ਦਿਨ-ਦਿਹਾੜੇ ਹਥਿਆਰ ਸਮੇਤ ਘਰ ''ਚ ਦਾਖਲ ਹੋਏ 3 ਬੰਦੇ, ਇਕ ਕਾਬੂ

10/09/2019 3:34:28 PM

ਮੋਹਾਲੀ (ਨਿਆਮੀਆਂ) : ਇੱਥੇ ਪਿੰਡ ਲਾਂਡਰਾ ਨੇੜੇ ਭਾਗੋਮਾਜਰਾ 'ਚ ਬੁੱਧਵਾਰ ਨੂੰ ਦਿਨ-ਦਿਹਾੜੇ 3 ਵਿਅਕਤੀ ਇਕ ਘਰ 'ਚ ਦਾਖਲ ਹੋ ਗਏ। ਜਦੋਂ ਉਕਤ ਵਿਅਕਤੀ ਘਰ ਅੰਦਰ ਵੜੇ ਤਾਂ ਘਰ 'ਚ ਇਕੱਲੀ ਔਰਤ ਹੀ ਮੌਜੂਦ ਸੀ। ਇਨ੍ਹਾਂ ਲੋਕਾਂ ਨੇ ਘਰ ਦੇ ਅੰਦਰੋਂ ਕੁੰੰਡੀ ਲਾ ਲਈ ਪਰ ਘਰ 'ਚ ਮੌਜੂਦ ਔਰਤ ਨੇ ਬਹਾਨੇ ਨਾਲ ਕੁੰਡੀ ਖੋਲ੍ਹੀ ਅਤੇ ਬਾਹਰ ਆ ਕੇ ਰੌਲਾ ਪਾ ਦਿੱਤਾ, ਜਿਸ ਕਾਰਨ ਉਕਤ ਵਿਅਕਤੀ ਭੱਜਣ ਲੱਗੇ। ਇਨ੍ਹਾਂ 'ਚੋਂ ਇਕ ਬੰਦੇ ਨੂੰ ਲੋਕਾਂ ਨੇ ਦਬੋਚ ਲਿਆ, ਜਿਸ ਕੋਲੋਂ ਪਿਸਤੌਲ ਵੀ ਬਰਾਮਦ ਹੋਈ ਹੈ, ਜਦੋਂ ਕਿ 2 ਲੋਕ ਮੌਕੇ ਤੋਂ ਫਰਾਰ ਹੋ ਗਏ। ਫਿਲਹਾਲ ਫੜ੍ਹੇ ਗਏ ਵਿਅਕਤੀ ਨੂੰ ਪੁਲਸ ਹਵਾਲੇ ਕਰ ਦਿੱਤਾ ਗਿਆ ਹੈ ਅਤੇ ਪੁਲਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

Babita

This news is Content Editor Babita