ਇਕ ਆਈ. ਜੀ. ਸਣੇ 3 ਆਈ. ਪੀ. ਐੱਸ. ਤੇ 2 ਪੀ. ਪੀ. ਐੱਸ. ਅਧਿਕਾਰੀਆਂ ਦਾ ਤਬਾਦਲਾ

01/01/2020 8:03:25 PM

ਚੰਡੀਗੜ੍ਹ,(ਭੁੱਲਰ)-ਪੰਜਾਬ ਸਰਕਾਰ ਵੱਲੋਂ ਨਵਾਂ ਸਾਲ ਸ਼ੁਰੂ ਹੁੰਦਿਆਂ ਹੀ ਪੁਲਸ ਅਫ਼ਸਰਾਂ ਦੇ ਤਬਾਦਲਿਆਂ ਦੀ ਸ਼ੁਰੂਆਤ ਕਰ ਦਿੱਤੀ ਗਈ ਹੈ। ਅੱਜ ਨਵੇਂ ਸਾਲ ਦੇ ਪਹਿਲੇ ਦਿਨ ਐਡੀਸ਼ਨਲ ਮੁੱਖ ਸਕੱਤਰ ਗ੍ਰਹਿ ਸਤੀਸ਼ ਚੰਦਰਾ ਵੱਲੋਂ ਜਾਰੀ ਹੁਕਮਾਂ ਅਨੁਸਾਰ 1 ਆਈ. ਜੀ. ਸਣੇ 5 ਪੁਲਸ ਅਫ਼ਸਰ ਤਬਦੀਲ ਕੀਤੇ ਗਏ ਹਨ। ਇਨ੍ਹਾਂ 'ਚ 3 ਆਈ.ਪੀ.ਐੱਸ. ਅਤੇ 2 ਪੀ.ਪੀ.ਐੱਸ. ਅਧਿਕਾਰੀ ਸ਼ਾਮਿਲ ਹਨ। ਜਾਰੀ ਤਬਾਦਲਾ ਆਦੇਸ਼ਾਂ ਅਨੁਸਾਰ ਆਈ.ਪੀ.ਐੱਸ. ਅਧਿਕਾਰੀਆਂ 'ਚ ਲੁਧਿਆਣਾ ਦੇ ਪੁਲਸ ਕਮਿਸ਼ਨਰ ਆਈ.ਜੀ. ਰਾਕੇਸ਼ ਅਗਰਵਾਲ ਨੂੰ ਬਦਲ ਕੇ ਇੰਟਰਨਲ ਵਿਜੀਲੈਂਸ ਪੰਜਾਬ 'ਚ ਲਾਇਆ ਗਿਆ ਹੈ। ਹੁਣ ਪੁਲਸ ਕਮਿਸ਼ਨਰ ਲੁਧਿਆਣਾ ਦਾ ਚਾਰਜ ਉਨ੍ਹਾਂ ਕੋਲ ਐਡੀਸ਼ਨਲ ਹੋਵੇਗਾ। ਇੰਦਰਬੀਰ ਸਿੰਘ ਏ. ਆਈ. ਜੀ. ਸਾਈਬਰ ਕ੍ਰਾਈਮ ਅਤੇ ਮਾਡਰਨਾਈਜੇਸ਼ਨ ਨੂੰ ਬਦਲ ਕੇ ਬਿਊਰੋ ਆਫ਼ ਇਨਵੈਸਟੀਗੇਸ਼ਨ ਪੰਜਾਬ ਲਾਇਆ ਗਿਆ ਹੈ ਜਦਕਿ ਸਾਈਬਰ ਕ੍ਰਾਈਮ ਦਾ ਚਾਰਜ ਹੁਣ ਉਨ੍ਹਾਂ ਕੋਲ ਐਡੀਸ਼ਨਲ ਹੋਵੇਗਾ। ਗੁਲਨੀਤ ਸਿੰਘ ਖੁਰਾਣਾ ਏ. ਆਈ. ਜੀ. ਕਾਊਂਟਰ ਇੰਟੈਲੀਜੈਂਸ ਪੰਜਾਬ ਤੋਂ ਡਿਪਟੀ ਡਾਇਰੈਕਟਰ ਡੀ. ਆਈ. ਟੀ. ਏ. ਸੀ., ਐੱਸ. ਏ. ਐੱਸ. ਨਗਰ ਦਾ ਵਾਪਸ ਲੈ ਲਿਆ ਗਿਆ ਹੈ। ਹੁਣ ਸਿਰਫ਼ ਉਨ੍ਹਾਂ ਕੋਲ ਕਾਊਂਟਰ ਇੰਟੈਲੀਜੈਂਸ ਦਾ ਕੰਮ ਰਹੇਗਾ।ਇਸੇ ਤਰ੍ਹਾਂ ਪੀ. ਪੀ. ਐੱਸ. ਅਧਿਕਾਰੀ ਸੁਸ਼ੀਲ ਕੁਮਾਰ ਕਮਾਂਡੈਂਟ ਤੀਜੀ ਆਈ. ਆਰ. ਬੀ. ਤੋਂ ਐੱਨ. ਆਰ. ਆਈ. ਲੁਧਿਆਣਾ ਦਾ ਕੰਮ ਵਾਪਸ ਲੈ ਲਿਆ ਗਿਆ ਹੈ। ਇਹ ਕੰਮ ਹੁਣ ਸਿਮਰਤਪਾਲ ਸਿੰਘ ਡੀ. ਸੀ. ਪੀ. ਇਨਵੈਸਟੀਗੇਸ਼ਨ ਲੁਧਿਆਣਾ ਨੂੰ ਦਿੱਤਾ ਗਿਆ ਹੈ।


Related News