ਸੜਕ ਹਾਦਸੇ ''ਚ 3 ਦੀ ਮੌਤ

03/31/2018 7:34:09 AM


ਫਗਵਾੜਾ, (ਹਰਜੋਤ, ਰੁਪਿੰਦਰ ਕੌਰ)- ਬੀਤੀ ਰਾਤ ਪਿੰਡ ਚੱਕ ਹਕੀਮ ਲਾਗੇ ਦੋ ਮੋਟਰਸਾਈਕਲ ਸਵਾਰਾਂ ਦੀ ਆਪਸ 'ਚ ਹੋਈ ਟੱਕਰ ਕਾਰਨ ਤਿੰਨ ਵਿਅਕਤੀਆਂ ਦੀ ਮੌਤ ਹੋ ਗਈ, ਜਦ ਕਿ ਚੌਥਾ ਗੰਭੀਰ ਜ਼ਖਮੀ ਹੋ ਗਿਆ। ਜਿਸ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। 
ਜਾਣਕਾਰੀ ਦਿੰਦਿਆਂ ਜਾਂਚ ਅਧਿਕਾਰੀ ਜਸਬੀਰ ਸਿੰਘ ਨੇ ਦੱਸਿਆ ਕਿ ਰਾਜ ਕੁਮਾਰ ਪੁੱਤਰ ਨਿਰਮਲ ਦਾਸ ਵਾਸੀ ਚੱਕ ਹਕੀਮ ਫਗਵਾੜਾ ਤੋਂ ਮੋਟਰਸਾਈਕਲ 'ਤੇ ਦੁੱਧ ਲੈ ਕੇ ਆਪਣੇ ਘਰ ਜਾ ਰਿਹਾ ਸੀ ਤਾਂ ਦੂਸਰੇ ਪਾਸਿਓਂ ਤੇਜ਼ ਰਫ਼ਤਾਰ ਮੋਟਰਸਾਈਕਲ 'ਤੇ ਤਿੰਨ ਨੌਜਵਾਨ ਆ ਰਹੇ ਸਨ, ਜਿਨ੍ਹਾਂ ਦੀ ਇਨ੍ਹਾਂ ਨਾਲ ਹੋਈ ਟੱਕਰ ਦੌਰਾਨ ਦੋ ਦੀ ਮੌਤ ਹੋ ਗਈ  ਦੂਸਰੇ ਮੋਟਰਸਾਈਕਲ 'ਤੇ ਸਵਾਰ ਵਿਅਕਤੀਆਂ ਦੀ ਪਛਾਣ ਮੁਕੇਸ਼ ਕੁਮਾਰ ਪੁੱਤਰ ਲਾਲ ਬਹਾਦੁਰ (28 ਸਾਲਾ) ਵਾਸੀ ਖੋਥੜਾ, ਦੂਸਰਾ ਅਜੈ ਕੁਮਾਰ ਪੁੱਤਰ ਪਿਆਰਾ ਰਾਮ ਵਾਸੀ ਜਸੋਮਜਾਰਾ ਸ਼ਾਮਲ ਹਨ, ਜਦਕਿ ਜ਼ਖਮੀ ਦੀ ਪਛਾਣ ਪਵਨ ਕੁਮਾਰ ਵਾਸੀ ਖੋਥੜਾ ਵਜੋਂ ਹੋਈ ਹੈ। ਪੁਲਸ ਨੇ ਇਸ ਸਬੰਧੀ ਕੇਸ ਦਰਜ ਕਰ ਕੇ ਲਾਸ਼ਾਂ ਪੋਸਟਮਾਰਟਮ ਲਈ ਸਿਵਲ ਹਸਪਤਾਲ ਲਿਆਂਦੀਆਂ ਹਨ।