ਤੋਂ ਆਏ ਹਨ ਤੇ ਕਿਹਾ ਕਿ ਉਨ੍ਹਾਂ ਨੂੰ ਸ਼ਿਕਾਇਤ ਮਿਲੀ ਹੈ ਕਿ ਤੁਹਾਡੇ ਘਰ 2 ਏ.ਸੀ. ਚੱਲਦੇ ਹਨ। ਤੁਹਾਨੂੰ ਜੁਰਮਾਨਾ ਕੀਤਾ ਜਾਵੇਗਾ ਕਿਉਂਕਿ ਤੁਹਾਡਾ ਲੋਡ ਨਹੀਂ ਵਧਿਆ ਹੋਇਆ।

ਇਹ ਵੀ ਪੜ੍ਹੋ : 'ਆਪ' ਦੇ ਸੰਸਦ ਮੈਂਬਰਾਂ ਨੂੰ ਪੰਜਾਬ ਦੇ ਹਿੱਤਾਂ ਦੀ ਬਜਾਏ ਕੇਜਰੀਵਾਲ ਦੀ ਫਿਕਰ : ਬਾਜਵਾ

ਮੈਂ ਉਨ੍ਹਾਂ ਨੂੰ ਕਿਹਾ ਕਿ ਜਦੋਂ ਘਰ ਵਿੱਚ ਕੋਈ ਹੋਵੇਗਾ ਉਦੋਂ ਆ ਜਾਣਾ ਤਾਂ ਉਨ੍ਹਾਂ ਕਿਹਾ ਕਿ ਤੁਹਾਡਾ ਬਿਜਲੀ ਦਾ ਕੁਨੈਕਸ਼ਨ ਕੱਟ ਦਿੱਤਾ ਜਾਵੇਗਾ ਤੇ ਉਨ੍ਹਾਂ ਨੇ ਬਿੱਲ ਦਿਖਾਉਣ ਲਈ ਕਿਹਾ, ਜਦੋਂ ਉਹ ਬਿੱਲ ਦਿਖਾਉਣ ਲੱਗੇ ਤਾਂ ਉਨ੍ਹਾਂ ਨੇ ਕਿਹਾ ਕਿ ਤੁਸੀਂ ਕੁੰਡੀ ਲਾਉਂਦੇ ਹੋ ਤੇ ਘਰ ਵਿੱਚ ਦਾਖ਼ਲ ਹੋ ਕੇ ਕਮਰੇ ਦੇਖਣ ਲੱਗ ਪਏ। ਉਦੋਂ ਹੀ ਇਕ ਵਿਅਕਤੀ ਨੇ ਉਨ੍ਹਾਂ ਨੂੰ ਕਮਰੇ ਦੇ ਅੰਦਰ ਖਿੱਚਣ ਦੀ ਕੋਸ਼ਿਸ਼ ਕੀਤੀ। ਉਸ ਨੇ ਇਸ ਦਾ ਵਿਰੋਧ ਕੀਤਾ ਪਰ ਉਨ੍ਹਾਂ ਵਿਅਕਤੀਆਂ ਨੇ ਗਲ਼ ਘੁੱਟਿਆ ਤੇ ਕੁੱਟਮਾਰ ਕੀਤੀ। ਉਸ ਨੇ ਰੌਲਾ ਪਾਇਆ ਤਾਂ ਵਿਅਕਤੀ ਭੱਜ ਗਏ। ਉਥੇ ਹੀ ਲੋਕਾਂ ਨੇ ਰੌਲਾ ਪੈਣ ਤੋਂ ਬਾਅਦ ਮੋਟਰਸਾਈਕਲ 'ਤੇ ਪਿੱਛਾ ਕਰਕੇ ਉਕਤ ਵਿਅਕਤੀਆਂ ਨੂੰ ਕਾਬੂ ਕਰ ਲਿਆ।

ਇਹ ਵੀ ਪੜ੍ਹੋ : ਕਿਸਾਨ ਅੰਦੋਲਨ ਦੌਰਾਨ ਨੌਜਵਾਨ 'ਤੇ ਤਲਵਾਰ ਨਾਲ ਹਮਲਾ ਕਰਨ ਵਾਲਾ ਨਿਹੰਗ ਦੋਸ਼ੀ ਕਰਾਰ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।

Mukesh

This news is Content Editor Mukesh