Breaking : ਅੰਮ੍ਰਿਤਸਰ ''ਚ ਇਕੋਂ ਦਿਨ ''ਚ ''ਕੋਰੋਨਾ'' ਕਾਰਨ ਹੋਈਆਂ 3 ਮੌਤਾਂ

06/13/2020 4:42:54 PM

ਅੰਮ੍ਰਿਤਸਰ (ਦਿਲਜੀਤ ਸ਼ਰਮਾ) : ਪੰਜਾਬ 'ਚ ਕੋਰੋਨਾ ਵਾਇਰਸ ਦਾ ਕਹਿਰ ਰੁੱਕਣ ਦਾ ਨਾਂ ਨਹੀਂ ਲੈ ਰਿਹਾ ਹੈ। ਅੱਜ ਅੰਮ੍ਰਿਤਸਰ 'ਚ ਕੋਰੋਨਾ ਦਾ ਵੱਡਾ ਧਮਾਕਾ ਹੋ ਗਿਆ ਹੈ। ਅੱਜ ਇੱਥੇ ਇਕੋਂ ਦਿਨ 'ਚ 3 ਮੌਤਾਂ ਹੋ ਗਈਆਂ ਹਨ ਜਦੋਂਕਿ 10 ਨਵੇਂ ਮਾਮਲੇ ਵੀ ਸਾਹਮਣੇ ਆਏ ਹਨ। ਮ੍ਰਿਤਕਾਂ 'ਚ ਕਿਸ਼ੋਰ ਕੁਮਾਰ ਖੰਨਾ, ਕਮਲੇਸ਼ ਸ਼ਰਮਾ ਅਤੇ ਸੁਰੇਸ਼ ਚੋਪੜਾ ਕੋਰੋਨਾ ਪਾਜ਼ੇਟਿਵ ਸਨ। ਇਹ ਤਿੰਨੋਂ ਮਰੀਜ਼ ਅੰਮ੍ਰਿਤਸਰ ਗੁਰੂ ਨਾਨਕ ਦੇਵ ਹਸਪਤਾਲ 'ਚ ਸ਼ਾਮਲ ਸਨ। ਦੱਸ ਦਈਏ ਕਿ ਕਿਸ਼ੋਰ ਕੁਮਾਰ ਖੰਨਾ ਅਤੇ ਕਮਲੇਸ਼ ਸ਼ਰਮਾ ਦੀ ਹਾਲਤ ਸਥਿਰ ਹੋਣ ਕਾਰਨ ਉਹ ਵੈਂਟੀਲੇਟਰ 'ਤੇ ਸਨ, ਜਿਨ੍ਹਾਂ ਦੀ ਅੱਜ ਮੌਤ ਹੋ ਗਈ ਹੈ। ਜ਼ਿਲ੍ਹੇ 'ਚ ਹੁਣ ਮਰੀਜ਼ਾਂ ਦਾ ਅੰਕੜਾ 589 ਹੋ ਗਿਆ ਹੈ। ਇਨ੍ਹਾਂ 'ਚੋਂ 18 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ ਜਦਕਿ 390 ਮਰੀਜ਼ ਠੀਕ ਹੋ ਕੇ ਘਰਾਂ ਨੂੰ ਪਰਤ ਚੁੱਕੇ ਹਨ। ਇਸ ਤੋਂ ਇਲਾਵਾ 173 ਮਰੀਜ਼ ਅਜੇ ਵੀ ਵੱਖ-ਵੱਖ ਹਸਪਤਾਲਾਂ 'ਚ ਇਲਾਜ ਅਧੀਨ ਹਨ। 

ਇਹ ਵੀ ਪੜ੍ਹੋ : 'ਕੋਰੋਨਾ' ਦੇ ਇਲਾਜ ਲਈ ਪੰਜਾਬ ਆ ਰਹੇ ਦਿੱਲੀ ਦੇ ਲੋਕ, ਸਿਹਤ ਮਹਿਕਮਾ ਚੌਕਸ

ਲੋਕਾਂ 'ਚ ਭਾਰੀ ਦਹਿਸ਼ਤ
ਜਾਣਕਾਰੀ ਅਨੁਸਾਰ ਕਟਰਾ ਸਫੇਦ ਲਾਹੌਰੀ ਗੇਟ ਦੀ ਰਹਿਣ ਵਾਲੇ 70 ਸਾਲਾ ਕਮਲ ਕਿਸ਼ੋਰ ਖੰਨਾ, ਗਲੀ ਸੱਟਾ ਵਾਲੀ ਲਾਹੌਰੀ ਗੇਟ ਦੇ ਰਹਿਣ ਵਾਲੀ 75 ਸਾਲਾ ਕਮਲੇਸ਼ ਸ਼ਰਮਾ ਦੇ ਇਲਾਵਾ ਗੁਰੂ ਰਾਮਦਾਸ ਐਵੇਨਿਊ ਮਜੀਠਾ ਰੋਡ ਦੀ ਰਹਿਣ ਵਾਲੀ 67 ਸਾਲਾ ਸੁਰੇਸ਼ ਚੋਪੜਾ ਦੀਆਂ ਅੱਜ ਮੌਤਾਂ ਹੋ ਗਈਆਂ ਹਨ। ਪੰਜਾਬ 'ਚ ਜਿੱਥੇ ਅੰਮ੍ਰਿਤਸਰ 'ਚ ਸਭ ਤੋਂ ਜ਼ਿਆਦਾ ਮਰੀਜ਼ਾਂ ਦੀ ਗਿਣਤੀ ਕੋਰੋਨਾ ਵਾਇਰਸ ਕਾਰਨ ਵਧ ਰਹੀ ਹੈ, ਉੱਥੇ ਹੀ ਵੱਧਦੇ ਅੰਕੜੇ ਨੂੰ ਦੇਖਦੇ ਹੋਏ ਲੋਕਾਂ 'ਚ ਭਾਰੀ ਦਹਿਸ਼ਤ ਦਾ ਮਾਹੌਲ ਹੈ। 

ਤਰਨਤਾਰਨ 'ਚ ਕੋਰੋਨਾ ਕਾਰਨ ਦੂਜੀ ਮੌਤ 
ਤਰਨਤਾਰਨ 'ਚ ਕੋਰੋਨਾ ਵਾਇਰਸ ਕਾਰਨ ਅੱਜ ਦੂਜੀ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਮੁਤਾਬਕ ਇਥੇ ਅੱਜ ਪੰਜਾਬ ਪੁਲਸ ਦੇ ਏ.ਐੱਸ.ਆਈ. ਸੁਖਦਿਆਲ ਸਿੰਘ (55) ਦੀ ਕੋਰੋਨਾ ਵਾਇਰਸ ਕਾਰਨ ਮੌਤ ਹੋਈ ਹੈ, ਜੋ ਕਿ ਅੰਮ੍ਰਿਤਸਰ ਦੇ ਹਸਪਤਾਲ 'ਚ ਦਾਖਲ ਸਨ। ਇਸ ਤੋਂ ਇਲਾਵਾ ਅੱਜ ਤਰਨਤਾਰਨ 'ਚ ਦੋ ਹੋਰ ਲੋਕਾਂ ਦੀ ਰਿਪੋਰਟ ਕੋਰੋਨਾ ਪਾਜ਼ੇਟਿਵ ਆਈ ਹੈ। ਇਥੇ ਦੱਸ ਦੇਈਏ ਕਿ ਤਰਨਤਾਰਨ 'ਚ ਹੁਣ ਤੱਕ 'ਚ ਕੁੱਲ 177 ਕੋਰੋਨਾ ਦੇ ਪਾਜ਼ੇਟਿਵ ਕੇਸ ਪਾਏ ਗਏ ਹਨ, ਜਿਨ੍ਹਾਂ 'ਚੋਂ 168 ਲੋਕ ਠੀਕ ਹੋ ਕੇ ਆਪਣੇ ਘਰਾਂ ਨੂੰ ਪਰਤ ਚੁੱਕੇ ਹਨ।

ਇਹ ਵੀ ਪੜ੍ਹੋ : ਤਰਨਤਾਰਨ 'ਚ ਕੋਰੋਨਾ ਕਾਰਨ ਦੂਜੀ ਮੌਤ, ਏ.ਐੱਸ.ਆਈ. ਨੇ ਤੋੜਿਆ ਦਮ

ਪੰਜਾਬ 'ਚ ਦਿਨ ਚੜ੍ਹਦਿਆਂ ਹੀ 'ਕੋਰੋਨਾ' ਨਾਲ ਹੋਈ ਇਕ ਹੋਰ ਮੌਤ 
ਪੰਜਾਬ 'ਚ ਕੋਰੋਨਾ ਦਾ ਕਹਿਰ ਰੁਕਣ ਦਾ ਨਾਂ ਨਹੀਂ ਲੈ ਰਿਹਾ। ਸੂਬੇ 'ਚ ਸ਼ਨੀਵਾਰ ਦਾ ਦਿਨ ਚੜ੍ਹਦਿਆਂ ਹੀ ਇਕ ਹੋਰ ਕੋਰੋਨਾ ਮਰੀਜ਼ ਦੀ ਮੌਤ ਹੋ ਗਈ। ਜਾਣਕਾਰੀ ਮੁਤਾਬਕ ਮਲੇਰਕੋਟਲਾ ਦੇ ਵਸਨੀਕ 65 ਸਾਲਾ ਕੋਰੋਨਾ ਪਾਜ਼ੇਟਿਵ ਵਿਅਕਤੀ ਨੇ ਰਜਿੰਦਰਾ ਹਸਪਤਾਲ, ਪਟਿਆਲਾ ਵਿਖੇ ਸ਼ਨੀਵਾਰ ਨੂੰ ਦਮ ਤੋੜ ਦਿੱਤਾ। ਮ੍ਰਿਤਕ ਵਿਅਕਤੀ ਨੂੰ ਬੀਮਾਰ ਹੋਣ ਕਾਰਨ 3 ਜੂਨ ਨੂੰ ਹਸਪਤਾਲ ਭਰਤੀ ਕਰਾਇਆ ਗਿਆ ਸੀ, ਜਿੱਥੇ 10 ਜੂਨ ਨੂੰ ਉਸ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਪਾਈ ਗਈ। ਦੱਸ ਦੇਈਏ ਕਿ ਜ਼ਿਲ੍ਹਾ ਸੰਗਰੂਰ 'ਚ ਕੋਰੋਨਾ ਵਾਇਰਸ ਕਾਰਨ ਹੋਈ ਇਹ ਤੀਜੀ ਮੌਤ ਹੈ।


Anuradha

Content Editor

Related News