ਨਸ਼ੀਲੇ ਟੀਕਿਆਂ ਅਤੇ ਸਰਿੰਜਾਂ ਸਣੇ 3 ਗ੍ਰਿਫਤਾਰ

01/15/2018 12:42:47 AM

ਨਵਾਂਸ਼ਹਿਰ, (ਤ੍ਰਿਪਾਠੀ, ਮਨੋਰੰਜਨ)- ਥਾਣਾ ਸਿਟੀ ਨਵਾਂਸ਼ਹਿਰ ਦੀ ਪੁਲਸ ਨੇ ਨਸ਼ੇ ਦੇ ਤੌਰ 'ਤੇ ਵਰਤੇ ਜਾਣ ਵਾਲੇ ਟੀਕਿਆਂ ਤੇ ਸਰਿੰਜਾਂ ਸਣੇ 3 ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਹੈ। ਜਾਣਕਾਰੀ ਦਿੰਦਿਆਂ ਏ. ਐੱਸ. ਆਈ. ਬਲਵੇਗ ਸਿੰਘ ਨੇ ਦੱਸਿਆ ਕਿ ਪੁਲਸ ਪਾਰਟੀ ਨੇ ਬਰਨਾਲਾ ਚੌਕ 'ਤੇ ਜਦੋਂ ਇਕ ਕਾਰ 'ਚ ਸਵਾਰ 3 ਨੌਜਵਾਨਾਂ ਨੂੰ ਰੋਕ ਕੇ ਤਲਾਸ਼ੀ ਲਈ ਤਾਂ ਨਸ਼ੇ ਦੇ ਤੌਰ 'ਤੇ ਵਰਤੇ ਜਾਣ ਵਾਲੇ 50 ਟੀਕੇ ਤੇ 15 ਸਰਿੰਜਾਂ ਬਰਾਮਦ ਹੋਈਆਂ। ਪੁਲਸ ਨੇ ਕਾਰ ਸਵਾਰ ਸੁਰਿੰਦਰ ਸਿੰਘ ਢਿੱਲੋਂ ਉਰਫ ਪੱਪੂ ਪੁੱਤਰ ਕੇਵਲ ਸਿੰਘ ਵਾਸੀ ਅਮਰਗੜ੍ਹ (ਭੰਗਲਾ ਖੁਰਦ), ਜੋਗਿੰਦਰ ਪਾਲ ਉਰਫ ਕਾਲਾ ਪੁੱਤਰ ਸਤਪਾਲ ਵਾਸੀ ਨਵਾਂਸ਼ਹਿਰ ਅਤੇ ਹਰਦੀਪ ਸਿੰਘ ਉਰਫ ਸੋਨੂ ਪੁੱਤਰ ਸ਼ਿੰਗਾਰਾ ਰਾਮ ਵਾਸੀ ਭੰਗਲ ਕਲਾਂ ਨੂੰ ਗ੍ਰਿਫਤਾਰ ਕਰ ਕੇ ਉਨ੍ਹਾਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ ਅਤੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।