ਕੇਂਦਰੀ ਜੇਲ ''ਚ ਸਰਚ ਮੁਹਿੰਮ ਦੌਰਾਨ ਬਰਾਮਦ ਹੋਏ 3 ਮੋਬਾਇਲ ਫੋਨ

09/13/2017 6:38:59 AM

ਕਪੂਰਥਲਾ, (ਭੂਸ਼ਣ)- ਕੇਂਦਰੀ ਜੇਲ ਜਲੰਧਰ ਤੇ ਕਪੂਰਥਲਾ ਵਿਚ ਜੇਲ ਪ੍ਰਸ਼ਾਸਨ ਵਲੋਂ ਚਲਾਈ ਜਾ ਰਹੀ ਸਰਚ ਮੁਹਿੰਮ ਦੇ ਦੌਰਾਨ 3 ਹਵਾਲਾਤੀਆਂ ਤੋਂ 3 ਮੋਬਾਇਲ ਫੋਨ ਬਰਾਮਦ ਹੋਏ ਹਨ। ਤਿੰਨਾਂ ਹਵਾਲਾਤੀਆਂ ਦੇ ਖਿਲਾਫ ਥਾਣਾ ਕੋਤਵਾਲੀ ਵਿਚ ਮਾਮਲਾ ਦਰਜ ਕਰ ਲਿਆ ਗਿਆ ਹੈ। ਜਾਣਕਾਰੀ ਅਨੁਸਾਰ ਕੇਂਦਰੀ ਜੇਲ ਜਲੰਧਰ ਅਤੇ ਕਪੂਰਥਲਾ ਦੇ ਸੁਪਰਡੈਂਟ ਗੁਰਪ੍ਰੀਤ ਸਿੰਘ ਦੇ ਹੁਕਮਾਂ 'ਤੇ ਬੀਤੀ ਸ਼ਾਮ ਜੇਲ ਪ੍ਰਸ਼ਾਸਨ ਨੇ ਜੇਲ ਕੰੰਪਲੈਕਸ ਦੇ ਅੰਦਰ ਵੱਖ-ਵੱਖ ਬੈਰਕਾਂ ਵਿਚ ਚੈਕਿੰਗ ਮੁਹਿੰਮ ਚਲਾਈ ਸੀ। ਜਿਸਦੇ ਦੌਰਾਨ ਜਦੋਂ ਬੈਰਕ ਨੰਬਰ 6 ਦੇ ਤਹਿਤ ਥਾਣਾ ਬਿਆਸ ਦੀ ਪੁਲਸ ਨੇ ਗ੍ਰਿਫਤਾਰ ਕੀਤਾ ਸੀ, ਤੋਂ ਤਲਾਸ਼ੀ ਦੌਰਾਨ ਇਕ ਮੋਬਾਇਲ ਫੋਨ ਤੇ ਸਿਮ ਕਾਰਡ ਬਰਾਮਦ ਹੋਇਆ।
ਉਥੇ ਹੀ ਦੂਜੇ ਪਾਸੇ ਐੱਫ. ਆਈ. ਆਰ. ਨੰਬਰ 92 ਤਹਿਤ ਥਾਣਾ ਸਦਰ ਫਗਵਾੜਾ ਦੀ ਪੁਲਸ ਵੱਲੋਂ ਗ੍ਰਿਫਤਾਰ ਕੀਤੇ ਗਏ ਮੁਲਜ਼ਮ ਸੁਖਬੀਰ ਸਿੰਘ ਉਰਫ ਸੁੱਖਾ ਪੁੱਤਰ ਤਜਿੰਦਰ ਸਿੰਘ ਵਾਸੀ ਗੁਰਲਾਲਾ ਜ਼ਿਲਾ ਲੁਧਿਆਣਾ ਤੋਂ ਇਕ ਮੋਬਾਇਲ ਫੋਨ ਅਤੇ ਸਿਮ ਕਾਰਡ ਬਰਾਮਦ ਕੀਤਾ ਗਿਆ, ਜਦੋਂ ਕਿ ਇਸ ਸਰਚ ਮੁਹਿੰਮ ਦੌਰਾਨ ਚਰਨਜੀਤ ਸਿੰਘ ਉਰਫ ਚੰਨਾ ਪੁੱਤਰ ਸ਼ਿੰਦਾ ਨਿਵਾਸੀ ਪਿੰਡ ਕੁਲਾਰਾਂ ਥਾਣਾ ਸ਼ਾਹਕੋਟ ਤੋਂ ਇਕ ਮੋਬਾਇਲ ਫੋਨ ਅਤੇ ਸਿਮ ਕਾਰਡ ਬਰਾਮਦ ਕੀਤਾ ਗਿਆ। ਥਾਣਾ ਕੋਤਵਾਲੀ ਕਪੂਰਥਲਾ ਦੀ ਪੁਲਸ ਨੇ ਤਿੰਨਾਂ ਹਵਾਲਾਤੀਆਂ ਨੂੰ ਪ੍ਰੋਡੱਕਸ਼ਨ ਵਾਰੰਟ ਦੇ ਆਧਾਰ 'ਤੇ ਪੁੱਛਗਿਛ ਲਈ ਥਾਣਾ ਕੋਤਵਾਲੀ ਲਿਆਉਣ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ, ਤਾਂਕਿ ਉਨ੍ਹਾਂ ਨੂੰ ਮੋਬਾਇਲ ਫੋਨ ਉਪਲੱਬਧ ਕਰਵਾਉਣ ਵਾਲੇ ਲੋਕਾਂ ਸੰਬੰਧੀ ਪੁੱਛਗਿਛ ਕੀਤੀ ਜਾ ਸਕੇ ।