ਚੰਡੀਗੜ੍ਹ ਦੇ ਪਿੰਡ ਖੁੱਡਾ ਅਲੀਸ਼ੇਰ 'ਚੋਂ ਮਿਲੇ 3 ਬੰਬ ਸ਼ੈੱਲ

08/11/2018 8:47:20 AM

ਚੰਡੀਗੜ੍ਹ (ਸੁਸ਼ੀਲ) : ਚੰਡੀਗੜ੍ਹ ਦੇ ਪਿੰਡ ਖੁੱਡਾ ਅਲੀਸ਼ੇਰ 'ਚੋਂ ਬੀਤੀ ਰਾਤ ਗੁਰਦੁਆਰਾ ਸਾਹਿਬ ਦੀ ਖੁਦਾਈ ਦੌਰਾਨ 3 ਬੰਬ ਸ਼ੈੱਲ ਬਰਾਮਦ ਕੀਤੇ ਗਏ। ਜਾਣਕਾਰੀ ਮੁਤਾਬਕ ਪੁਲਸ ਕੰਟਰੋਲ ਰੂਮ ਨੂੰ ਬੀਤੀ ਰਾਤ 8.09 ਵਜੇ ਸੂਚਨਾ ਮਿਲੀ ਸੀ ਕਿ ਇੱਥੇ ਗੁਰਦੁਆਰਾ ਦੁੱਖ ਨਿਵਾਰਣ ਸਾਹਿਬ 'ਚ ਖੁਦਾਈ ਦੌਰਾਨ 3 ਬੰਬ ਸ਼ੈੱਲ ਮਿਲੇ ਹਨ, ਜਿਸ ਤੋਂ ਬਾਅਦ ਬੰਬ ਡਿਸਪੋਜ਼ਲ ਟੀਮ ਤੇ ਚੰਡੀਗੜ੍ਹ ਪੁਲਸ ਮੌਕੇ 'ਤੇ ਪੁੱਜੀ। ਟੀਮ ਨੇ ਕਿਸੇ ਸੁਰੱਖਿਤ ਥਾਂ 'ਤੇ ਰੇਤਾਂ ਦੇ ਬੋਰਿਆਂ 'ਚ ਇਨ੍ਹਾਂ ਬੰਬ ਸ਼ੈੱਲਾਂ ਨੂੰ ਦੱਬ ਦਿੱਤਾ। ਖੁਦਾਈ ਦੌਰਾਨ ਬਰਾਮਦ ਕੀਤੇ ਇਨ੍ਹਾਂ ਬੰਬਾਂ 'ਤੇ ਮਿੱਟੀ ਲੱਗੀ ਹੋਣ ਕਾਰਨ ਨੰਗੀ ਅੱਖ ਰਾਹੀਂ ਇਨ੍ਹਾਂ ਦੀ ਪਛਾਣ ਕਰਨਾ ਮੁਸ਼ਕਲ ਸੀ। ਇਸ ਘਟਨਾ ਦੀ ਸੂਚਨਾ ਫੌਜ ਨੂੰ ਵੀ ਦਿਤੀ ਗਈ।


Related News