ਪਟਿਆਲਾ : ਫੈਕਟਰੀ 'ਚ ਸਿਲੰਡਰ ਫਟਣ ਕਾਰਨ 4 ਲੋਕਾਂ ਦੀ ਮੌਤ (ਤਸਵੀਰਾਂ)

02/20/2018 10:03:08 AM

ਪਟਿਆਲਾ (ਰਾਜੇਸ਼ ਸ਼ਰਮਾ) : ਪਟਿਆਲਾ 'ਚ ਘਨੌਰ-ਸ਼ੰਭੂ ਸੜਕ 'ਤੇ ਸਥਿਤ ਫੈਕਟਰੀ 'ਚ ਅਮੋਨੀਆ ਗੈਸ ਦਾ ਸਿਲੰਡਰ ਫਟਣ ਕਾਰਨ 4 ਲੋਕਾਂ ਦੀ ਮੌਤ ਹੋਣ ਦੀ ਖਬਰ ਪ੍ਰਾਪਤ ਹੋਈ ਹੈ, ਜਦੋਂ ਕਿ ਕਈ ਲੋਕ ਇਸ ਹਾਦਸੇ ਦੌਰਾਨ ਜ਼ਖਮੀ ਹੋ ਗਏ ਹਨ।

ਜਾਣਕਾਰੀ ਮੁਤਾਬਕ ਘਨੌਰ-ਸ਼ੰਭੂ ਸੜਕ 'ਤੇ ਪੈਂਦੇ ਪਿੰਡ ਸੰਧਾਰਸ਼ੀ ਦੀ ਮਟਰ ਪ੍ਰੋਸੈਸਿੰਗ ਫੈਕਟਰੀ 'ਚ ਬੀਤੀ ਰਾਤ ਕਰੀਬ 2 ਵਜੇ ਅਮੋਨੀਆ ਗੈਸ ਦਾ ਸਿਲੰਡਰ ਫਟ ਗਿਆ, ਜਿਸ ਦੌਰਾਨ 4 ਲੋਕਾਂ ਦੀ ਤਾਂ ਮੌਕੇ 'ਤੇ ਹੀ ਮੌਤ ਹੋ ਗਈ, ਜਦੋਂ ਕਿ 11 ਲੋਕ ਗੰਭੀਰ ਰੂਪ 'ਚ ਜ਼ਖਮੀ ਹੋ ਗਏ। ਇਨ੍ਹਾਂ 'ਚੋਂ 4 ਮਜ਼ਦੂਰਾਂ ਦੀ ਹਾਲਤ ਜ਼ਿਆਦਾ ਗੰਭੀਰ ਦੱਸੀ ਜਾ ਰਹੀ ਹੈ।

ਫਿਲਹਾਲ ਮੌਕੇ 'ਤੇ ਪੁੱਜੀ ਪੁਲਸ ਮਾਮਲੇ ਦੀ ਜਾਂਚ 'ਚ ਜੁੱਟੀ ਹੋਈ ਹੈ।