ਜ਼ੀਰਕਪੁਰ 'ਚ ਵਾਪਰਿਆ ਭਿਆਨਕ ਹਾਦਸਾ, ਟਰਾਲਾ ਪਲਟਣ ਕਾਰਨ ਬੱਚੇ ਸਮੇਤ 3 ਲੋਕਾਂ ਦੀ ਮੌਤ

03/16/2022 3:38:05 PM

ਜ਼ੀਰਕਪੁਰ (ਮੇਸ਼ੀ) : ਜ਼ੀਰਕਪੁਰ ਦੇ ਪਟਿਆਲਾ ਰੋਡ 'ਤੇ ਇੱਕ ਮਾਰਬਲ ਦੇ ਭਰੇ ਟਰਾਲੇ ਦੇ ਪਲਟਣ ਕਾਰਨ 3 ਲੋਕਾਂ ਦੀ ਮੌਤ ਹੋਣ ਦੀ ਖ਼ਬਰ ਪ੍ਰਾਪਤ ਹੋਈ ਹੈ। ਜਾਣਕਾਰੀ ਅਨੁਸਾਰ ਰਾਜਸਥਾਨ ਤੋਂ ਜ਼ੀਰਕਪੁਰ ਵੱਲ ਆ ਰਿਹਾ ਪੱਥਰ (ਮਾਰਬਲ) ਅਤੇ ਟਾਇਲਾਂ ਦਾ ਭਰਿਆ ਟਰਾਲਾ ਬੇਕਾਬੂ ਹੋ ਗਿਆ। ਇਸ ਕਾਰਨ ਸਵੇਰੇ ਸੈਰ ਕਰਦੇ ਅਤੇ ਸੜਕ ਕਿਨਾਰੇ ਲੰਘਦੇ ਲੋਕਾਂ 'ਤੇ ਟਰਾਲਾ ਪਲਟਦਾ ਹੋਇਆ ਖਤਾਨਾਂ ਵਿੱਚ ਜਾ ਡਿਗਿਆ। ਇਸ ਘਟਨਾ ਸਬੰਧੀ ਰਾਹਗੀਰ ਲੋਕਾਂ ਨੇ ਦੱਸਿਆ ਕਿ ਟਰਾਲਾ ਬੇਕਾਬੂ ਹੁੰਦਾ ਵਿਖਾਈ ਦਿੱਤਾ, ਜੋ ਆਪਣੀ ਇਕ ਸਾਈਡ ਛੱਡ ਕੇ ਦੂਸਰੇ ਪਾਸੇ ਵੱਲ ਨੂੰ ਝੁਕਦਾ ਨਜ਼ਰ ਆ ਰਿਹਾ ਸੀ ਪਰ ਅਚਾਨਕ ਹੀ ਪਲਟਣ ਕਾਰਨ ਇਸ ਦੇ ਪੱਥਰ ਹੇਠਾਂ ਆਏ ਲੋਕਾਂ ਦੀ ਮੌਤ ਹੋ ਗਈ।

ਇਹ ਵੀ ਪੜ੍ਹੋ : ਪੰਜਾਬ 'ਚ ਅੱਜ ਰਚਿਆ ਜਾਵੇਗਾ ਇਤਿਹਾਸ, ਖਟਕੜ ਕਲਾਂ 'ਚ ਸਜੀ ਸਟੇਜ ਨੂੰ 'ਭਗਵੰਤ ਮਾਨ' ਦੀ ਉਡੀਕ (ਵੀਡੀਓ)

ਪੁਲਸ ਨੇ ਮੌਕੇ 'ਤੇ ਪੁੱਜ ਕੇ ਜਦੋਂ ਟਰਾਲੇ ਨੂੰ ਜੇ. ਸੀ. ਬੀ. ਨਾਲ ਚੁੱਕਿਆ ਤਾਂ ਉਸ ਨੇ ਪੱਥਰ ਹੇਠੋਂ ਤਿੰਨ ਲਾਸ਼ਾਂ ਬਰਾਮਦ ਹੋਈਆਂ, ਜਿਸ ਵਿੱਚ 23 ਸਾਲਾ ਖੁਰਸ਼ੀਦ, 19 ਸਾਲਾ ਭਰਾ ਲਾਲ ਤੇ ਇੱਕ 12 ਸਾਲ ਦਾ ਬੱਚਾ ਸ਼ਾਮਲ ਹੈ।

ਇਹ ਵੀ ਪੜ੍ਹੋ : 'ਭਗਵੰਤ ਮਾਨ' ਖਟਕੜ ਕਲਾਂ ਲਈ ਰਵਾਨਾ, ਪੰਜਾਬ ਦੇ CM ਵੱਜੋਂ ਸਹੁੰ ਚੁੱਕਣ ਤੋਂ ਪਹਿਲਾਂ ਕੀਤਾ ਟਵੀਟ

ਮ੍ਰਿਤਕ ਬੱਚੇ ਦੀ ਪਛਾਣ ਨਹੀਂ ਹੋ ਸਕੀ ਹੈ। ਜ਼ੀਰਕਪੁਰ ਥਾਣਾ ਦੇ ਜਾਂਚ ਅਧਿਕਾਰੀ ਏ. ਐੱਸ. ਆਈ. ਧਰਮਪਾਲ ਨੇ ਦੱਸਿਆ ਕਿ ਖੁਰਸ਼ੀਦ ਤੇ ਭਰਾ ਲਾਲ ਪਟਿਆਲਾ-ਜ਼ੀਰਕਪੁਰ ਰੋਡ 'ਤੇ ਸਥਿਤ ਮਹਾਵੀਰ ਪੈਲਸ ਕੋਲ ਤੂੜੀ ਆਲੇ ਧਰਮ ਕੰਡੇ 'ਤੇ ਕੰਮ ਕਰਦੇ ਸੀ, ਜਿਨ੍ਹਾਂ ਦੀ ਬੇਕਾਬੂ ਟਰਾਲੇ ਦੇ ਹੇਠਾ ਆਉਣ ਕਾਰਨ ਮੌਤ ਜੋ ਗਈ, ਜਦੋਂ ਕਿ ਜਿਸ 12 ਸਾਲਾਂ ਦੇ ਬੱਚੇ ਦੀ ਮੌਤ ਹੋਈ ਹੈ, ਉਹ ਟਰਾਲਾ ਚਾਲਕ ਦੇ ਨਾਲ ਰਾਜਸਥਾਨ ਵੱਲੋਂ ਨਾਲ ਆਇਆ ਸੀ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ

Babita

This news is Content Editor Babita